ਕੋਲਕਾਤਾ: ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਗ੍ਰਾਊਂਡ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਚੁੱਕੇ ਹਨ।
ਪ੍ਰਧਾਨ ਮੰਤਰੀ ਦੀ ਐਤਵਾਰ ਦੀ ਰੈਲੀ ਨੂੰ ‘ਪਰਿਵਰਤਨ ਯਾਤਰਾ’ ਦਾ ਸਿਖ਼ਰ ਦੱਸਿਆ ਜਾ ਰਿਹਾ ਹੈ। ਬੀਜੇਪੀ ਨੇ ਫਰਵਰੀ ਵਿੱਚ ਇਹ ਯਾਤਰਾ ਆਰੰਭੀ ਸੀ। ਬੀਜੇਪੀ ਲੀਡਰਾਂ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਪੱਛਮੀ ਬੰਗਾਲ ਵਿੱਚ ਜਲਦੀ ਹੋਣ ਜਾ ਰਹੀਆਂ ਚੋਣਾਂ ਲਈ ਮਾਹੌਲ ਬਣਾਉਣ ਦਾ ਕੰਮ ਕਰੇਗੀ।
ਸੂਬੇ ਵਿੱਚ ਅੱਠ ਗੇੜਾਂ ’ਚ ਚੋਣਾਂ ਦੇ ਐਲਾਨ ਮਗਰੋਂ ਬੀਜੇਪੀ ਦੀ ਇਹ ਪਹਿਲੀ ਵੱਡੀ ਰੈਲੀ ਹੈ। ਪਾਰਟੀ ਸੂਤਰਾਂ ਮੁਤਾਬਕ ਮਿਥੁਨ ਚਕਰਵਰਤੀ ਵੀ ਰੈਲੀ ਵਿੱਚ ਸ਼ਿਰਕਤ ਕਰ ਸਕਦੇ ਹਨ। ਜਦਕਿ ਪਾਰਟੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਚੱਕਰਵਰਤੀ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਅਜੇ ਕੁਝ ਤੈਅ ਨਹੀਂ ਹੋਇਆ।