Gold Silver Price Today: ਅਮਰੀਕਾ 'ਚ ਰੁਜ਼ਗਾਰ ਦੇ ਬਿਹਤਰ ਅੰਕੜਿਆਂ  ਤੋਂ ਬਾਅਦ ਨਿਵੇਸ਼ਕਾਂ ਦਾ ਰੁਝਾਨ ਸ਼ੇਅਰ ਤੇ ਹੋਰ ਜ਼ੋਖਮ ਭਰੇ ਨਿਵੇਸ਼ ਵੱਲ ਵਧਣ ਮਗਰੋਂ ਅੰਤਰ ਰਾਸ਼ਟਰੀ ਮਾਰਕਿਟ 'ਚ ਸੋਨੇ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕਮਜ਼ੋਰ ਡਾਲਰ ਤੇ ਮਹਿੰਗਾਈ ਦੇ ਵਧਦੇ ਦਬਾਅ ਦੀ ਵਜ੍ਹਾ ਨਾਲ ਇਹ ਗਿਰਾਵਟ ਸੀਮਿਤ ਰਹੀ।


ਘਰੇਲੂ ਬਜ਼ਾਰ 'ਚ ਗੋਲਡ ਤੇ ਸਿਲਵਰ 'ਚ ਗਿਰਾਵਟ


ਘਰੇਲੂ ਬਜ਼ਾਰ 'ਚ ਐਮਸੀਐਕਸ 'ਚ ਸ਼ੁੱਕਰਵਾਰ ਸੋਨਾ 0.40 ਫੀਸਦ ਘਟ ਕੇ 48, 350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ 'ਚ 0.80 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 71, 292 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਕ ਮਹੀਨੇ 'ਚ ਗੋਲਡ ਦੇ ਭਾਅ 51 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਸਕਦਾ ਹੈ। ਜੇਕਰ ਗੋਲਡ 46 ਤੋਂ 47 ਹਜ਼ਾਰ ਦੇ ਰੇਜ਼ 'ਚ ਰਹਿੰਦਾ ਹੈ ਤਾਂ ਇਸ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ।


ਦਿੱਲੀ 'ਚ ਵੀ ਸੋਨੇ ਦੀ ਕੀਮਤ ਘਟੀ


ਇਸ ਦਰਮਿਆਨ ਅਹਿਮਦਾਬਾਦ ਦੇ ਸਪੌਟ ਮਾਰਕਿਟ 'ਚ ਗੋਲਡ 47, 569 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਉੱਥੇ ਹੀ ਗੋਲਡ ਫਿਊਚਰ 48, 561 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਵੀਰਵਾਰ ਦਿੱਲੀ 'ਚ ਗੋਲਡ 'ਚ 416 ਰੁਪਏ ਦੀ ਗਿਰਾਵਟ ਆਈ ਸੀ ਤੇ ਇਹ 48, 593 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਚਾਂਦੀ ਵੀ ਪ੍ਰਤੀ ਕਿੱਲੋ 475 ਰੁਪਏ ਸਸਤੀ ਹੋਕੇ 71, 575 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ ਸੀ।


ਇੰਟਰਨੈਸ਼ਨਲ ਮਾਰਕਿਟ 'ਚ ਗਿਰਾਵਟ ਦਾ ਦੌਰ


ਇੰਟਰਨੈਸ਼ਨਲ ਮਾਰਕਿਟ ਚ ਗੋਲਚ 'ਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਸਪੌਟ ਗੋਲਡ 0.2 ਫੀਸਦ ਡਿੱਗ ਕੇ 1872.21 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਉਥੇ ਹੀ ਯੂਐਸ ਗੋਲਡਫਿਊਚਰ 0.4 ਡਿੱਗਿਆ ਤੇ 1873.70 ਡਾਲਰ ਪ੍ਰਤੀ ਔਂਸ 'ਤੇ ਵਿਕਿਆ।


ਹਾਲਾਂਕਿ ਦੁਨੀਆਂ ਦੇ ਸਭ ਤੋਂ ਗੋਲਡ ਆਧਾਰਤ ਈਟੀਐਫ ਐਸਪੀਡੀਆਰ ਗੋਲਡ ਟ੍ਰੱਸਟ ਦੀ ਹੋਲਡਿੰਗ 0.6 ਫੀਸਦ ਵਧ ਕੇ 1037.09 ਟਨ 'ਤੇ ਪਹੁੰਚ ਗਈ। ਅਮਰੀਕੀ ਅਰਥਵਿਵਸਥਾ ਦੇ ਬਿਹਤਰ ਅੰਕੜਿਆਂ ਦੇ ਨਾਲ ਹੀ ਗੋਲਡ 'ਚ ਅਜੇ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਭਾਰਤ 'ਚ ਗੋਲਡ 'ਚ ਉਤਾਰ-ਚੜਾਅ ਦਾ ਦੌਰ ਜਾਰੀ ਰਹੇਗਾ। ਦੇਸ਼ 'ਚ ਫਿਲਹਾਲ ਫਿਜ਼ੀਕਲ ਗੋਲਡ ਦੀ ਮੰਗ 'ਚ ਗਿਰਾਵਟ ਦਿਖ ਰਹੀ ਹੈ।