ਨਵੀਂ ਦਿੱਲੀ: ਅਮਰੀਕੀ ਅਰਥਚਾਰੇ ਵਿੱਚ ਰਿਕਾਰਡ ਗਿਰਾਵਟ ਕਾਰਨ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ 31.4 ਫੀਸਦ ਦੀ ਗਿਰਾਵਟ ਆਈ। ਇਸ ਨਾਲ ਅਮਰੀਕੀ ਆਰਥਿਕਤਾ ਦੀ ਮਾੜੀ ਸਥਿਤੀ ਦਾ ਖੁਲਾਸਾ ਹੋ ਰਿਹਾ ਹੈ।


ਦੱਸ ਦਈਏ ਕਿ ਘਰੇਲੂ ਬਾਜ਼ਾਰ ਵਿੱਚ ਐਮਸੀਐਕਸ ਨੇ ਸੋਨੇ ਵਿੱਚ 0.03 ਫੀਸਦ ਯਾਨੀ 17 ਰੁਪਏ ਦੀ ਤੇਜ਼ੀ ਦਰਜ ਕੀਤੀ ਤੇ ਇਹ ਪ੍ਰਤੀ ਗ੍ਰਾਮ 50,351 ਰੁਪਏ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸਿਲਵਰ ਫਿਊਚਰ 'ਚ 0.40% ਯਾਨੀ 241 ਰੁਪਏ ਦੀ ਤੇਜ਼ੀ ਨਾਲ ਇਸ ਦੀ ਕੀਮਤ 60,160 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।


ਦਿੱਲੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਧੀਆਂ:


ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 50325 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦਕਿ ਸੋਨੇ ਦੇ ਭਵਿੱਖ ਦੀ ਕੀਮਤ 50,404 ਰੁਪਏ ਪ੍ਰਤੀ ਦਸ ਗ੍ਰਾਮ ਸੀ। ਬੁੱਧਵਾਰ ਨੂੰ ਸੋਨੇ ਦੀ ਕੀਮਤ 26 ਰੁਪਏ ਦੀ ਤੇਜ਼ੀ ਨਾਲ 51,372 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 201 ਰੁਪਏ ਵਧ ਕੇ 62,241 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।


ਚਿੜੀਆਘਰ 'ਚੋਂ ਹਟਾਏ ਪੰਜ ਤੋਤੇ, ਲੋਕਾਂ ਨੂੰ ਕੱਢਦੇ ਸੀ ਗੰਦੀਆਂ ਗਾਲ਼ਾਂ


ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ:


ਗਲੋਬਲ ਬਾਜ਼ਾਰ ਵਿੱਚ ਡਾਲਰ ਦੀ ਕੀਮਤ ਵਿੱਚ ਕਮੀ ਕਰਕੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ਵਿਚ ਵਾਧਾ ਹੋਇਆ। ਸਪਾਟ ਸੋਨੇ ਦੀ ਕੀਮਤ 1,884.67 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਜਦੋਂਕਿ ਫਿਊਚਰ ਗੋਲਡ ਵਿੱਚ ਗਿਰਾਵਟ ਆਈ।


ਯੋਗੀ ਸਰਕਾਰ 'ਤੇ ਰਾਹੁਲ ਗਾਂਧੀ ਦਾ ਤਨਜ, ਕਿਹਾ ਧੀਆਂ 'ਤੇ ਜ਼ੁਲਮ ਤੇ ਸੀਨਾਜ਼ੋਰੀ ਦਾ ਦੌਰ


ਸੋਨੇ ਅਧਾਰਤ ਦੁਨੀਆ ਦੀ ਸਭ ਤੋਂ ਵੱਡੀ ਈਟੀਐਫ ਦੀ ਹੋਲਡਿੰਗ 0.16% ਦੇ ਵਾਧੇ ਨਾਲ 1268.89 ਟਨ 'ਤੇ ਪਹੁੰਚ ਗਈ। ਇਸ ਦੌਰਾਨ ਅਮਰੀਕੀ ਸੰਸਦ ਵਿੱਚ ਆਰਥਿਕਤਾ ਲਈ ਇੱਕ ਹੋਰ ਰਾਹਤ ਪੈਕੇਜ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਵਧ ਗਈ। ਇਸ ਦੌਰਾਨ ਚਾਂਦੀ ਦੀ ਕੀਮਤ 0.2 ਪ੍ਰਤੀਸ਼ਤ ਵੱਧ ਕੇ 23.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ