Gold Silver Price Today: ਕਰਵਾ ਚੌਥ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ। ਪਿਛਲੇ ਸਮੇਂ ਦੌਰਾਨ ਲਗਾਤਾਰ ਵਾਧੇ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਮੰਗਲਵਾਰ (31 ਅਕਤੂਬਰ) ਨੂੰ ਸਰਾਫਾ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ 'ਚ 200 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।

Continues below advertisement


ਇਸ ਦੌਰਾਨ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 'ਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਚਾਂਦੀ 1000 ਰੁਪਏ ਪ੍ਰਤੀ ਕਿਲੋ ਦੇ ਵਾਧੇ ਤੋਂ ਬਾਅਦ ਹੁਣ 78500 ਰੁਪਏ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਟੈਕਸਾਂ ਤੇ ਐਕਸਾਈਜ਼ ਡਿਊਟੀ ਕਾਰਨ ਸੋਨੇ-ਚਾਂਦੀ ਦੀ ਕੀਮਤ ਹਰ ਰੋਜ਼ ਵਧਦੀ-ਘਟਦੀ ਰਹਿੰਦੀ ਹੈ।


31 ਅਕਤੂਬਰ ਨੂੰ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਸਰਾਫਾ ਬਾਜ਼ਾਰ 'ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 'ਚ 200 ਰੁਪਏ ਦੀ ਗਿਰਾਵਟ ਆਈ। ਇਸ ਤੋਂ ਬਾਅਦ ਸੋਨੇ ਦੀ ਕੀਮਤ 57350 ਰੁਪਏ ਹੋ ਗਈ। 30 ਅਕਤੂਬਰ ਨੂੰ ਇਸ ਦੀ ਕੀਮਤ 57550 ਰੁਪਏ ਸੀ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਸੋਨੇ ਦੀ ਕੀਮਤ 56950 ਰੁਪਏ ਸੀ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਇਸ ਦੀ ਕੀਮਤ 56800 ਰੁਪਏ ਸੀ। ਜਦਕਿ 25 ਅਕਤੂਬਰ ਨੂੰ ਇਸ ਦੀ ਕੀਮਤ 56800 ਰੁਪਏ ਸੀ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਇਸ ਦੀ ਕੀਮਤ 56500 ਰੁਪਏ ਸੀ।


24 ਕੈਰੇਟ ਸੋਨੇ ਦੀ ਕੀਮਤ 'ਚ 220 ਰੁਪਏ ਦੀ ਗਿਰਾਵਟ


22 ਕੈਰੇਟ ਤੋਂ ਇਲਾਵਾ ਜੇਕਰ 24 ਕੈਰੇਟ 10 ਗ੍ਰਾਮ ਸ਼ੁੱਧ ਸੋਨੇ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਇਸ ਦੀ ਕੀਮਤ 220 ਰੁਪਏ ਦੀ ਗਿਰਾਵਟ ਨਾਲ 61035 ਰੁਪਏ 'ਤੇ ਆ ਗਈ, ਜਦਕਿ 30 ਅਕਤੂਬਰ ਨੂੰ ਇਸ ਦੀ ਕੀਮਤ 61255 ਰੁਪਏ ਸੀ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ 'ਚ ਕੁਝ ਕਮੀ ਆਈ ਹੈ ਪਰ ਤਿਉਹਾਰੀ ਸੀਜ਼ਨ ਨੂੰ ਲੈ ਕੇ ਇਸ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ।


ਇਹ ਵੀ ਪੜ੍ਹੋ: Stock Market Opening: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ, ਸੈਂਸੈਕਸ 64450 'ਤੇ ਖੁੱਲ੍ਹਿਆ, ਨਿਫਟੀ 19200 ਤੋਂ ਪਾਰ


ਚਾਂਦੀ 1000 ਰੁਪਏ ਵਧੀ


ਸੋਨੇ ਤੋਂ ਇਲਾਵਾ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਇਸ ਦੀ ਕੀਮਤ 'ਚ 1000 ਰੁਪਏ ਦਾ ਵਾਧਾ ਹੋਇਆ। ਇਸ ਤੋਂ ਬਾਅਦ ਇਸ ਦੀ ਕੀਮਤ 78500 ਰੁਪਏ ਹੋ ਗਈ। 30 ਅਕਤੂਬਰ ਨੂੰ ਇਸ ਦੀ ਕੀਮਤ 77500 ਰੁਪਏ ਸੀ। ਇਸ ਤੋਂ ਪਹਿਲਾਂ 28 ਤੇ 29 ਅਕਤੂਬਰ ਨੂੰ ਇਸ ਦੀ ਕੀਮਤ ਇਹੀ ਸੀ। 27 ਅਕਤੂਬਰ ਨੂੰ ਇਸ ਦੀ ਕੀਮਤ 78000 ਰੁਪਏ ਸੀ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਇਸ ਦੀ ਕੀਮਤ 77500 ਰੁਪਏ ਸੀ।


ਇਹ ਵੀ ਪੜ੍ਹੋ: Ambani Death Threat: ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ, ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ