ਨਵੀਂ ਦਿੱਲੀ: ਕੋਰੋਨਾ ਸੰਕਰਮਣ ਦੇ ਵਧ ਰਹੇ ਮਾਮਲਿਆਂ ਕਰਕੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਫਰਾਂਸ, ਆਸਟਰੇਲੀਆ ਤੇ ਨੀਦਰਲੈਂਡਜ਼ ਵਰਗੇ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਸਥਿਤੀਆਂ ਨੇ ਆਰਥਿਕ ਬਹਾਲੀ ‘ਤੇ ਨਵੇਂ ਸਵਾਲ ਖੜ੍ਹੇ ਕੀਤੇ ਹਨ। ਇਹੀ ਕਾਰਨ ਹੈ ਕਿ ਗਲੋਬਲ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਦੀ ਕੀਮਤ ਵਿਚ ਵਾਧਾ ਹੋਇਆ ਹੈ।


ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਤੇਜ਼ੀ:

ਇਸ ਦੌਰਾਨ, ਐਮਸੀਐਕਸ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.12 ਪ੍ਰਤੀਸ਼ਤ ਯਾਨੀ 62 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ‘ਤੇ ਪਹੁੰਚ ਗਈ। ਸਿਲਵਰ ਫਿਊਚਰ ਦੀ ਕੀਮਤ 0.74 ਪ੍ਰਤੀਸ਼ਤ ਯਾਨੀ 452 ਰੁਪਏ ਦੀ ਤੇਜ਼ੀ ਨਾਲ 61,768 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

ਸੋਮਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 326 ਰੁਪਏ ਦੇ ਵਾਧੇ ਨਾਲ 52,423 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ ਦੀ ਕੀਮਤ 945 ਰੁਪਏ ਦੇ ਵਾਧੇ ਨਾਲ 68,289 ਰੁਪਏ ਪ੍ਰਤੀ ਕਿਲੋ ਹੋ ਗਈ।

ਇਸ ਦੇ ਨਾਲ ਭਾਰਤ ਵਿੱਚ ਗਹਿਣਿਆਂ ਦੀਆਂ ਕੰਪਨੀਆਂ ਤਿਉਹਾਰਾਂ ਦੇ ਮੌਸਮ ਦੌਰਾਨ ਮੰਗ ਵਿੱਚ ਵਾਧੇ ਦੀ ਉਮੀਦ ਹੈ। ਇਸ ਦੌਰਾਨ ਚਾਂਦੀ ਦੀ ਕੀਮਤ 0.6 ਪ੍ਰਤੀਸ਼ਤ ਵੱਧ ਕੇ 26.92 ਡਾਲਰ ਪ੍ਰਤੀ ਔਂਸ ਰਹੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904