ਪਟਿਆਲਾ: ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਸਾਰੇ ਕਾਲਜਾਂ ਤੇ ਵਿਭਾਗਾਂ ਨੂੰ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਮਤਿਹਾਨ ਦਾ ਤਰੀਕਾ ਉਨ੍ਹਾਂ ਦਾ ਹੋ ਸਕਦਾ ਹੈ ਪਰ ਇਹ ਪ੍ਰੀਖਿਆ ਕਰਾਈ ਜਾਣੀ ਜ਼ਰੂਰੀ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਤਹਿਤ ਵਿਭਾਗ ਦਾ ਮੁਖੀ ਪ੍ਰੀਖਿਆ ਕੇਂਦਰਾਂ ਦਾ ਕੰਟਰੋਲਰ ਹੋਵੇਗਾ ਤੇ ਪ੍ਰੀਖਿਆ ਲਈ ਕੋਆਰਡੀਨੇਟਰ ਜਾਂ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਧਿਕਾਰੀ ਨਿਯੁਕਤ ਕਰੇਗਾ।

ਪ੍ਰੀਖਿਆ ਦੇ ਫਾਰਮੈਟ ਬਾਰੇ ਗੱਲ ਕਰਦਿਆਂ, ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਇਮਤਿਹਾਨ ਨੂੰ ਪੂਰਾ ਕਰਨ ਲਈ ਦੋ ਘੰਟੇ ਤੇ ਪ੍ਰਸ਼ਨ ਪੱਤਰਾਂ ਨੂੰ ਡਾਊਨਲੋਡ ਕਰਨ, ਉੱਤਰ ਸ਼ੀਟਾਂ ਨੂੰ ਸਕੈਨ ਕਰਨ ਤੇ ਪੀਡੀਐਫ ਈਮੇਲ ਰਾਹੀਂ ਭੇਜਣ ਲਈ ਵਾਧੂ ਦੋ ਘੰਟੇ ਦਿੱਤੇ ਜਾਣਗੇ। ਜਦੋਂਕਿ ਅੰਡਰ ਗ੍ਰੈਜੂਏਟ ਪ੍ਰੀਖਿਆਵਾਂ ਸਵੇਰੇ 10 ਤੋਂ 2 ਦੇ ਵਿਚਕਾਰ ਹੋਣਗੀਆਂ, ਬਾਕੀ ਪ੍ਰੀਖਿਆਵਾਂ ਸਵੇਰੇ 9 ਤੋਂ 1 ਵਜੇ ਦੇ ਵਿਚਕਾਰ ਹੋਣਗੀਆਂ। ਸਪੈਸ਼ਨੀ ਏਬਲਡ ਵਿਦਿਆਰਥੀਆਂ ਨੂੰ 40 ਮਿੰਟ ਵਾਧੂ ਦਿੱਤਾ ਜਾਵੇਗਾ।

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਪ੍ਰੀਖਿਆ ਨਾਲ ਸਬੰਧਤ ਨਿਰਦੇਸ਼-

ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਦੇ ਪ੍ਰੋਫੈਸਰ ਜੇਆਈਐਸ ਖੱਟਰ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ 16 ਤੋਂ ਵੱਧ ਸ਼ੀਟਾਂ ਦੀ ਵਰਤੋਂ ਨਹੀਂ ਕਰਨੀਆਂ। ਉਨ੍ਹਾਂ ਨੂੰ ਹਰ ਪੰਨੇ 'ਤੇ ਨੰਬਰ ਲਿਖਣਾ ਹੈ।

ਇਮਤਿਹਾਨ ਲਿਖਣ ਲਈ ਸਿਰਫ ਬਲੂ ਬਾਲ ਪੁਆਇੰਟ ਪੈਨ ਦੀ ਵਰਤੋਂ ਕਰਨੀ ਹੈ ਤੇ ਉੱਤਰ ਸਿਰਫ ਆਪਣੀ ਖੁਦ ਦੀ ਹੈਂਡ-ਰਾਈਟਿੰਗ ਵਿੱਚ ਲਿਖਣੇ ਹਨ। ਜਵਾਬ ਲਿਖਣ ਤੋਂ ਬਾਅਦ ਸ਼ੀਟ ਨੂੰ ਸਕੈਨ ਕਰਨਾ ਹੋਵੇਗਾ ਤੇ ਇਸ ਦੀ ਪੀਡੀਐਫ ਭੇਜਣੀ ਹੈ। ਜੇ ਤੁਹਾਡੇ ਕੋਲ ਸ਼ੀਟ ਨੂੰ ਸਕੈਨ ਕਰਨ ਦਾ ਸਾਧਨ ਨਹੀਂ, ਤਾਂ ਤੁਸੀਂ ਸ਼ੀਟ ਨੇੜੇ ਦੇ ਵਿਭਾਗ ਜਾਂ ਪੰਜਾਬ ਯੂਨੀਵਰਸਿਟੀ ਨੂੰ ਜਮ੍ਹਾ ਕਰ ਸਕਦੇ ਹੋ। ਇਸ ਦੇ ਨਾਲ ਰਾਸੀਦ ਲੈਣਾ ਨਾ ਭੁੱਲੋ।

ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵ੍ਹੱਟਸਐਪ ਜਾਂ ਸੰਸਥਾ ਦੀ ਵੈਬਸਾਈਟ 'ਤੇ ਉਪਲਬਧ ਕਰਵਾਏ ਜਾਣਗੇ। ਕੁੱਲ ਪ੍ਰਸ਼ਨਾਂ ਦਾ ਘੱਟੋ ਘੱਟ 50 ਪ੍ਰਤੀਸ਼ਤ ਹੱਲ ਕਰਨਾ ਪਏਗਾ। ਇਨ੍ਹਾਂ ਪ੍ਰੀਖਿਆਵਾਂ ਦੀ ਕੋਈ ਮੁੜ ਜਾਂਚ ਨਹੀਂ ਕੀਤੀ ਜਾਏਗੀ। ਉਹ ਵਿਦਿਆਰਥੀ ਜੋ ਕੰਟੈਂਟਮੈਂਟ ਜ਼ੋਨ ‘ਚ ਆਉਂਦੇ ਹਨ ਜਾਂ ਕੋਰੋਨਾ ਪੌਜ਼ੇਟਿਵ ਹਨ, ਲਾਜ਼ਮੀ ਤੌਰ ‘ਤੇ ਉਨ੍ਹਾਂ ਨੂੰ ਯੂਨੀਵਰਸਿਟੀ ਨੂੰ ਲਿਖਤੀ ਰੂਪ ਵਿਚ ਦੱਸਣਾ ਹੋਏਗਾ ਤਾਂ ਜੋ ਉਨ੍ਹਾਂ ਨੂੰ ਅਗਲੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾ ਸਕੇ।

ਖੇਤੀ ਬਿੱਲਾਂ ਖਿਲਾਫ ਅਕਾਲੀ ਦਲ ਵੱਲੋਂ ਤਿੰਨ ਘੰਟੇ ਚੱਕਾ ਜਾਮ ਦਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI