ਨਵੀਂ ਦਿੱਲੀ: 27 ਸਤੰਬਰ 2020 ਨੂੰ ਹੋਣ ਜਾ ਰਹੇ ਸਾਂਝੇ ਦਾਖਲਾ ਪ੍ਰੀਖਿਆ ਐਡਵਾਂਸਡ 2020 (JEE Advanced Admit Card) ਦਾ ਦਾਖਲਾ ਕਾਰਡ ਅੱਜ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। JEE Advance-2020 ਪ੍ਰੀਖਿਆ ਲਈ ਰਜਿਸਟਰਡ ਹੋਣ ਵਾਲੇ ਉਮੀਦਵਾਰ ਹੁਣ ਆਪਣਾ ਦਾਖਲਾ ਕਾਰਡ ਅਧਿਕਾਰਤ ਵੈੱਬਸਾਈਟ ਦੁਆਰਾ ਡਾਊਨਲੋਡ ਕਰ ਸਕਦੇ ਹਨ।


ਇਸ ਤੋਂ ਇਲਾਵਾ, ਵਿਦਿਆਰਥੀ ਆਪਣਾ ਦਾਖਲਾ ਕਾਰਡ ਹੇਠਾਂ ਦਿੱਤੇ ਸਿੱਧੇ ਲਿੰਕ ਰਾਹੀਂ ਡਾਊਨਲੋਡ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਜੇਈਈ ਐਡਵਾਂਸਡ ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਨ੍ਹਾਂ ਦੇ ਆਪਣੇ ਜੇਈਈ ਮੇਨ ਐਪਲੀਕੇਸ਼ਨ ਨੰਬਰ ਤੇ ਪਾਸਵਰਡ ਦੀ ਜ਼ਰੂਰਤ ਹੋਏਗੀ। ਵਿਦਿਆਰਥੀ ਜੇਈਈ ਮੇਨ ਐਪਲੀਕੇਸ਼ਨ ਨੰਬਰ ਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰਕੇ ਦਾਖਲਾ ਕਾਰਡ ਡਾਊਨਲੋਡ ਕਰ ਸਕਣਗੇ।

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਜੇਈਈ ਐਡਵਾਂਸਡ ਐਡਮਿਟ ਕਾਰਡ ਕਿਵੇਂ ਕਰੀਏ ਡਾਊਨਲੋਡ:

ਪਹਿਲਾਂ ਅਧਿਕਾਰਤ ਸਾਈਟ ac.in 'ਤੇ ਲੌਗਇਨ ਕਰੋ।

ਫਿਰ ਜੇਈਈ ਐਡਵਾਂਸਡ ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰੋ।

ਸਾਰੇ ਲੋੜੀਂਦੀ ਜਾਣਕਾਰੀ ਨਵੇਂ ਪੇਜ 'ਤੇ ਭਰੋ।

ਦਾਖਲਾ ਕਾਰਡ ਸਕ੍ਰੀਨ 'ਤੇ ਸ਼ੋਅ ਕਰੇਗਾ। ਇਸ ਨੂੰ ਡਾਉਨਲੋਡ ਕਰੋ ਤੇ ਪ੍ਰਿੰਟਆਉਟ ਲੈ ਲਓ।

ਦੱਸ ਦੇਈਏ ਕਿ JEE Advanced ਲਈ ਯੋਗਤਾ ਪ੍ਰਾਪਤ ਵਿਦਿਆਰਥੀਆਂ ਚੋਂ ਸਿਰਫ 64 ਪ੍ਰਤੀਸ਼ਤ ਵਿਦਿਆਰਥੀਆਂ ਨੇ ਜੇਈਈ ਐਡਵਾਂਸਡ 2020 ਦੀ ਪ੍ਰੀਖਿਆ ਲਈ ਰਜਿਸਟਰਡ ਕੀਤਾ ਹੈ। ਨਿਯਮਾਂ ਮੁਤਾਬਕ ਜੇਈਈ ਮੇਨ ਦੀ ਪ੍ਰੀਖਿਆ ਦੇ ਟੌਪ 2.45 ਲੱਖ ਵਿਦਿਆਰਥੀ ਜੇਈਈ ਐਡਵਾਂਸਡ ਪ੍ਰੀਖਿਆ ਵਿੱਚ ਭਾਗ ਲੈਣ ਦੇ ਯੋਗ ਹਨ, ਪਰ ਇਸ ਵਾਰ ਸਿਰਫ 1.60 ਲੱਖ ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਲਈ ਰਜਿਸਟਰਡ ਕੀਤਾ ਹੈ।

ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ 'ਚ, ਦਿੱਤਾ ਅਜਿਹਾ ਬਿਆਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI