ਸੁਸ਼ਾਂਤ ਤੇ ਡਰੱਗਸ ਕੇਸ ਮਗਰੋਂ ਕੰਗਨਾ ਕੁੱਦੀ ਅਨੁਰਾਗ-ਪਾਇਲ ਕੇਸ 'ਚ, ਦਿੱਤਾ ਅਜਿਹਾ ਬਿਆਨ
ਏਬੀਪੀ ਸਾਂਝਾ | 21 Sep 2020 03:00 PM (IST)
ਕੰਗਨਾ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਆਪਣੇ ਤਜ਼ਰਬੇ ਸਾਰਿਆਂ ਨਾਲ ਸ਼ੇਅਰ ਕੀਤੇ ਹਨ। ਪਾਇਲ ਘੋਸ਼ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਕਈ ਸਹਿਕਰਮੀਆਂ ਨੇ ਅਜਿਹਾ ਕੀਤਾ ਹੈ।
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਲਗਾਤਾਰ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਅਨੁਰਾਗ ਕਸ਼ਯਪ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹੁਣ ਇਸ ਤੋਂ ਬਾਅਦ ਕੰਗਨਾ ਨੇ ਇੱਕ ਵਾਰ ਫਿਰ ਫਿਲਮ ਇੰਡਸਟਰੀ ਵਿੱਚ ਆਪਣੇ ਤਜ਼ਰਬੇ ਸਾਰਿਆਂ ਨਾਲ ਸ਼ੇਅਰ ਕੀਤੇ ਹਨ। ਪਾਇਲ ਘੋਸ਼ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਕਈ ਸਹਿਕਰਮੀਆਂ ਨੇ ਅਜਿਹਾ ਕੀਤਾ ਹੈ। ਸ਼ਨੀਵਾਰ ਨੂੰ ਅਨੁਰਾਗ ਕਸ਼ਯਪ ਖਿਲਾਫ ਸਨਸਨੀਖੇਜ਼ ਦੋਸ਼ ਲਾਉਣ ਵਾਲੀ ਪਾਇਲ ਘੋਸ਼ ਨੂੰ ਆਪਣਾ ਸਮਰਥਨ ਦਿੰਦੇ ਹੋਏ ਰਨੌਤ ਨੇ ਟਵੀਟ ਕੀਤਾ, “ਅਨੁਰਾਗ ਨੇ ਮੰਨਿਆ ਕਿ ਵੱਖਰੇ-ਵੱਖਰੇ ਲੋਕਾਂ ਨਾਲ ਵਿਆਹ ਕਰਾਉਣ ਦੇ ਬਾਅਦ ਵੀ ਅਨੁਰਾਗ ਕਦੇ ਸੰਤੁਸ਼ਟ ਨਹੀਂ ਰਹੇ। ਅਨੁਰਾਗ ਨੇ ਪਾਇਲ ਨਾਲ ਜੋ ਕੀਤਾ, ਉਹ ਇੱਕ ਆਮ ਗੱਲ ਹੈ। ਬਾਲੀਵੁੱਡ 'ਚ, ਇੱਥੇ ਸੰਘਰਸ਼ਸ਼ੀਲ ਬਾਹਰੀ ਲੜਕੀਆਂ ਨਾਲ ਸੈਕਸ ਵਰਕਰਾਂ ਵਾਂਗ ਵਰਤਾਓ ਕੀਤਾ ਜਾਂਦਾ ਹੈ।" ਅਨੁਰਾਗ ਕਸ਼ਯਪ ਤੇ ਕੰਗਨਾ ਰਨੌਤ ਵਿਚਕਾਰ ਟਵਿੱਟਰ 'ਤੇ ਅਕਸਰ ਹੀ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ। ਰਾਨੌਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਸਪੱਸ਼ਟ ਸਮਰਥਕ ਹੈ, ਜਦੋਂਕਿ ਕਸ਼ਯਪ ਸਰਕਾਰ ਦੀ ਸਖ਼ਤ ਅਲੋਚਨਾ ਕਰਦੇ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904