ਮੁੰਬਈ: ਰਣਬੀਰ ਕਪੂਰ ਦੇ ਨਾਲ ਪਹਿਲੀ ਵਾਰ ਸ਼ਰਧਾ ਕਪੂਰ ਦਿਖਾਈ ਦੇਵੇਗੀ। ਨਿਰਦੇਸ਼ਕ ਲਵ ਰੰਜਨ ਨੇ ਅਗਲੀ ਫਿਲਮ ਲਈ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਨਾਲ ਹੱਥ ਮਿਲਾਏ ਹਨ। ਜਿਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਏਗੀ।


ਲਵ ਰੰਜਨ ਦੀ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੱਧ ਵਿਚਕਾਰ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣੀ ਸੀ। ਪਰ ਕੋਰੋਨਾ ਵਾਇਰਸ ਕਰਕੇ ਫਿਲਮ ਦੀ ਸ਼ੂਟਿੰਗ ਟਾਲ ਦਿੱਤਾ ਗਿਆ ਸੀ। ਪਰ ਹੁਣ ਲਵ ਰੰਜਨ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਨਵੰਬਰ ਦਾ ਮਹੀਨਾ ਚੁਣਿਆ ਹੈ। ਫਿਲਮ ਦੀ ਸਕ੍ਰਿਪਟ 'ਤੇ ਕੰਮ ਪੂਰਾ ਹੋ ਚੁੱਕਾ ਹੈ। ਰਣਬੀਰ ਕਪੂਰ ਤੇ ਸ਼ਰਧਾ ਕਪੂਰ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ਦੀ ਸ਼ੂਟਿੰਗ ਨੂੰ 2021 ਅਪ੍ਰੈਲ ਤਕ ਖਤਮ ਕਰ ਲਿਆ ਜਾਵੇਗਾ।


ਫਿਲਮ ਦਾ ਪਹਿਲਾ ਸ਼ੈਡਿਊਲ ਸਪੇਨ ਵਿਚ ਸ਼ੂਟ ਕੀਤਾ ਜਾਏਗਾ। ਫਿਲਮ ਦੇ ਨਾਂਅ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ। ਇਹ ਪਹਿਲੀ ਵਾਰ ਹੋਵੇਗਾ। ਜਦ ਕਿਸੇ ਫਿਲਮ 'ਚ ਰਣਬੀਰ ਤੇ ਸ਼ਰਧਾ ਦੀ ਜੋੜੀ ਬਣੇਗੀ। ਲਵ ਰੰਜਨ ਇਸ ਤੋਂ ਪਹਿਲਾਂ 'ਪਿਆਰ ਕਾ ਪੰਚਨਾਮਾਂ' ਤੇ 'ਸੋਨੂ ਕੇ ਟੀਟੂ ਕੀ ਸਵੀਟੀ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ।


ਰਣਬੀਰ ਕਪੂਰ ਦੀ ਫਿਲਮ ਬ੍ਰਹਮਸਤ੍ਰ 'ਤੇ ਵੀ ਕੋਰੋਨਾ ਦੀ ਮਾਰ ਪਾਈ ਹੈ। ਆਲਿਆ ਭੱਟ ਨਾਲ ਰਣਬੀਰ ਦੀ ਜੋੜੀ ਉਸ ਫਿਲਮ 'ਚ ਦਿਖੇਗੀ। ਪਰ ਕਰੋਨਾ ਕਰਕੇ ਉਸ ਫਿਲਮ ਦਾ ਕੰਮ ਵੀ ਰੁਕ ਗਿਆ ਹੈ। ਪਹਿਲਾਂ ਇਹ ਫਿਲਮ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਣੀ ਸੀ, ਪਰ ਹੁਣ ਉਸ ਫਿਲਮ ਦੀ ਰਿਲੀਜ਼ ਲਈ ਵੀ 2021 ਦਾ ਇੰਤਜ਼ਾਰ ਕਰਨਾ ਹੋਏਗਾ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ

ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ