ਮੁੰਬਈ: ਐਕਟਰਸ ਪਾਇਲ ਘੋਸ਼ ਨੇ ਇੱਕ ਦਿਨ ਪਹਿਲਾਂ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਯੌਨ ਸ਼ੋਸ਼ਣ ਤੇ ਦੁਰਵਿਵਹਾਰ ਦੇ ਦੋਸ਼ ਲਾਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਸ਼ੁਰੂ ਹੋ ਗਈ। ਹਾਲਾਂਕਿ ਅਨੁਰਾਗ ਕਸ਼ਯਪ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।


ਪਾਇਲ ਘੋਸ਼ ਦੇ ਇਨ੍ਹਾਂ ਦੋਸ਼ਾਂ 'ਤੇ ਕੰਗਨਾ ਨੇ ਉਸ ਦਾ ਸਮਰਥਨ ਕੀਤਾ ਤੇ ਅਨੁਰਾਗ ਦੀ ਗ੍ਰਿਫਤਾਰੀ ਮੰਗੀ। ਉੱਥੇ ਹੀ ਬਹੁਤ ਸਾਰੀਆਂ ਐਕਟਰਸ ਅਨੁਰਾਗ ਕਸ਼ਯਪ ਦੇ ਸਮਰਥਨ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚ ਰਿਚਾ ਚੱਢਾ, ਤਾਪਸੀ ਪਨੂੰ, ਸਯਾਨੀ ਗੁਪਤਾ ਤੇ ਮਾਹੀ ਗਿੱਲ ਸ਼ਾਮਲ ਹਨ।

ਪਾਇਲ ਨੇ ਆਪਣੇ ਇਲਜ਼ਾਮ ਵਿੱਚ ਕਿਹਾ ਸੀ ਕਿ ਅਨੁਰਾਗ ਨੇ ਉਸ ਨੂੰ ਕਿਹਾ ਸੀ ਕਿ ਰਿਚਾ ਚੱਢਾ, ਮਾਹੀ ਗਿੱਲ ਤੇ ਹੁਮਾ ਕੁਰੈਸ਼ੀ ਉਸ ਨਾਲ ਸਹਿਜ ਹਨ। ਰਿਚਾ ਚੱਢਾ ਨੇ ਉਸ ਦਾ ਨਾਂ ਸ਼ਾਮਲ ਕੀਤੇ ਜਾਣ ‘ਤੇ ਆਪਣੇ ਵਕੀਲ ਵੱਲੋਂ ਬਿਆਨ ਜਾਰੀ ਕੀਤਾ ਹੈ ਤੇ ਪਾਇਲ ਘੋਸ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ। ਰਿਚਾ ਦੀ ਵਕੀਲ ਸਵਿਨਾ ਬੇਦੀ ਸੱਚਰ ਨੇ ਬਿਆਨ ਵਿੱਚ ਲਿਖਿਆ, "ਸਾਡੀ ਮੁਵੱਕਲ ਰਿਚਾ ਚੱਢਾ, ਤੀਜੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਵਿੱਚ ਆਪਣਾ ਨਾਂ ਖਿੱਚਣ ਦੀ ਨਿੰਦਾ ਕਰਦੀ ਹੈ।"


ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਸਾਡੀ ਕਲਾਇੰਟ ਦੀ ਮੰਨਣਾ ਹੈ ਕਿ ਸਚਮੁੱਚ ਪੀੜਤ ਔਰਤਾਂ ਨੂੰ ਹਰ ਕੀਮਤ 'ਤੇ ਨਿਆਂ ਮਿਲਣਾ ਚਾਹੀਦਾ ਹੈ, ਪਰ ਇਹ ਵੀ ਕਾਨੂੰਨ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਔਰਤਾਂ ਆਪਣੇ ਕੰਮ ਵਾਲੀ ਥਾਂ 'ਤੇ ਸਨਮਾਨ ਨਾਲ ਖੜ੍ਹੀਆਂ ਹੋਣ। ਇਸ ਦੇ ਨਾਲ ਹੀ ਇਹ ਯਕੀਨੀ ਬਣਾਓ ਕਿ ਉਸ ਦੀ ਇੱਜ਼ਤ ਤੇ ਸਵੈ-ਮਾਣ ਉਸ ਦੇ ਕੰਮ ਵਾਲੀ ਥਾਂ 'ਤੇ ਸੁਰੱਖਿਅਤ ਹੋਵੇ।"

ਇੱਥੇ ਵੇਖੋ ਰਿਚਾ ਦਾ ਬਿਆਨ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904