Gold Silver Price Today: ਹਾਲ ਹੀ 'ਚ ਸੋਨੇ ਤੇ ਚਾਂਦੀ ਦੋਵਾਂ ਧਾਤਾਂ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ। ਸੋਨਾ ਮਹਿੰਗਾ ਹੋਇਆ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਵੇਖੀ ਗਈ ਸੀ। ਹਾਲਾਂਕਿ ਹੁਣ ਦੋਵਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX ਐਕਸਚੇਂਜ 'ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਾਲ ਰੰਗ 'ਚ ਕਾਰੋਬਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਇੱਕ ਸਮੇਂ ਸੋਨੇ ਦੀ ਕੀਮਤ 59 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਉਪਰ ਪਹੁੰਚ ਗਈ ਸੀ। ਹੁਣ ਇਹ 58 ਹਜ਼ਾਰ ਰੁਪਏ ਦੇ ਕਰੀਬ ਹੈ।
ਮੰਗਲਵਾਰ ਸਵੇਰੇ, 5 ਅਕਤੂਬਰ, 2023 ਨੂੰ ਡਿਲੀਵਰੀ ਵਾਲਾ ਸੋਨਾ MCX ਐਕਸਚੇਂਜ 'ਤੇ 58616 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ ਖੁੱਲ੍ਹਿਆ। ਇਹ ਪਿਛਲੇ ਸੋਮਵਾਰ ਸ਼ਾਮ 58701 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਸੀ। ਜਦੋਂਕਿ 5 ਦਸੰਬਰ, 2023 ਨੂੰ ਡਿਲੀਵਰੀ ਵਾਲਾ ਸੋਨਾ ਅੱਜ 59162 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ ਖੁੱਲ੍ਹਿਆ। ਸੋਮਵਾਰ ਸ਼ਾਮ ਨੂੰ ਇਹ 59215 ਰੁਪਏ 'ਤੇ ਬੰਦ ਹੋਇਆ।
ਚਾਂਦੀ ਦੀ ਕੀਮਤ
ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਸਵੇਰੇ MCX 'ਤੇ, 5 ਦਸੰਬਰ, 2023 ਨੂੰ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 71961 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਗਿਰਾਵਟ ਨਾਲ ਖੁੱਲ੍ਹੀ। ਸੋਮਵਾਰ ਸ਼ਾਮ ਨੂੰ ਇਹ 72150 ਰੁਪਏ 'ਤੇ ਬੰਦ ਹੋਈ ਸੂ। ਜਦੋਂਕਿ 5 ਮਾਰਚ 2024 ਨੂੰ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 73252 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ।
ਸੋਨੇ ਦੀ ਗਲੋਬਲ ਕੀਮਤ
ਮੰਗਲਵਾਰ ਨੂੰ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.24 ਫੀਸਦੀ ਜਾਂ 4.60 ਡਾਲਰ ਦੀ ਗਿਰਾਵਟ ਨਾਲ 1,932.00 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 1913.61 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਚਾਂਦੀ ਦੀ ਗਲੋਬਲ ਕੀਮਤ
ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ ਮੰਗਲਵਾਰ ਨੂੰ ਘਟੀ। ਮੰਗਲਵਾਰ ਸਵੇਰੇ ਕਾਮੈਕਸ 'ਤੇ ਚਾਂਦੀ 0.66 ਫੀਸਦੀ ਜਾਂ 0.15 ਡਾਲਰ ਦੀ ਗਿਰਾਵਟ ਨਾਲ 23.23 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ ਵੀ ਡਿੱਗ ਗਈ ਤੇ ਇਹ 22.97 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਬੀਤੇ ਦਿਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਕੱਲ੍ਹ ਸਵੇਰੇ ਵੀ MCX ਐਕਸਚੇਂਜ 'ਤੇ ਸੋਨਾ ਤੇ ਚਾਂਦੀ ਦੀ ਕੀਮਤ ਗਿਰਾਵਟ ਨਾਲ ਖੁੱਲ੍ਹੀ। ਦਿਨ ਭਰ ਉਨ੍ਹਾਂ ਵਿੱਚ ਗਿਰਾਵਟ ਰਹੀ। ਹਾਲਾਂਕਿ, ਪਿਛਲੇ ਹਫਤੇ ਸੋਨੇ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ।