Gold-Silver Price Today in India: ਭਾਰਤੀ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਸੋਨਾ ਤੇ ਚਾਂਦੀ ਦੋਵੇਂ ਮਹਿੰਗੇ ਹੋ ਗਏ ਹਨ। ਹਾਲਾਂਕਿ ਇਹ ਵਾਧਾ ਮਾਮੂਲੀ ਰਿਹਾ ਹੈ। 999 ਸ਼ੁੱਧਤਾ ਵਾਲਾ ਦਸ ਗ੍ਰਾਮ ਸੋਨਾ ਅੱਜ 52645 ਰੁਪਏ ਵਿੱਚ ਵਿਕ ਰਿਹਾ ਹੈ, ਜਦੋਂਕਿ 999 ਸ਼ੁੱਧਤਾ ਵਾਲੇ ਇੱਕ ਕਿਲੋ ਚਾਂਦੀ ਦੀ ਕੀਮਤ ਵਧ ਕੇ 68,150 ਰੁਪਏ ਹੋ ਗਈ ਹੈ।


ibjarates.com ਮੁਤਾਬਕ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ ਅੱਜ 52434 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 916 ਸ਼ੁੱਧ ਸੋਨੇ ਦੀ ਕੀਮਤ 48223 ਰੁਪਏ ਹੋ ਗਈ ਹੈ। 750 ਸ਼ੁੱਧਤਾ ਵਾਲਾ ਸੋਨਾ 39484 ਰੁਪਏ ਵਿੱਚ ਵਿਕ ਰਿਹਾ ਹੈ। 585 ਸ਼ੁੱਧਤਾ ਵਾਲੇ ਸੋਨੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 30797 ਰੁਪਏ ਹੈ। ਦੂਜੇ ਪਾਸੇ 999 ਸ਼ੁੱਧਤਾ ਵਾਲੀ ਇੱਕ ਕਿਲੋ ਚਾਂਦੀ 68150 ਰੁਪਏ ਵਿੱਚ ਵਿਕ ਰਹੀ ਹੈ।


ਪਿਛਲੇ ਦਿਨ ਤੋਂ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ?


ਦੱਸ ਦਈਏ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਰੋਜ਼ਾਨਾ ਦੋ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ। ਇੱਕ ਵਾਰ ਸਵੇਰੇ ਅਤੇ ਦੂਜੀ ਵਾਰ ਸ਼ਾਮ ਨੂੰ। ਜੇਕਰ ਅਸੀਂ ਅੱਜ ਜਾਰੀ ਕੀਤੇ ਗਏ ਰੇਟਾਂ ਦੀ ਕੱਲ੍ਹ ਨਾਲ ਤੁਲਨਾ ਕਰੀਏ ਤਾਂ 999 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 135 ਰੁਪਏ ਵਧ ਗਈ ਹੈ। 995 ਸ਼ੁੱਧ ਸੋਨੇ ਦੀ ਕੀਮਤ 'ਚ ਅੱਜ 134 ਰੁਪਏ ਦਾ ਵਾਧਾ ਹੋਇਆ ਹੈ।


ਇਸ ਦੇ ਨਾਲ ਹੀ 916 ਸ਼ੁੱਧਤਾ ਵਾਲਾ ਸੋਨਾ 124 ਰੁਪਏ ਮਹਿੰਗਾ ਹੋ ਗਿਆ ਹੈ, ਜਦਕਿ 750 ਸ਼ੁੱਧਤਾ ਵਾਲਾ ਸੋਨਾ 101 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ 585 ਸ਼ੁੱਧਤਾ ਵਾਲਾ ਸੋਨਾ 79 ਰੁਪਏ ਮਹਿੰਗਾ ਹੋ ਗਿਆ। ਇਸ ਤੋਂ ਇਲਾਵਾ 999 ਸ਼ੁੱਧਤਾ ਵਾਲੀ ਚਾਂਦੀ 478 ਰੁਪਏ ਮਹਿੰਗੀ ਹੋ ਗਈ।


ਇਸ ਤਰ੍ਹਾਂ ਪਛਾਣ ਜਾਂਦੀ ਸ਼ੁੱਧਤਾ


ਗਹਿਣਿਆਂ ਦੀ ਸ਼ੁੱਧਤਾ ਨੂੰ ਮਾਪਣ ਦਾ ਇੱਕ ਤਰੀਕਾ ਹੈ। ਇਸ ਵਿੱਚ ਹਾਲਮਾਰਕ ਨਾਲ ਸਬੰਧਤ ਕਈ ਤਰ੍ਹਾਂ ਦੇ ਨਿਸ਼ਾਨ ਪਾਏ ਜਾਂਦੇ ਹਨ, ਇਨ੍ਹਾਂ ਚਿੰਨ੍ਹਾਂ ਰਾਹੀਂ ਗਹਿਣਿਆਂ ਦੀ ਸ਼ੁੱਧਤਾ ਨੂੰ ਪਛਾਣਿਆ ਜਾ ਸਕਦਾ ਹੈ। ਇਸ ਵਿੱਚੋਂ ਇੱਕ ਕੈਰੇਟ ਤੋਂ ਲੈ ਕੇ 24 ਕੈਰੇਟ ਤੱਕ ਦਾ ਪੈਮਾਨਾ ਹੈ।


ਜੇਕਰ 22 ਕੈਰੇਟ ਦੇ ਗਹਿਣੇ ਹਨ ਤਾਂ ਉਸ ਵਿੱਚ 916 ਲਿਖਿਆ ਹੋਵੇਗਾ।


21 ਕੈਰੇਟ ਦੇ ਗਹਿਣਿਆਂ 'ਤੇ 875 ਲਿਖਿਆ ਹੋਵੇਗਾ।


18 ਕੈਰੇਟ ਦੇ ਗਹਿਣਿਆਂ 'ਤੇ 750 ਲਿਖਿਆ ਹੋਇਆ ਹੈ।


ਜੇਕਰ 14 ਕੈਰੇਟ ਦਾ ਗਹਿਣਾ ਹੈ ਤਾਂ ਉਸ 'ਤੇ 585 ਲਿਖਿਆ ਹੋਵੇਗਾ।


ਇਹ ਵੀ ਪੜ੍ਹੋ: Punjab News: ਬਲਬੀਰ ਰਾਜੇਵਾਲ ਨੂੰ ਵੱਡਾ ਝਟਕਾ, 16 ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚਾ ਤੋਂ ਬਾਹਰ