ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜਾਅ ਜਾਰੀ ਹੈ। ਇਸ ਮਹੀਨੇ ਸੋਨੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ ਸਿਰਫ 20 ਦਿਨਾਂ 'ਚ 3292 ਰੁਪਏ ਪ੍ਰਤੀ 10 ਗ੍ਰਾਮ ਘਟੀਆਂ ਹਨ। ਚਾਂਦੀ 7594 ਰੁਪਏ ਪ੍ਰਤੀ ਕਿੱਲੋ ਸਸਤੀ ਹੋ ਗਈ ਹੈ। 7 ਅਗਸਤ 2020 ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਸਭ ਤੋਂ ਵੱਧ ਸੀ।
ਉਸ ਵੇਲੇ ਸੋਨੇ ਦੀ ਕੀਮਤ 56254 ਰੁਪਏ ਦੀ ਉਚਾਈ 'ਤੇ ਪਹੁੰਚ ਗਈ ਸੀ। ਹਾਲਾਂਕਿ, ਪਿਛਲੇ ਹਫਤੇ 12 ਫਰਵਰੀ 2021 ਨੂੰ ਸੋਨੇ ਦਾ ਕਾਰੋਬਾਰ ਸ਼ਾਮ ਨੂੰ ਬੰਦ ਹੋਇਆ ਸੀ। ਸਵੇਰੇ 47428 ਰੁਪਏ 'ਤੇ ਖੁੱਲ੍ਹਿਆ ਤੇ 47386 ਰੁਪਏ 'ਤੇ ਬੰਦ ਹੋਇਆ। ਸੋਨਾ 12 ਫਰਵਰੀ ਨੂੰ 142 ਰੁਪਏ ਸਸਤਾ ਹੋਇਆ ਸੀ। 19 ਫਰਵਰੀ ਨੂੰ ਸੋਨੇ ਦੀ ਕੀਮਤ 46101 ਰੁਪਏ ਪ੍ਰਤੀ 10 ਗ੍ਰਾਮ ਸੀ। ਇੱਕ ਹਫ਼ਤੇ ਵਿੱਚ 1285 ਰੁਪਏ ਦੀ ਗਿਰਾਵਟ ਆਈ।
7 ਅਗਸਤ 2020 ਨੂੰ ਚਾਂਦੀ 76008 ਰੁਪਏ ਪ੍ਰਤੀ ਕਿੱਲੋ ਸੀ ਪਰ 19 ਫਰਵਰੀ 2021 ਨੂੰ ਚਾਂਦੀ 68414 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। 12 ਫਰਵਰੀ ਨੂੰ ਇਹ 68377 ਰੁਪਏ ਪ੍ਰਤੀ ਕਿੱਲੋ ਸੀ। ਇਸ ਤਰ੍ਹਾਂ, ਕੀਮਤ ਵਿੱਚ 37 ਰੁਪਏ ਦਾ ਵਾਧਾ ਹੋਇਆ ਹੈ, ਹਾਲਾਂਕਿ ਇਸ ਵਿੱਚ 7594 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।