ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਤੇ ਵਧਦੇ ਰੇਟਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸ ਵਿਚਾਲੇ ਲਗਾਤਾਰ 12 ਦਿਨਾਂ ਤੱਕ ਪੈਟਰੋਲ ਦੀਆਂ ਕੀਮਤਾਂ ਵਧਣ ਮਗਰੋਂ ਅੱਜ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿੱਚ ਅੱਜ ਪੈਟਰੋਲ 90.58 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 80.97 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਦੌਰ ਅੱਜ ਥੋੜਾ ਰੋਕਿਆ ਹੈ।
ਫਿਲਹਾਲ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਅੱਜ 97 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 88.06 ਰੁਪਏ ਪ੍ਰਤੀ ਲੀਟਰ ਹੈ। ਪੰਜਾਬ ਵਿੱਚ ਪੈਟਰੋਲ 89.63 ਰੁਪਏ ਤੇ ਡੀਜ਼ਲ 81.93 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਇਲਾਵਾ ਚੇਨਈ ਨੂੰ ਪੈਟਰੋਲ ਲਈ 92.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ 85.98 ਰੁਪਏ ਪ੍ਰਤੀ ਲੀਟਰ ਦੇਣੇ ਪੈਣਗੇ। ਕੋਲਕਾਤਾ ਵਿੱਚ ਪੈਟਰੋਲ 95.33 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.56 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਨੋਇਡਾ ਦੀ ਗੱਲ ਕਰੀਏ ਤਾਂ ਪੈਟਰੋਲ 91.44 ਰੁਪਏ ਤੇ ਡੀਜ਼ਲ 81.41 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
Petrol Diesel Price: ਅੱਜ ਨਹੀਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲਗਾਤਾਰ 12 ਦਿਨਾਂ ਤੋਂ ਆ ਰਹੀ ਸੀ ਤੇਜ਼ੀ
ਏਬੀਪੀ ਸਾਂਝਾ
Updated at:
21 Feb 2021 11:34 AM (IST)
ਪੂਰੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਤੇ ਵਧਦੇ ਰੇਟਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸ ਵਿਚਾਲੇ ਲਗਾਤਾਰ 12 ਦਿਨਾਂ ਤੱਕ ਪੈਟਰੋਲ ਦੀਆਂ ਕੀਮਤਾਂ ਵਧਣ ਮਗਰੋਂ ਅੱਜ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT
PREV
- - - - - - - - - Advertisement - - - - - - - - -