ਨਵੀਂ ਦਿੱਲੀ: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਵਾਧਾ ਦਰਜ ਕੀਤਾ ਗਿਆ। ਸੋਨੇ ਦੀ ਫਿਊਚਰ ਕੀਮਤ 0.32 ਪ੍ਰਤੀਸ਼ਤ ਭਾਵ 150 ਰੁਪਏ ਦੀ ਤੇਜ਼ੀ ਨਾਲ 47,176 ਰੁਪਏ ਪ੍ਰਤੀ 10 ਗ੍ਰਾਮ ਰਹੀ। ਜਦੋਂਕਿ ਚਾਂਦੀ ਦੀ ਕੀਮਤ 0.61 ਪ੍ਰਤੀਸ਼ਤ ਭਾਵ 287 ਰੁਪਏ ਦੀ ਤੇਜ਼ੀ ਨਾਲ 47,680 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਸੋਮਵਾਰ ਨੂੰ ਫਿਊਚਰਜ਼ ਮਾਰਕੀਟ ਵਿਚ ਸੋਨੇ ਦੀ ਕੀਮਤ 0.36% ਯਾਨੀ 170 ਰੁਪਏ (ਪ੍ਰਤੀ ਦਸ ਗ੍ਰਾਮ) ਦੀ ਗਿਰਾਵਟ ਦੇ ਨਾਲ 47,164 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 0.88 ਫੀਸਦੀ ਯਾਨੀ 366 ਰੁਪਏ ਦੀ ਗਿਰਾਵਟ ਨਾਲ 47,324 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਲੌਕਡਾਊਨ ਖੋਲ੍ਹਣ ਨਾਲ ਆਰਥਿਕ ਗਤੀਵਿਧੀਆਂ ਵਿਚ ਤੇਜ਼ੀ ਆਈ ਤੇ ਇਸ ਨਾਲ ਸਟਾਕ ਮਾਰਕੀਟ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਸੋਨਾ ਤੇ ਚਾਂਦੀ ‘ਚ ਗਿਰਾਵਟ ਆ ਰਹੀ ਸੀ। ਦਰਅਸਲ, ਲੌਕਡਾਊਨ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਵਿੱਚ ਆਰਥਿਕ ਗਤੀਵਿਧੀ ਸ਼ੁਰੂ ਹੋ ਗਈ ਹੈ ਅਤੇ ਸਟਾਕ ਮਾਰਕੀਟ ‘ਚ ਰੌਣਕ ਹੌਲੀ-ਹੌਲੀ ਵਾਪਸ ਆ ਰਹੀ ਹੈ। ਇਸੇ ਕਰਕੇ ਨਿਵੇਸ਼ਕਾਂ ਦਾ ਰੁਝਾਨ ਸੋਨੇ ਦੀ ਮਾਰਕੀਟ ਵੱਲ ਘੱਟ ਰਿਹਾ ਹੈ। ਚੀਨ ਤੇ ਅਮਰੀਕਾ ਦਰਮਿਆਨ ਤਣਾਅ ਵਿੱਚ ਵਾਧਾ ਅਤੇ ਵਿਸ਼ਵ ਦੇ ਕੇਂਦਰੀ ਬੈਂਕਾਂ ਦੁਆਰਾ ਰਾਹਤ ਪੈਕੇਜਾਂ ਦੇ ਜਾਰੀ ਕੀਤੇ ਜਾਣ ਕਾਰਨ ਇਸ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਹਾਲਾਂਕਿ, ਲਕੌਡਾਊਨ ਕਾਰਨ ਸਟਾਕ ਮਾਰਕੀਟ ਨੂੰ ਲੱਗੇ ਝਟਕੇ ਨੇ ਸੋਨੇ ਪ੍ਰਤੀ ਨਿਵੇਸ਼ਕਾਂ ਦਾ ਰੁਝਾਨ ਵੀ ਵਧਾ ਦਿੱਤਾ। ਮਾਹਰ ਕਹਿੰਦੇ ਹਨ ਕਿ ਜਦੋਂ ਤੱਕ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਨਹੀਂ ਫੜਦੀਆਂ, ਉਦੋਂ ਤੱਕ ਸੋਨੇ ਵਿੱਚ ਨਿਵੇਸ਼ਕਾਂ ਦੀ ਪਕੜ ਘੱਟ ਨਹੀਂ ਹੋਏਗੀ। ਉਂਝ ਭਾਰਤੀ ਪ੍ਰਚੂਨ ਬਾਜ਼ਾਰ ਵਿਚ ਸੋਨੇ ਦੀ ਮੰਗ ਅਜੇ ਵੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904