ਨਵੀਂ ਦਿੱਲੀ: ਦਿੱਲੀ ਪੁਲਿਸ ਵਿੱਚ ਏਸੀਪੀ ਸੁਰਿੰਦਰਜੀਤ ਕੌਰ ਤੇ ਉਸ ਦਾ ਪਤੀ ਚਰਨਜੀਤ ਸਿੰਘ ਕੋਰੋਨਾ ਪੌਜ਼ੇਟਿਵ ਪਾਏ ਗਏ। ਦੋਵਾਂ ਨੂੰ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਏਸੀਪੀ ਸੁਰਿੰਦਰਜੀਤ ਕੌਰ ਨੇ ਕੋਰੋਨਾ ਖਿਲਾਫ ਲੜਾਈ ਜਿੱਤ ਲਈ, ਪਰ ਉਸ ਦੇ ਪਤੀ ਚਰਨਜੀਤ ਸਿੰਘ ਦੀ ਮੌਤ ਹੋ ਗਈ ਹੈ। ਚਰਨਜੀਤ ਸਿੰਘ ਪਿਛਲੇ 20 ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ ਤੇ ਵੈਂਟੀਲੇਟਰ ‘ਤੇ ਸੀ। ਏਸੀਪੀ ਸੁਰਿੰਦਰਜੀਤ ਕੌਰ ਇਸ ਸਮੇਂ ਦੱਖਣੀ ਪੂਰਬੀ ਜ਼ਿਲ੍ਹਾ ਦਿੱਲੀ ਵਿੱਚ ਤਾਇਨਾਤ ਹੈ।

ਲਗਪਗ 800 ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਿਤ ਹੋਏ:

ਰਾਜਧਾਨੀ ਦਿੱਲੀ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਤੇ ਦਿੱਲੀ ਪੁਲਿਸ ਵੀ ਤੇਜ਼ੀ ਨਾਲ ਇਸ ਸੰਕਰਮਣ ਦਾ ਸ਼ਿਕਾਰ ਹੋ ਰਹੀ ਹੈ। ਦਿੱਲੀ ਪੁਲਿਸ ਅਧਿਕਾਰੀਆਂ ਅਨੁਸਾਰ ਬਿਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ ਵਿਭਾਗ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਦਿੱਲੀ ਪੁਲਿਸ ਦੇ ਤਕਰੀਬਨ 800 ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਿਤ ਹੋਏ ਹਨ।

ਕੋਰੋਨਾ ਦਾ ਕਹਿਰ ਵੇਖਦਿਆਂ ਮੋਦੀ ਨੇ ਬੁਲਾਈ ਮੁੱਖ ਮੰਤਰੀਆਂ ਦੀ ਬੈਠਕ, ਕੀ ਫਿਰ ਲੱਗੇਗਾ ਲੌਕਡਾਊਨ?

ਦਿੱਲੀ ਪੁਲਿਸ ਦੇ ਕਈ ਜਵਾਨਾਂ ਨੇ ਘਰ ਜਾਣਾ ਬੰਦ ਕਰ ਦਿੱਤਾ:

ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਦੁਆਰਾ ਲਗਾਤਾਰ ਕੋਰੋਨਾ ਸੰਕਰਮਿਤ ਹੋਣ ਕਾਰਨ, ਦਿੱਲੀ ਪੁਲਿਸ ਦੇ ਬਹੁਤ ਸਾਰੇ ਕਰਮਚਾਰੀਆਂ ਨੇ ਹੁਣ ਘਰ ਜਾਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਮਹਾਮਾਰੀ ‘ਚ ਡਿਊਟੀ ਕਰਨੀ ਹੈ ਤੇ ਖ਼ਤਰਾ ਬਣਿਆ ਰਹੇਗਾ। ਅਜਿਹੀ ਸਥਿਤੀ ਵਿੱਚ ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ ਕਿਉਂ ਪਾਈਏ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸਿਪਾਹੀ ਥਾਣਿਆਂ ਵਿੱਚ ਬਣੀਆਂ ਬੈਰਕਾਂ ਵਿੱਚ ਸੌਣ ਲੱਗ ਪਏ ਹਨ।

ਪਰਮਾਣੂ ਹਥਿਆਰਾਂ ਦੇ ਮਾਮਲੇ ‘ਚ ਚੀਨ ਤੇ ਪਾਕਿਸਤਾਨ ਨੇ ਭਾਰਤ ਨੂੰ ਪਿਛਾੜਿਆ, ਰੂਸ ਤੇ ਅਮਰੀਕਾ ਨੇ ਵਧਾਈ ਚਿੰਤਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ