ਬਠਿੰਡਾ: ਅੱਜਕੱਲ੍ਹ ਰਿਸ਼ਤਿਆਂ ਦੀਆਂ ਤੰਦਾਂ ਇੰਨੀਆਂ ਕੁ ਕਮਜ਼ੋਰ ਹੋ ਗਈਆਂ ਹਨ ਕਿ ਆਪਸੀ ਅਣਬਣ ਨੂੰ ਸੁਲਝਾਉਣ ਦੀ ਬਜਾਏ ਲੋਕ ਬਦਲੇ ਦੀ ਭਾਵਨਾ ਰੱਖਦੇ ਹਨ। ਇਹ ਹੀ ਭਾਵ ਉਨ੍ਹਾਂ ਨੂੰ ਜੁਰਮ ਕਰਨ ਨੂੰ ਮਜਬੂਰ ਕਰ ਰਿਹਾ ਹੈ। ਬਠਿੰਡਾ ਦੇ ਭੁੱਚੋ-ਮੰਡੀ ਵਿੱਚ ਇੱਕ ਵਿਅਕਤੀ ਨੇ ਦੂਸਰੀ ਵਾਰ ਇੱਕ ਘਰ ਵਿੱਚ ਦੋ ਬੋਤਲ ਬੰਬ ਸੁੱਟੇ। ਇਸ ਕਾਰਨ ਸੌਂ ਰਹੀਆਂ ਦੋ ਸਕੀਆਂ ਭੈਣਾਂ ਬੁਰੀ ਤਰ੍ਹਾਂ ਝੁਲਸ ਗਈਆਂ। ਇਨ੍ਹਾਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ।
ਔਰਤ ਦਾ ਵੱਢਿਆ ਹੋਇਆ ਸਿਰ ਥਾਣੇ ਲੈ ਕੇ ਪਹੁੰਚਿਆ ਸ਼ਖ਼ਸ
ਵੱਡੀ ਭੈਣ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਲੜਕੀਆਂ ਦੀ ਪਛਾਣ ਦੀਪ ਕੌਰ ਤੇ ਸੰਦੀਪ ਕੌਰ ਵਜੋਂ ਹੋਈ ਹੈ।ਦੀਪ ਕੌਰ ਦੇ ਪਤੀ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਸਾਲੀ ਸੰਦੀਪ ਕੌਰ ਦਾ ਵਿਆਹ 15 ਕੁ ਦਿਨ ਪਹਿਲਾਂ ਗੁਰਜੀਤ ਸਿੰਘ ਨਾਲ ਹੋਇਆ ਸੀ। ਪਤੀ-ਪਤਨੀ ਵਿੱਚ ਅਣਬਣ ਹੋਣ ਕਾਰਨ ਸੰਦੀਪ ਕੌਰ ਪੇਕੇ ਘਰ ਵਾਪਸ ਆ ਗਈ ਸੀ। ਇਸ ਕਰਕੇ ਗੁਰਜੀਤ ਸਿੰਘ ਨੇ ਉਨ੍ਹਾਂ ਦੇ ਘਰ ਬੋਤਲ ਬੰਬ ਸੁੱਟ ਕੇ ਦੋਵਾਂ ਭੈਣਾਂ ਨੂੰ ਜ਼ਖ਼ਮੀ ਕਰ ਦਿੱਤਾ।
ਮੋਦੀ ਦੇ 20 ਲੱਖ ਕਰੋੜੀ ਪੈਕੇਜ 'ਚੋਂ ਕੁਝ ਨਹੀਂ ਪਿਆ ਪੰਜਾਬ ਦੇ ਪੱਲੇ? ਹੁਣ ਕੈਪਟਨ ਨੇ ਮੰਗੇ 80 ਹਜ਼ਾਰ ਕਰੋੜ
ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ 13 ਜੂਨ ਦੀ ਰਾਤ ਨੂੰ ਵੀ ਇੱਕ ਬੋਤਲ ਬੰਬ ਸੁੱਟਿਆ ਸੀ। ਉਸ ਸਮੇਂ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਉਨ੍ਹਾਂ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਉਹ ਮੁੜ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ। ਪੁਲੀਸ ਨੇ ਸ਼ਿਕਾਇਤ ਦੇ ਅਧਾਰ ’ਤੇ ਗੁਰਜੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਤਨੀ ਤੇ ਸਾਲੀ 'ਤੇ ਉੱਤੇ ਸੁੱਟਿਆ ਪੈਟਰੋਲ ਬੰਬ, ਹਾਲਤ ਗੰਭੀਰ
ਏਬੀਪੀ ਸਾਂਝਾ
Updated at:
16 Jun 2020 12:08 PM (IST)
ਬਠਿੰਡਾ ਦੇ ਭੁੱਚੋ-ਮੰਡੀ ਵਿੱਚ ਇੱਕ ਵਿਅਕਤੀ ਨੇ ਦੂਸਰੀ ਵਾਰ ਇੱਕ ਘਰ ਵਿੱਚ ਦੋ ਬੋਤਲ ਬੰਬ ਸੁੱਟੇ। ਇਸ ਕਾਰਨ ਸੌਂ ਰਹੀਆਂ ਦੋ ਸਕੀਆਂ ਭੈਣਾਂ ਬੁਰੀ ਤਰ੍ਹਾਂ ਝੁਲਸ ਗਈਆਂ। ਇਨ੍ਹਾਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ।
- - - - - - - - - Advertisement - - - - - - - - -