ਚੰਡੀਗੜ੍ਹ: ਕੋਰੋਨਾ ਸੰਕਟ ਦੌਰਾਨ ਅਜਿਹੇ ਬਹੁਤ ਲੋਕ ਹਨ ਜੋ ਮਜਬੂਰੀ ਵੱਸ ਆਪਣਿਆਂ ਤੋਂ ਕੋਹਾਂ ਦੂਰ ਹਨ। ਇਨ੍ਹਾਂ 'ਚੋਂ ਕਈ ਜੋ ਵਿਦੇਸ਼ਾਂ 'ਚ ਚੰਗੇ ਭਵਿੱਖ ਦੀ ਆਸ ਨਾਲ ਗਏ ਸਨ। ਪਰ ਕੋਰੋਨਾ ਵਾਇਰਸ ਦੌਰਾਨ ਰੋਜ਼ਗਾਰ ਟੱਪ ਹੋਣ ਨਾਲ ਇਹ ਲੋਕ ਇਕ ਤਾਂ ਆਪਣਿਆਂ ਤੋਂ ਦੂਰੀ ਦਾ ਗਮ ਸਹਿ ਰਹੇ ਨੇ ਤੇ ਦੂਜਾ ਇਨ੍ਹਾਂ ਕੋਲ ਫਿਲਹਾਲ ਕਮਾਈ ਦਾ ਕੋਈ ਸਾਧਨ ਨਹੀਂ। ਅਜਿਹਾ ਇਕ ਜੋੜਾ ਮਲੇਸ਼ੀਆ 'ਚ ਫਸਿਆ ਹੋਇਆ ਹੈ।
ਫਰਜ਼ੀ ਏਜੰਟ ਦੇ ਝਾਂਸੇ ’ਚ ਆ ਕੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਲੰਢੇਕੇ ਦੇ ਸੰਤ ਨਗਰ ਦਾ ਰਹਿਣ ਵਾਲਾ ਜੋੜਾ ਗੁਰਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਆਪਣੀ ਛੋਟੀ ਉਮਰ ਦੀ ਧੀ ਨੂੰ ਛੱਡ ਕੇ ਸਾਲ ਪਹਿਲਾਂ ਰੌਸ਼ਨ ਭਵਿੱਖ ਦੀ ਆਸ 'ਚ ਮਲੇਸ਼ੀਆ ਗਿਆ ਸੀ। ਹੁਣ ਇਸ ਜੋੜੇ ਨੇ ਵੀਡੀਓ ਭੇਜ ਕੇ ਆਪਣਾ ਦਰਦ ਬਿਆਨ ਕਰਦਿਆਂ ਸਰਕਾਰ ਤੋਂ ਜਲਦ ਵਾਪਸ ਬੁਲਾਉਣਦੀ ਮੰਗ ਕੀਤੀ ਹੈ।
ਕੋਰੋਨਾ ਵਾਇਰਸ ਕਾਰਨ ਉਹ ਡੂੰਘੇ ਸਦਮੇ ਦੀ ਦਹਿਸ਼ਤ ਵਿੱਚ ਹਨ। ਉਨ੍ਹਾਂ ਦੀ ਧੀ ਭਾਰਤ ’ਚ ਵਿਲਕ ਰਹੀ ਹੈ। ਇਹ ਜੋੜਾ ਲੌਕਡਾਊਨ ਕਾਰਨ ਮਲੇਸ਼ੀਆ ਵਿੱਚ ਫਸ ਗਿਆ ਹੈ। ਇੱਥੋਂ ਤਕ ਕਿ ਭੁੱਖੇ ਪਿਆਸੇ ਦਿਨ ਕੱਟਣ ਲਈ ਮਜਬੂਰ ਹਨ, ਉਨ੍ਹਾਂ ਕੋਲ ਟਿਕਟ ਦੇ ਪੈਸੇ ਵੀ ਨਹੀਂ ਹਨ।
ਕੋਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਨੂੰ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾਂਦਾ। ਅਜਿਹੇ ਹਾਲਾਤ ਦੌਰਾਨ ਗੁਰਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਨੇ ਸਿਆਸੀ ਲੀਡਰਾਂ ਅਤੇ ਭਾਰਤ ਸਰਕਾਰ ਕੋਲ ਵਤਨ ਵਾਪਸੀ ਦੀ ਗੁਹਾਰ ਲਾਈ ਹੈ।
- ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
- ਮੌਨਸੂਨ ਬਾਰੇ ਵਿਗਿਆਨੀਆਂ ਦੀ ਤਾਜ਼ੀ ਭਵਿੱਖਬਾਣੀ
- ਦਿੱਲੀ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ ਮੁੜ ਸੱਦੀ ਗਈ ਹੰਗਾਮੀ ਮੀਟਿੰਗ
- ਸ਼ਰਾਬ ਦੀ ਦੁਕਾਨ 'ਤੇ ਸੋਸ਼ਲ ਡਿਸਟੈਂਸਿੰਗ ਦਾ ਦਿਖਿਆ ਅਨੋਖਾ ਢੰਗ, ਆਨੰਦ ਮਹਿੰਦਰਾ ਵੀ ਰਹਿ ਗਏ ਹੈਰਾਨ
- ਦਿਲਾਂ ਨੂੰ ਝੰਜੋੜਦਾ ਵੀਡੀਓ, ਬਿਮਾਰ ਮਾਂ ਨੂੰ ਮੰਜੇ 'ਤੇ ਘੜੀਸ ਕੇ ਲਿਜਾਣਾ ਪਿਆ ਬੈਂਕ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ