ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਦੱਖਣ-ਪੂਰਬੀ ਅਰਬ ਖਿੱਤੇ ਤੋਂ ਨਿਸਰਗ ਚੱਕਰਵਾਤ ਤੇ ਉਸ ਮਗਰੋਂ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਰ ਕੇ ਦੱਖਣ-ਪੱਛਮੀ ਮੌਨਸੂਨ ਗੁਜਰਾਤ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ। 48 ਘੰਟਿਆਂ ਵਿੱਚ ਇਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਹੋਰ ਅੱਗੇ ਵੱਧ ਜਾਵੇਗੀ।
ਤਾਜ਼ਾ ਪੇਸ਼ੀਨਗੋਈ ਵਿੱਚ ਮੌਨਸੂਨ ਕਾਰਨ ਉੱਤਰ ਭਾਰਤ ਦੇ ਰਾਜਾਂ ਪੰਜਾਬ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਛੇਤੀ ਸ਼ੁਰੂ ਹੋਣ ਦੀ ਆਸ ਹੈ। ਮੌਸਮ ਵਿਭਾਗ ਮੁਤਾਬਕ 19 ਜੂਨ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਖਿੱਤੇ ਵਿੱਚ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਆਸ ਹੈ। ‘ਸਕਾਈਮੈਟ’ ਮੁਤਾਬਕ ਪ੍ਰੀ-ਮੌਨਸੂਨ 20 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਕੇਰਲਾ ਤੋਂ ਸਮੇਂ ਸਿਰ ਮੌਨਸੂਨ ਸ਼ੁਰੂ ਹੋਈ ਅਤੇ 25-26 ਜੂਨ ਤੱਕ ਦਿੱਲੀ ਪਹੁੰਚ ਸਕਦੀ ਹੈ। ਗੁਜਰਾਤ ਵਿੱਚ ਇਸ ਵਾਰ ਮੌਨਸੂਨ 10 ਦਿਨ ਪਹਿਲਾਂ ਪਹੁੰਚੀ ਹੈ ਜੋ 25 ਜੂਨ ਤੱਕ ਕੱਛ ਖੇਤਰ ਵਿੱਚ ਪਹੁੰਚਦੀ ਹੈ।
ਅਧਿਕਾਰੀਆਂ ਮੁਤਾਬਕ ਪੂਰੇ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ’ਚ ਗਰਮ ਹਵਾਵਾਂ ਚੱਲ ਰਹੀਆਂ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆਂ ਵਿੱਚ 25-26 ਜੂਨ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ ਜੋ ਆਮ ਨਾਲੋਂ ਤਿੰਨ ਦਿਨ ਪਹਿਲਾਂ ਕਹੀ ਜਾ ਸਕਦੀ ਹੈ। ਮਾਨਸੂਨ ਦੀ ਛਹਿਬਰਾਂ ਨਾਲ ਜਿੱਥੇ ਕੋਰੋਨਾ ਵਾਇਰਸ ਕਾਰਨ ਝੰਬੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਉੱਥੇ ਹੀ ਲੂ ਅਤੇ ਉੱਚ ਤਾਪਮਾਨ ਨਾਲ ਝੁਲਸੇ ਲੋਕਾਂ ਨੂੰ ਵੀ ਠੰਢਕ ਪਹੁੰਚੇਗੀ।
ਇਹ ਵੀ ਪੜ੍ਹੋ:
- ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
- ਦਿੱਲੀ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ ਮੁੜ ਸੱਦੀ ਗਈ ਹੰਗਾਮੀ ਮੀਟਿੰਗ
- ਸ਼ਰਾਬ ਦੀ ਦੁਕਾਨ 'ਤੇ ਸੋਸ਼ਲ ਡਿਸਟੈਂਸਿੰਗ ਦਾ ਦਿਖਿਆ ਅਨੋਖਾ ਢੰਗ, ਆਨੰਦ ਮਹਿੰਦਰਾ ਵੀ ਰਹਿ ਗਏ ਹੈਰਾਨ
- ਦਿਲਾਂ ਨੂੰ ਝੰਜੋੜਦਾ ਵੀਡੀਓ, ਬਿਮਾਰ ਮਾਂ ਨੂੰ ਮੰਜੇ 'ਤੇ ਘੜੀਸ ਕੇ ਲਿਜਾਣਾ ਪਿਆ ਬੈਂਕ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ