ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਬੈਂਕ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ। ਦਰਦਨਾਕ ਵੀਡੀਓ ਓੜੀਸਾ ਦੇ ਨੌਪਾੜਾ ਜ਼ਿਲ੍ਹੇ ਦਾ ਹੈ। ਵੀਡੀਓ 'ਚ 100 ਸਾਲਾ ਬਜ਼ੁਰਗ ਮਹਿਲਾ ਨੂੰ ਮੰਜੇ ਤੇ ਲਿਟਾ 'ਕੇ ਮੰਜਾ ਘੜੀਸ ਕੇ ਲਿਜਾਂਦਿਆਂ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ 'ਚ 100 ਸਾਲਾ ਬਜ਼ੁਰਗ ਮਹਿਲਾ ਨੂੰ ਉਸ ਦੀ ਬੇਟੀ ਮੰਜੇ 'ਤੇ ਘੜੀਸ ਕੇ ਬੈਂਕ ਲਿਜਾ ਰਹੀ ਹੈ। ਕਿਉਂਕਿ ਬੈਂਕ ਮੈਨੇਜਰ ਨੇ ਖਾਤਾਧਾਰਕ ਨੂੰ ਦੇਖ ਕੇ ਪੁਸ਼ਟੀ ਕਰਨ ਤੋਂ ਬਾਅਦ ਪੈਂਸ਼ਨ ਦੇ ਪੈਸੇ ਦੇਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਹੀ ਬੇਟੀ ਆਪਣੀ 100 ਸਾਲਾ ਮਾਂ ਨੂੰ ਮੰਜੇ ਸਣੇ ਘੜੀਸ ਕੇ ਗ੍ਰਾਮੀਣ ਬੈਂਕ ਲਿਜਾਣ ਲਈ ਮਜ਼ਬੂਰ ਹੋਈ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਮਹਿਲਾ ਦੀ ਬਿਮਾਰੀ ਦਾ ਹਵਾਲਾ ਦੇਣ ਮਗਰੋਂ ਵੀ ਉਸ ਦੀ ਬੇਟੀ ਦੀ ਗੱਲ ਨਹੀਂ ਮੰਨੀ ਗਈ। ਬਜ਼ੁਰਗ ਮਹਿਲਾ ਨੇ ਆਪਣੇ ਖਾਤੇ 'ਚੋਂ ਪੈਨਸ਼ਨ ਦੇ 1500 ਰੁਪਏ ਕਢਵਾਉਣੇ ਸਨ। ਦਿਲ ਨੂੰ ਝੰਜੋੜਦੀ ਵੀਡੀਓ ਤੋਂ ਬਾਅਦ ਬੈਂਕ ਪ੍ਰਸ਼ਾਸਨ ਨੇ ਮੈਨੇਜਨ ਨੂੰ ਸਸਪੈਂਡ ਕਰ ਦਿੱਤਾ ਹੈ।
ਓਧਰ ਬਰਾਂਚ ਮੁਖੀ ਦਾ ਰਣਜੀਤ ਕੁਮਾਰ ਮਿਸ਼ਰਾ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਬਰਾਂਚ ਪ੍ਰਬੰਧਕ ਦਾ ਮਹਿਲਾ ਨੂੰ ਪਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਬਿਹਤਰ ਤਰੀਕੇ ਨਾਲ ਸੰਵਾਦ ਸਥਾਪਿਤ ਕਰਨ 'ਚ ਕੁਤਾਹੀ ਹੋਈ। ਇਸ ਲਈ ਬੈਂਕ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
ਦਿੱਲੀ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ ਮੁੜ ਸੱਦੀ ਗਈ ਹੰਗਾਮੀ ਮੀਟਿੰਗ
ਸ਼ਰਾਬ ਦੀ ਦੁਕਾਨ 'ਤੇ ਸੋਸ਼ਲ ਡਿਸਟੈਂਸਿੰਗ ਦਾ ਦਿਖਿਆ ਅਨੋਖਾ ਢੰਗ, ਆਨੰਦ ਮਹਿੰਦਰਾ ਵੀ ਰਹਿ ਗਏ ਹੈਰਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ