ਬਾਰੀਪਦਾ: ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ‘ਚ ਇਕ 30 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਜਾਦੂ-ਟੂਣੇ ਦੇ ਸ਼ੱਕ ‘ਚ ਇਕ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੇ ਕੱਟੇ ਹੋਏ ਸਿਰ ਨਾਲ ਤਕਰੀਬਨ 13 ਕਿਲੋਮੀਟਰ ਦੀ ਦੂਰੀ ‘ਤੇ ਸਥਾਨਕ ਥਾਣੇ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ।

ਦਿਲਾਂ ਨੂੰ ਝੰਜੋੜਦਾ ਵੀਡੀਓ, ਬਿਮਾਰ ਮਾਂ ਨੂੰ ਮੰਜੇ 'ਤੇ ਘੜੀਸ ਕੇ ਲਿਜਾਣਾ ਪਿਆ ਬੈਂਕ

ਪੁਲਿਸ ਅਨੁਸਾਰ ਮੁਲਜ਼ਮ ਬੁੱਧੂਰਾਮ ਸਿੰਘ ਨੇ ਦੱਸਿਆ ਕਿ ਉਸਨੇ ਸਵੇਰੇ ਆਪਣੀ ਰਿਸ਼ਤੇਦਾਰ ਚੰਪਾ ਸਿੰਘ ਦਾ ਸਿਰ ਵੱਢ ਦਿੱਤਾ। ਕਿਉਂਕਿ ਉਸਨੂੰ ਸ਼ੱਕ ਸੀ ਕਿ ਉਸ ਦੀ ਧੀ ਦੀ ਮੌਤ ਤਿੰਨ ਦਿਨ ਪਹਿਲਾਂ ਇੱਕ 60 ਸਾਲਾ ਔਰਤ ਦੁਆਰਾ ਕੀਤੇ ਕਾਲੇ ਜਾਦੂ ਕਾਰਨ ਹੋਈ ਸੀ।

ਮੌਨਸੂਨ ਬਾਰੇ ਵਿਗਿਆਨੀਆਂ ਦੀ ਤਾਜ਼ੀ ਭਵਿੱਖਬਾਣੀ

ਖੁੰਟਾ ਥਾਣਾ ਇੰਚਾਰਜ ਸਵਰਨਲਤਾ ਮਿੰਜ ਨੇ ਦੱਸਿਆ ਕਿ ਬੁੱਧੂਰਾਮ ਸਿੰਘ ਅਤੇ ਜਿਸ ਔਰਤ ਦੀ ਕਥਿਤ ਤੌਰ 'ਤੇ ਹੱਤਿਆ ਕੀਤੀ ਗਈ ਸੀ ਉਹ ਦੋਵੇਂ ਨੂਸਾਹੀ ਪਿੰਡ ‘ਚ ਰਹਿੰਦੇ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਚੰਪਾ ਸਿੰਘ ਘਰ ਵਿੱਚ ਸੁੱਤੀ ਹੋਈ ਸੀ। ਬੁੱਧੂਰਾਮ ਨੇ ਉਸ ਨੂੰ ਘਰੋਂ ਘਸੀਟਦੇ ਹੋਏ ਲਿਆਇਆ ਅਤੇ ਫਿਰ ਔਰਤ ਦਾ ਸਿਰ ਵੱਢ ਦਿੱਤਾ। ਫਿਰ ਉਸ ਨੇ ਵੱਢਿਆ ਹੋਇਆ ਸਿਰ ਇੱਕ ਕਪੜੇ ਵਿੱਚ ਲਪੇਟ ਲਿਆ ਅਤੇ ਇਸ ਨੂੰ ਥਾਣੇ ਲੈ ਆਇਆ। ਪੁਲਿਸ ਨੇ ਬੁੱਧੂਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ