ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਲੌਕਡਾਊਨ ਲਾਇਆ ਗਿਆ ਸੀ ਪਰ ਆਰਥਿਕ ਨੁਕਸਾਨ ਹੁੰਦਾ ਦੇਖ ਹੌਲੀ-ਹੌਲੀ ਇਸ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਇਹ ਲੌਕਡਾਊਨ ਅਨਲੌਕ-1 'ਚ ਤਬਦੀਲ ਹੋ ਗਿਆ। ਇਸ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਇੱਕ ਵਾਰ ਫਿਰ ਹੁਲਾਰਾ ਦੇ ਦਿੱਤਾ ਹੈ। ਇਸ ਤੋਂ ਬਾਅਦ ਇੰਝ ਜਾਪ ਰਿਹਾ ਹੈ ਜਿਵੇਂ ਕਿ ਲੋਕਾਂ ਵੱਲੋਂ ਘਰਾਂ 'ਚ ਰਹਿ ਕੇ ਕੀਤਾ ਗਿਆ ਸਬਰ ਮਿੱਟੀ ਹੋ ਗਿਆ ਹੋਵੇ।
ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦੋਬਾਰਾ ਲੌਕਡਾਊਨ 'ਚ ਸਖਤੀ ਕੀਤੀ ਜਾ ਸਕਦੀ ਹੈ। ਹੁਸ ਇਸ ਤੇ ਕਾਬੂ ਪਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ-ਵਟਾਂਦਰਾ ਕਰਕੇ ਰਣਨੀਤੀ ਤਿਆਰ ਕਰਨਗੇ।
Coronavirus: ਦੇਸ਼ 'ਚ 10 ਹਜ਼ਾਰ ਤੱਕ ਪਹੁੰਚੀ ਮੌਤਾਂ ਦੀ ਗਿਣਤੀ
ਪੀਐਮ ਮੋਦੀ ਮੰਗਲਵਾਰ ਦੁਪਹਿਰੇ ਪੰਜਾਬ, ਕੇਰਲਾ, ਗੋਆ, ਊੱਤਰਾਖੰਡ, ਝਾਰਖੰਡ ਸਮੇਤ 21 ਸੂਬਿਆਂ ਦੇ ਮੁੱਖ ਮੰਤਰੀਆਂ, ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸਮੇਤ 15 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਛੇਵੀਂ ਬੈਠਕ ਹੋਵੇਗੀ।
ਮੋਦੀ ਦੇ 20 ਲੱਖ ਕਰੋੜੀ ਪੈਕੇਜ 'ਚੋਂ ਕੁਝ ਨਹੀਂ ਪਿਆ ਪੰਜਾਬ ਦੇ ਪੱਲੇ? ਹੁਣ ਕੈਪਟਨ ਨੇ ਮੰਗੇ 80 ਹਜ਼ਾਰ ਕਰੋੜ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਦਾ ਕਹਿਰ ਵੇਖਦਿਆਂ ਮੋਦੀ ਨੇ ਬੁਲਾਈ ਮੁੱਖ ਮੰਤਰੀਆਂ ਦੀ ਬੈਠਕ, ਕੀ ਫਿਰ ਲੱਗੇਗਾ ਲੌਕਡਾਊਨ?
ਏਬੀਪੀ ਸਾਂਝਾ
Updated at:
16 Jun 2020 11:27 AM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ-ਵਟਾਂਦਰਾ ਕਰਕੇ ਰਣਨੀਤੀ ਤਿਆਰ ਕਰਨਗੇ।
- - - - - - - - - Advertisement - - - - - - - - -