Business News : ਭਾਰਤ ਤੇ ਸੰਯੁਕਤ ਅਰਬ ਅਮੀਰਾਤ (UAE) ਨੇ ਸ਼ਨੀਵਾਰ ਨੂੰ ਦੁਵੱਲੇ ਲੈਣ-ਦੇਣ ਲਈ ਆਪੋ-ਆਪਣੇ ਸਥਾਨਕ ਮੁਦਰਾਵਾਂ ਦੀ ਵਰਤੋਂ ਲਈ ਇੱਕ ਢਾਂਚਾ ਤਿਆਰ ਕਰਨ ਲਈ ਐਮਓਯੂ ਸਾਈਨ (MoU sign) ਕੀਤੇ। ਦੋਵੇਂ ਦੇਸ਼ ਯੂਏਈ ਲਿੰਕੇਜ (UAE Linkage) ਦੇ ਤਤਕਾਲ ਭੁਗਤਾਨ ਪਲੇਟਫਾਰਮ (instant payment platform) UAE ਦੇ ਨਾਲ ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) 'ਤੇ ਵੀ ਸਹਿਮਤ ਹੋਏ। ਇਹ ਕਿਸੇ ਵੀ ਦੇਸ਼ ਵਿੱਚ ਉਪਭੋਗਤਾਵਾਂ ਨੂੰ ਤੇਜ਼, ਸੁਵਿਧਾਜਨਕ, ਸੁਰੱਖਿਅਤ ਤੇ ਲਾਗਤ-ਪ੍ਰਭਾਵੀ ਅੰਤਰ-ਸਰਹੱਦ ਫੰਡ ਟ੍ਰਾਂਸਫਰ ਕਰਨ ਦੇ ਯੋਗ ਬਣਾਏਗਾ। ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਭਾਰਤ ਅਤੇ ਯੂਏਈ ਦਰਮਿਆਨ ਇੱਕ ਸਮਝੌਤਾ ਪੱਤਰ (MoU) ਉੱਤੇ ਹਸਤਾਖਰ ਕੀਤੇ ਗਏ।
ਸੈਂਟਰਲ ਬੈਂਕ ਦੇ ਗਵਰਨਰ ਨੇ ਵੀ ਕੀਤੇ ਦਸਤਖਤ
ਇਸ ਸਮਝੌਤੇ 'ਤੇ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਯੂਏਈ ਦੇ ਕੇਂਦਰੀ ਬੈਂਕ (CBUAE) ਦੇ ਗਵਰਨਰ ਖਾਲਿਦ ਮੁਹੰਮਦ ਬਾਲਾਮਾ ਨੇ ਵੀ ਦਸਤਖਤ ਕੀਤੇ। ਭਾਰਤ ਅਤੇ ਫਰਾਂਸ ਦਰਮਿਆਨ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਦੀ ਵਰਤੋਂ ਸ਼ੁਰੂ ਕਰਨ ਤੋਂ ਬਾਅਦ ਯੂਏਈ ਵਿੱਚ ਵੀ ਇਸ ਦੀ ਵਰਤੋਂ ਕਰਨ ਲਈ ਸਹਿਮਤੀ ਬਣੀ। RBI ਅਤੇ CBUAE ਪੇਮੈਂਟ ਮੈਸੇਜਿੰਗ ਸਿਸਟਮ ਨੂੰ ਲਿੰਕ ਕਰਨ ਲਈ ਸਹਿਮਤ ਹੋਏ।
ਦੋਵਾਂ ਦੇਸ਼ਾਂ ਦੇ ਸੈਂਟਰਲ ਬੈਂਕ ਇਨ੍ਹਾਂ ਮੁੱਦਿਆਂ ਉੱਤੇ ਹੋਏ ਸਹਿਮਤ
ਫਾਸਟ ਪੇਮੈਂਟ ਸਿਸਟਮ (FPS) ਲਈ ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਯੂਏਈ ਦੇ ਇੰਸਟੈਂਟ ਪੇਮੈਂਟ ਪਲੇਟਫਾਰਮ (IIP) ਦੇ ਨਾਲ ਜੋੜਨਾ ਹੈ।
ਸਬੰਧਿਤ ਕਾਰਡ ਸਵਿੱਚ (ਰੁਪੇ ਸਵਿੱਚ ਅਤੇ ਯੂਏਈ ਸਵਿੱਚ) ਨੂੰ ਲਿੰਕ ਕਰਨਾ
UAE ਵਿੱਚ ਮੈਸੇਜਿੰਗ ਸਿਸਟਮ ਨਾਲ ਭਾਰਤ ਦੇ ਭੁਗਤਾਨ ਮੈਸੇਜਿੰਗ ਸਿਸਟਮ ਭਾਵ ਸਟ੍ਰਕਚਰਡ ਫਾਈਨੈਂਸ਼ੀਅਲ ਮੈਸੇਜਿੰਗ ਸਿਸਟਮ (SFMS) ਨੂੰ ਜੋੜਨ ਲਈ ਰਾਸਤੇ ਤਲਾਸ਼ ਕਰਨਾ ਹੈ।
ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ UPI-IPP ਲਿੰਕੇਜ ਕਿਸੇ ਵੀ ਦੇਸ਼ ਵਿੱਚ ਉਪਭੋਗਤਾਵਾਂ ਨੂੰ ਤੇਜ਼, ਸੁਵਿਧਾਜਨਕ, ਸੁਰੱਖਿਅਤ ਅਤੇ ਲਾਗਤ-ਪ੍ਰਭਾਵੀ ਅੰਤਰ-ਸਰਹੱਦ ਫੰਡ ਟ੍ਰਾਂਸਫਰ ਕਰਨ ਦੇ ਯੋਗ ਬਣਾਏਗਾ। ਕਾਰਡ ਸਵਿੱਚਾਂ ਨੂੰ ਲਿੰਕ ਕਰਨ ਨਾਲ ਘਰੇਲੂ ਕਾਰਡਾਂ ਦੀ ਆਪਸੀ ਸਵੀਕ੍ਰਿਤੀ ਦੀ ਸਹੂਲਤ ਮਿਲੇਗੀ ਤੇ ਕਾਰਡ ਲੈਣ-ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ। ਮੈਸੇਜਿੰਗ ਪ੍ਰਣਾਲੀ ਨੂੰ ਜੋੜਨ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਿੱਤੀ ਸੰਦੇਸ਼ਾਂ ਦੀ ਸਹੂਲਤ ਦੇਣਾ ਹੈ।
ਸਥਾਨਕ ਮੁਦਰਾ ਵਿੱਚ ਲੈਣ-ਦੇਣ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਲੈਣ-ਦੇਣ ਲਈ ਸਥਾਨਕ ਮੁਦਰਾਵਾਂ ਦੀ ਵਰਤੋਂ ਲਈ ਇੱਕ ਢਾਂਚਾ ਸਥਾਪਤ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਗਈ। ਇਸ ਦਾ ਉਦੇਸ਼ INR (ਭਾਰਤੀ ਰੁਪਿਆ) ਅਤੇ AED (ਯੂਏਈ ਦਿਰਹਾਮ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਥਾਨਕ ਮੁਦਰਾ ਦੁਆਰਾ ਇੱਕ ਬੰਦੋਬਸਤ ਪ੍ਰਣਾਲੀ ਸਥਾਪਤ ਕਰਨਾ ਹੈ।
ਅਪ੍ਰੈਲ 2022 ਵਿੱਚ, NIPL ਨੇ ਘੋਸ਼ਣਾ ਕੀਤੀ ਕਿ BHIM UPI ਨੂੰ ਪੂਰੇ UAE ਵਿੱਚ Mashreq ਬੈਂਕ ਦੀ ਭੁਗਤਾਨ ਸਹਾਇਕ ਕੰਪਨੀ NEOPAY ਦੇ ਟਰਮੀਨਲਾਂ 'ਤੇ ਲਾਈਵ ਕੀਤਾ ਗਿਆ ਹੈ। ਇਸ ਦਾ ਉਦੇਸ਼ UAE ਦੀ ਯਾਤਰਾ ਕਰਨ ਵਾਲੇ ਲੱਖਾਂ ਭਾਰਤੀਆਂ ਨੂੰ BHIM UPI ਦੀ ਵਰਤੋਂ ਕਰਕੇ ਸੁਰੱਖਿਅਤ ਅਤੇ ਸੁਵਿਧਾਜਨਕ ਭੁਗਤਾਨ ਕਰਨ ਲਈ ਸਮਰੱਥ ਬਣਾਉਣਾ ਹੈ।