LIC Employees Salary Hike: ਸਰਕਾਰ ਨੇ ਜਨਤਕ ਖੇਤਰ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ 17 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। LIC ਕਰਮਚਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ 1 ਅਗਸਤ 2022 ਤੋਂ ਲਾਗੂ ਮੰਨਿਆ ਜਾਵੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ LIC ਦੇ ਲਗਭਗ 1 ਲੱਖ ਕਰਮਚਾਰੀਆਂ ਅਤੇ ਲਗਭਗ 30,000 ਪੈਨਸ਼ਨਰਾਂ ਨੂੰ ਰਾਹਤ ਮਿਲੇਗੀ।


ਦੋ ਸਾਲਾਂ ਦਾ ਮਿਲੇਗਾ ਏਰੀਅਰ


ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ, ਐਲਆਈਸੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 1 ਅਗਸਤ, 2022 ਤੋਂ 1.10 ਲੱਖ ਕਰਮਚਾਰੀਆਂ ਲਈ 17 ਫੀਸਦੀ ਤਨਖਾਹ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ਦੇ ਨਾਲ ਹੀ ਐਲਆਈਸੀ ਕਰਮਚਾਰੀਆਂ ਨੂੰ ਦੋ ਸਾਲ ਦੀ ਤਨਖਾਹ ਦਾ ਬਕਾਇਆ ਵੀ ਮਿਲੇਗਾ।ਐਲਆਈਸੀ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਫੈਸਲੇ ਨਾਲ ਸਾਲਾਨਾ 4,000 ਕਰੋੜ ਰੁਪਏ ਦਾ ਵਿੱਤੀ ਬੋਝ ਵਧੇਗਾ। ਇਸ ਦੇ ਨਾਲ ਹੀ LIC ਦਾ ਤਨਖਾਹ ਖਰਚ ਵੀ 29,000 ਕਰੋੜ ਰੁਪਏ ਤੱਕ ਵਧਣ ਦਾ ਅਨੁਮਾਨ ਹੈ।


NPS ਵਿੱਚ ਵਧਿਆ ਯੋਗਦਾਨ 


ਕੇਂਦਰ ਸਰਕਾਰ ਨੇ LIC ਕਰਮਚਾਰੀਆਂ ਲਈ NPS ਯਾਨੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ 'ਚ ਯੋਗਦਾਨ ਨੂੰ 10 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰ ਦਿੱਤਾ ਹੈ, ਜਿਸ ਨਾਲ 1 ਅਪ੍ਰੈਲ 2010 ਨੂੰ ਭਰਤੀ ਹੋਏ 24000 ਕਰਮਚਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ।


LIC ਦੇ ਪੈਨਸ਼ਨਰਾਂ ਨੂੰ ਸੌਗਾਤ


ਸਰਕਾਰ ਨੇ 30 LIC ਪੈਨਸ਼ਨਰਾਂ ਨੂੰ ਇਕਮੁਸ਼ਤ ਮੁਆਵਜ਼ਾ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁਆਵਜ਼ਾ ਐਲਆਈਸੀ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਦਿੱਤਾ ਜਾਵੇਗਾ। ਭਾਰਤੀ ਜੀਵਨ ਬੀਮਾ ਨਿਗਮ ਨੇ ਤਨਖਾਹ ਵਾਧੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਦਰਅਸਲ, ਚੋਣ ਜ਼ਾਬਤਾ ਸ਼ਨੀਵਾਰ, 16 ਮਾਰਚ, 2024 ਨੂੰ ਲਾਗੂ ਹੋਵੇਗਾ, ਇਸ ਲਈ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ, ਸਰਕਾਰ ਨੇ ਐਲਆਈਸੀ ਕਰਮਚਾਰੀਆਂ ਦੀ ਤਨਖਾਹ ਵਧਾਉਣ ਅਤੇ ਪੈਨਸ਼ਨਰਾਂ ਨੂੰ ਮੁਆਵਜ਼ਾ ਦੇਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 8.50 ਲੱਖ ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀ ਤਨਖਾਹ ਵਾਧੇ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਦਾ ਐਲਾਨ ਮਹਾਸ਼ਿਵਰਾਤਰੀ ਦੇ ਦਿਨ ਕੀਤਾ ਗਿਆ ਸੀ।


ਇਹ ਵੀ ਪੜ੍ਹੋ :  Electoral Bond: ਬੀਜੇਪੀ ਨੂੰ ਮਿਲਿਆ 60 ਅਰਬ ਚੰਦਾ, 1700 ਕਰੋੜ 2019 ਲੋਕ ਸਭਾ ਤੋਂ ਪਹਿਲਾਂ ਕੀਤਾ ਇਨਕੈਸ਼, ਜਾਣੋ 2024 ਦੇ ਚੋਣਾਂ ਤੋਂ ਪਹਿਲਾਂ ਦੇ ਵੇਰਵੇ