ਜੋ ਨੌਜਵਾਨ ਮੈਡੀਕਲ ਖੇਤਰ ਵਿਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸੁਨਿਹਰੀ ਮੌਕਾ ਹੈ। ਭਾਰਤ ਸਰਕਾਰ ਨੇ ਮੈਡੀਕਲ ਖੇਤਰ ਵਿਚ ਸਰਕਾਰੀ ਅਸਾਮੀਆਂ ਕੱਢੀਆਂ ਹਨ। ਮੈਡੀਕਲ ਸਿੱਖਿਆ ਡਾਇਰੈਕਟੋਰੇਟ, ਆਂਧਰਾ ਪ੍ਰਦੇਸ਼ ਦੁਆਰਾ ਟਿਊਟਰ ਦੀਆਂ 158 ਅਸਾਮੀਆਂ ਦੀ ਭਰਤੀ ਕੱਢੀ ਗਈ ਹੈ। ਇਸ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ dme.ap.nic.in ਵੈੱਬਸਾਇਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਦੇਖ ਸਕਦੇ ਹੋ।


ਅਪਲਾਈ ਕਰਨ ਦੀ ਆਖਰੀ ਮਿਤੀ


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਦੁਆਰਾ ਕੱਢੀ ਗਈ ਟਿਊਟਰ ਦੀ ਭਰਤੀ (DME Tutor Recruitment) ਲਈ ਅਰਜ਼ੀ ਪ੍ਰਕਿਰਿਆ 4 ਮਈ 2024 ਤੋਂ ਸ਼ੁਰੂ ਹੋ ਗਈ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 15 ਮਈ 2024 ਰੱਖੀ ਗਈ ਹੈ। MBBS ਦੀ ਡਿਗਰੀ ਕਰਨ ਵਾਲੇ ਵਿਦਿਆਰਥੀ ਇਸ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹਨ।


ਲੋੜੀਂਦੀ ਵਿੱਦਿਅਕ ਯੋਗਤਾ


ਆਂਧਰਾ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਦੁਆਰਾ ਕੱਢੀ ਗਈ ਟਿਊਟਰ ਦੀ ਇਸ ਭਰਤੀ ਦੇ ਲਈ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਮੈਡੀਕਲ ਕਾਲਜ ਤੋਂ MBBS ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਇਸ ਭਰਤੀ ਵਿਚ ਕੇਵਲ MBBS ਕਰਨ ਵਾਲਿਆਂ ਨੂੰ ਹੀ ਤਰਜ਼ੀਹ ਦਿੱਤੀ ਜਾਵੇਗੀ।


ਉਮਰ ਸੀਮਾ ਤੇ ਤਨਖ਼ਾਹ


ਮੈਡੀਕਲ ਟਿਊਟਰ (DME Tutor Recruitment) ਦੀ ਇਸ ਸਰਕਾਰੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾਂ ਸ਼੍ਰੇਣੀ ਨੂੰ ਆਧਾਰ ਬਣਾ ਕੇ ਨਿਰਧਾਰਿਤ ਕੀਤੀ ਗਈ ਹੈ। ਵੱਖ ਵੱਖ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਸੀਮਾਂ ਵੱਖ ਵੱਖ ਰੱਖੀ ਗਈ ਹੈ। ਜਰਨਲ ਸ਼੍ਰੇਣੀ ਲਈ ਉਮਰ ਸੀਮਾ 42 ਸਾਲ, OBC, SC, ST ਸ਼੍ਰੇਣੀ ਦੇ ਲਈ 47 ਸਾਲ ਅਤੇ ਅਪਾਹਜ ਸ਼੍ਰੇਣੀ ਦੇ ਲਈ 53 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਤਨਖ਼ਾਹ ਦੀ ਗੱਲ ਕਰੀਏ ਤਾਂ, ਮੈਡੀਕਲ ਟਿਊਟਰ ਦੀਆਂ ਇਨ੍ਹਾਂ ਅਸਾਮੀਆਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।


ਕਿੰਨੀ ਹੈ ਅਰਜ਼ੀ ਫ਼ੀਸ


ਮੈਡੀਕਲ ਟਿਊਟਰ 2024 ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 1 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ OBC, SC, ST ਸ਼੍ਰੇਣੀ ਨੂੰ ਅਰਜ਼ੀ ਫ਼ੀਸ ਵਜੋਂ 500 ਰੁਪਏ ਅਦਾ ਕਰਨੇ ਹੋਣਗੇ।


ਆਨਲਾਇਨ ਅਪਲਾਈ ਕਰਨ ਦਾ ਤਰੀਕਾ


ਮੈਡੀਕਲ ਟਿਊਟਰ 2024 ਦੀ ਭਰਤੀ ਦੇ ਅਪਲਾਈ ਕਰਨ ਵਾਸਤੇ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ dme.ap.nic.in 'ਤੇ ਜਾਓ।
ਇਸ ਵੈੱਬਸਾਇਟ ਦੇ ਹੋਮ ਪੇਜ ਉਤੇ ਤੁਹਾਨੂੰ ਭਰਤੀ ਦਾ ਲਿੰਕ ਦਿਖਾਈ ਦੇਵੇਗਾ। ਇਸ ਲਿੰਕ ਉੱਤੇ ਕਲਿਕ ਕਰਕੇ ਮੰਗੀ ਗਈ ਲੋੜੀਂਦੀ ਜਾਣਕਾਰੀ ਭਰੋ।
ਇਸ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਦੀ ਕਾਪੀਆਂ ਨੂੰ ਸਕੈਨ ਕਰਕੇ ਅਪਲੋਡ ਕਰੋ ਅਤੇ ਆਨਲਾਇਨ ਮੋਡ ਵਿਚ ਅਰਜ਼ੀ ਫ਼ੀਸ ਦਾ ਭੁਗਤਾਨ ਕਰੋ।
ਇਸ ਤੋਂ ਬਾਅਦ ਤੁਸੀਂ ਭਰੇ ਹੋਏ ਅਰਜ਼ੀ ਫਾਰਮ ਨੂੰ ਡਾਊਨਲੋਡ ਕਰਕੇ ਸਾਂਭ ਲਓ।



ਮੈਡੀਕਲ ਟਿਊਟਰ ਭਰਤੀ 2024, ਸਰਕਾਰੀ ਨੌਕਰੀਆਂ 2024, ਮੈਡੀਕਲ ਦੇ ਖੇਤਰ ਵਿਚ ਸਰਕਾਰੀ ਨੋਕਰੀ, ਐਮਬੀਬੀਐਸ ਕਰਨ ਵਾਲਿਆਂ ਲਈ ਨੌਕਰੀ, ਮੈਡੀਕਲ ਟਿਊਟਰ ਭਰਤੀ ਦੀ ਅਰਜ਼ੀ ਪ੍ਰਕਿਰਿਆ, ਮੈਡੀਕਲ ਟਿਊਟਰ ਭਰਤੀ ਲਈ ਕਿਵੇਂ ਕਰੀਏ ਅਪਲਾਈ, ਮੈਡੀਕਲ ਟਿਊਟਰ ਭਰਤੀ ਲਈ ਲੋੜੀਂਦੀ ਯੋਗਤਾ