ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਵਾਰ ਲੋਕਾਂ ਨੂੰ ਕੁਝ ਖਾਸ ਨਹੀਂ ਮਿਲੀਆ ਸਗੋਂ ਕਈ ਚੀਜ਼ਾਂ 'ਤੇ ਸਰਕਾਰ ਨੇ ਸੈਸ ਲਗਾਇਆ ਹੈ। ਦੱਸ ਦਈਏ ਕਿ ਸਰਕਾਰ ਨੇ ਸ਼ਰਾਬ, ਸਮਰੀ ਦੀ ਦਾਲ, ਕਾਬੁਲੀ ਛੋਲੇ ਅਤੇ ਮਟਰ ਜਿਹੇ ਉਤਪਾਦਾਂ 'ਤੇ ਖੇਤੀ ਵਿਕਾਸ ਸੈਸ ਲਾਉਣ ਦਾ ਐਲਾਨ ਕੀਤਾ ਹੈ।

ਹੁਣ ਜਾਣੋ ਸਰਕਾਰ ਨੇ ਕੀ ਕੁਝ ਕੀਤ ਮਹਿੰਗਾ:-

ਸ਼ਰਾਬ ਪੀਣੀ ਮਹਿੰਗੀ ਪਵੇਗੀ:- ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਨਵਾਂ ਖੇਤੀਬਾੜੀ ਵਿਕਾਸ ਸੈੱਸ ਭਲਕੇ ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਸ ਮਗਰੋਂ ਕੱਲ੍ਹ ਤੋਂ ਸ਼ਰਾਬ ਪੀਣੀ ਵੀ ਮਹਿੰਗੀ ਪਵੇਗੀ। ਕਿਉਂਕਿ ਇਸ ਵਾਰ ਬਜਟ ਵਿਚ ਸ਼ਰਾਬ ਪੀਣ ਵਾਲੇ ਪਦਾਰਥਾਂ 'ਤੇ 100 ਪ੍ਰਤੀਸ਼ਤ ਖੇਤੀ ਸੈੱਸ ਲਗਾਇਆ ਗਿਆ ਹੈ।

ਪੈਟਰੋਲ ਅਤੇ ਡੀਜ਼ਲ ਵੀ ਮਹਿੰਗੇ:- ਬਜਟ ਵਿਚ ਪੈਟਰੋਲ 'ਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੈੱਸ ਲਗਾਇਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਕੀਮਤ ਕੱਲ੍ਹ ਤੋਂ ਵਧਣ ਦੀ ਸੰਭਾਵਨਾ ਹੈ।

ਮੋਬਾਈਲ, ਫਰਿੱਜ, ਚਾਰਜਰ ਬਹੁਤ ਮਹਿੰਗਾ:- ਸਰਕਾਰ ਨੇ ਮੋਬਾਈਲ ਫੋਨ ਦੇ ਪੁਰਜ਼ਿਆਂ ਅਤੇ ਚਾਰਜਰਾਂ 'ਤੇ ਦਰਾਮਦ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਮੋਬਾਈਲ ਫੋਨ ਮਹਿੰਗਾ ਹੋ ਸਕਦਾ ਹੈ।

ਸੇਬ, ਖਾਦ, ਚਮੜਾ ਵੀ ਮਹਿੰਗਾ:- ਸਰਕਾਰ ਨੇ ਚਮੜੇ 'ਤੇ ਕਸਟਮ ਡਿਊਟੀ ਘਟਾ ਕੇ 10% ਕਰ ਦਿੱਤੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਜ਼ੀਰੋ ਸੀ। ਉਧਰ ਸੇਬ 'ਤੇ 35% ਅਤੇ ਖਾਦ 5%' ਤੇ ਖੇਤੀਬਾੜੀ ਸੈੱਸ ਲਗਾਇਆ ਗਿਆ ਹੈ।

ਇਹ ਵੀ ਪੜ੍ਹੋਹੁਣ ਗਊ ਮੂਤਰ ਨਾਲ ਬਣੇ ਫੀਨਾਈਲ ਨਾਲ ਸਾਫ਼ ਹੋਣਗੇ ਸਰਕਾਰੀ ਦਫ਼ਤਰ, ਜਾਰੀ ਹੋਇਆ ਫਰਮਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904