Union Budget 2021: ਕੇਂਦਰੀ ਬਜਟ 'ਚ ਹੋਰ ਸੈਕਟਰਾਂ ਦੇ ਨਾਲ-ਨਾਲ ਸਿਹਤ ਤੇ ਵਿੱਦਿਅਕ ਸੈਕਟਰ ਲਈ ਵੀ ਐਲਾਨ ਕੀਤੇ ਗਏ ਹਨ। ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਨਜੀਓ, ਸੂਬਾ ਸਰਕਾਰਾਂ ਤੇ ਪ੍ਰਾਈਵੇਟ ਸੈਕਟਰਾਂ ਦੀ ਮਦਦ ਨਾਲ 100 ਨਵੇਂ ਫੌਜੀ ਸਕੂਲਾਂ ਦੀ ਸ਼ੁਰੂਆਤ ਹੋਵੇਗੀ। ਲੱਦਾਖ 'ਚ ਹਾਇਰ ਐਜੂਕੇਸ਼ਨ ਲਈ ਲੇਹ 'ਚ ਸੈਂਟਰਲ ਯੂਨੀਵਰਸਿਟੀ ਬਣਾਈ ਜਾਵੇਗੀ।


ਆਦਿਵਾਸੀ ਖੇਤਰਾਂ 'ਚ 750 ਐਕਲਵਯ ਮਾਡਲ ਸਕੂਲਾਂ 'ਚ ਸੁਵਿਧਾਵਾਂ ਦਾ ਸੁਧਾਰ ਹੋਵੇਗਾ। ਅਨੁਸੂਚਿਤ ਜਾਤੀ ਦੇ 4 ਕਰੋੜ ਬੱਚਿਆਂ ਲਈ 6 ਸਾਲ 'ਚ 35,219 ਕਰੋੜ ਰੁਪਏ ਖਰਚ ਹੋਣਗੇ। ਆਦਿਵਾਸੀ ਬੱਚਿਆਂ ਲਈ ਪੋਸਟ ਮੈਟ੍ਰਿਕ ਸਕੌਲਰਸ਼ਿਪ ਵੀ ਲਿਆਦੀ ਜਾਵੇਗੀ।


ਹੈਲਥ ਸੈਕਟਰ


ਕੋਰੋਨਾ ਵੈਕਸੀਨ ਤੇ 2021-22 'ਚ 35,000 ਕਰੋੜ ਖਰਚ ਕੀਤੇ ਜਾਣਗੇ। ਲੋੜ ਪਈ ਤਾਂ ਹੋਰ ਜ਼ਿਆਦਾ ਫੰਡ ਦਿੱਤਾ ਜਾਵੇਗਾ। ਨਿਊਟ੍ਰਿਸ਼ਨ 'ਤੇ ਵੀ ਧਿਆਨ ਦਿੱਤਾ ਜਾਵੇਗਾ। ਮਿਸ਼ਨ ਪੋਸ਼ਣ 2.0 ਸ਼ੁਰੂ ਕੀਤਾ ਜਾਵੇਗਾ। ਵਾਟਰ ਸਪਲਾਈ ਵੀ ਵਧਾਉਣਗੇ। 5 ਸਾਲ 'ਚ 2.87 ਲੱਖ ਕਰੋੜ ਰੁਪਏ ਖਰਚ ਆਉਣਗੇ।


ਸ਼ਹਿਰੀ ਇਲਾਕਿਆਂ ਲਈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਜਾਵੇਗਾ। ਸ਼ਹਿਰੀ ਸਵੱਛ ਭਾਰਤ ਮਿਸ਼ਨ ਤੇ 1.48 ਕਰੋੜ 5 ਸਾਲ 'ਚ ਖਰਚ ਹੋਣਗੇ।


ਨਿਮੋਕੋਕਕਲ ਵੈਕਸੀਨ ਨੂੰ ਦੇਸ਼ ਭਰ 'ਚ ਸ਼ੁਰੂ ਕੀਤਾ ਜਾਵੇਗਾ। ਇਸ ਨਾਲ 50 ਹਜ਼ਾਰ ਬੱਚਿਆਂ ਦੀ ਹਰ ਸਾਲ ਜਾਨ ਬਚਾਈ ਜਾ ਸਕੇਗੀ।


64,180 ਕਰੋੜ ਰੁਪਏ ਦੇ ਬਜਟ ਨਾਲ ਪ੍ਰਧਾਨ ਮੰਤਰੀ ਆਤਮ ਨਿਰਭਰ ਸਿਹਤ ਭਾਰਤ ਯੋਜਨਾ ਸ਼ੁਰੂ ਹੋਵੇਗੀ। ਇਹ ਬਜਟ ਨਵੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਹੋਵੇਗਾ।


70 ਹਜ਼ਾਰ ਪਿੰਡਾਂ ਦੇ ਵੈਲਨੈਸ ਸੈਂਟਰਸ ਨੂੰ ਇਸ ਨਾਲ ਮਦਦ ਮਿਲੇਗੀ। 602 ਜ਼ਿਲ੍ਹਿਆਂ 'ਚ ਕ੍ਰਿਟੀਕਲ ਕੇਅਰ ਹੌਸਪਿਟਲ ਸ਼ੁਰੂ ਹੋਣਗੇ। ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਨੂੰ ਮਜਬੂਤ ਕੀਤਾ ਜਾਵੇਗਾ।


ਇੰਟੀਗ੍ਰੇਟੇਡ ਹੈਲਥ ਇਨਫਰਮੇਸ਼ਨ ਪੋਰਟਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਪਬਲਿਕ ਹੈਲਥ ਲੈਬਸ ਨੂੰ ਕਨੈਕਟ ਕਰ ਸਕੀਏ। 15 ਹੈਲਥ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ। 9 ਬਾਇਓ ਸੇਫਟੀ ਲੈਵਲ 3 ਲੈਬਸ ਸ਼ੁਰੂ ਹੋਣਗੀਆਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI