GST Collection in October: ਅਕਤੂਬਰ ਮਹੀਨੇ ਵਿੱਚ ਜੀਐਸਟੀ ਕੁਲੈਕਸ਼ਨ 1,30,127 ਲੱਖ ਕਰੋੜ ਰੁਪਏ ਰਿਹਾ। ਜੀਐਸਟੀ ਲਾਗੂ ਹੋਣ ਤੋਂ ਬਾਅਦ ਅਪ੍ਰੈਲ 2021 ਤੋਂ ਬਾਅਦ ਇਹ ਦੂਜਾ ਸਭ ਤੋਂ ਵੱਧ ਸੰਗ੍ਰਹਿ ਹੈ।
GST Collection: ਤਿਉਹਾਰੀ ਸੀਜ਼ਨ 'ਚ ਮੰਗ ਵਧਣ ਦਾ ਅਸਰ ਜੀਐੱਸਟੀ ਕੁਲੈਕਸ਼ਨ 'ਤੇ ਦੇਖਣ ਨੂੰ ਮਿਲ ਰਿਹਾ ਹੈ। ਤਿਉਹਾਰੀ ਸੀਜ਼ਨ 'ਚ ਲੋਕ ਜ਼ਬਰਦਸਤ ਖਰੀਦਦਾਰੀ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਅਕਤੂਬਰ ਮਹੀਨੇ 'ਚ ਰਿਕਾਰਡ GST ਕਲੈਕਸ਼ਨ ਹੋਇਆ ਹੈ। ਅਕਤੂਬਰ ਮਹੀਨੇ ਵਿੱਚ ਜੀਐਸਟੀ (Goods and Services Tax) ਦੀ ਕੁਲੈਕਸ਼ਨ 1,30,127 ਲੱਖ ਕਰੋੜ ਰਹੀ ਹੈ। ਜਿਸ ਵਿੱਚ CGST ਕੁਲੈਕਸ਼ਨ 23,861 ਕਰੋੜ ਰੁਪਏ, HGST ਕਲੈਕਸ਼ਨ 30,421 ਕਰੋੜ ਕਰੋੜ ਰੁਪਏ ਰਿਹਾ ਹੈ।
ਅਕਤੂਬਰ ਮਹੀਨੇ ਵਿੱਚ IGST ਕੁਲੈਕਸ਼ਨ 67,361 ਕਰੋੜ ਰੁਪਏ (ਜਿਸ ਵਿੱਚ 32,998 ਕਰੋੜ ਰੁਪਏ ਮਾਲ ਦੀ ਦਰਾਮਦ 'ਤੇ ਹੈ) ਅਤੇ 8484 ਕਰੋੜ ਰੁਪਏ ਸੈੱਸ ਵਜੋਂ ਇਕੱਠੇ ਕੀਤੇ ਗਏ ਹਨ।
ਜੀਐਸਟੀ ਲਾਗੂ ਹੋਣ ਤੋਂ ਬਾਅਦ ਇਹ ਜੀਐਸਟੀ ਕੁਲੈਕਸ਼ਨ ਦਾ ਦੂਜਾ ਸਭ ਤੋਂ ਉੱਚਾ ਰਿਕਾਰਡ ਹੈ। ਅਪ੍ਰੈਲ 2021 ਵਿੱਚ ਸਭ ਤੋਂ ਵੱਧ ਜੀਐਸਟੀ ਕਲੈਕਸ਼ਨ ਦੇਖਿਆ ਗਿਆ। ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਅਕਤੂਬਰ 'ਚ 24 ਫੀਸਦੀ ਜ਼ਿਆਦਾ ਕੁਲੈਕਸ਼ਨ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ