ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੀ ਆਰਥਿਕਤਾ ਤੇਜ਼ ਰਫਤਾਰ ਨਾਲ ਵਿਕਾਸ ਕਰਨ ਲੱਗੀ ਹੈ। ਤਿਉਹਾਰਾਂ ਦੀ ਮੰਗ ਤੇ ਆਰਥਿਕਤਾ ਦੀ ਰਫਤਾਰ ਕਾਰਨ ਜੀਐਸਟੀ ਦਾ ਕਲੈਕਸ਼ਨ ਦਸੰਬਰ ਵਿੱਚ 1 ਲੱਖ 15 ਕਰੋੜ ਰੁਪਏ ਹੋ ਗਿਆ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੀਐਸਟੀ ਕਲੈਕਸ਼ਨ ਦਸੰਬਰ ਵਿੱਚ ਸਰਬੋਤਮ ਪੱਧਰ ਨੂੰ ਛੂਹ ਗਿਆ, ਜੋ ਤਿਉਹਾਰਾਂ ਦੌਰਾਨ ਦੀ ਮੰਗ ਤੇ ਅਰਥਚਾਰੇ ਵਿੱਚ ਹੋਏ ਸੁਧਾਰ ਨੂੰ ਦਰਸਾਉਂਦਾ ਹੈ।

ਵਿੱਤ ਮੰਤਰਾਲੇ ਨੇ ਬਿਆਨ ਵਿਚ ਕਿਹਾ ਗਿਆ ਹੈ, “ਪਿਛਲੇ 21 ਮਹੀਨਿਆਂ ਵਿਚ ਇਹ ਸਭ ਤੋਂ ਵੱਧ ਮਹੀਨਾਵਾਰ ਮਾਲੀਆ ਵਾਧਾ ਹੈ। ਮਹਾਮਾਰੀ ਤੇ ਜੀਐਸਟੀ ਚੋਰੀ ਅਤੇ ਜਾਅਲੀ ਬਿੱਲਾਂ ਤੇ ਪ੍ਰਣਾਲੀਗਤ ਤਬਦੀਲੀਆਂ ਵਿਰੁੱਧ ਦੇਸ਼ ਵਿਆਪੀ ਮੁਹਿੰਮ ਤੋਂ ਬਾਅਦ ਤੇਜ਼ੀ ਨਾਲ ਆਰਥਿਕ ਸੁਧਾਰ ਦੇ ਕਾਰਨ ਇਹ ਸੰਭਵ ਹੋਇਆ ਹੈ।”

ਜੀਐਸਟੀ ਮਾਲੀਆ ਵਿੱਚ ਸੁਧਾਰ ਦੇ ਤਾਜ਼ਾ ਰੁਝਾਨਾਂ ਦੇ ਅਨੁਸਾਰ ਮਾਲੀਆ ਇਕੱਤਰ ਕਰਨ ਨੇ ਲਗਾਤਾਰ ਤੀਜੇ ਮਹੀਨੇ 1 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ। ਦਸੰਬਰ 2020 ਵਿਚ ਕੁੱਲ ਮਾਲੀਆ ਕਲੈਕਸ਼ਨ ਦਸੰਬਰ 2019 ਦੇ ਮੁਕਾਬਲੇ 12 ਪ੍ਰਤੀਸ਼ਤ ਵੱਧ ਸੀ। ਦਸੰਬਰ ਵਿਚ ਕੇਂਦਰੀ ਜੀਐਸਟੀ ਸੰਗ੍ਰਹਿ 21,365 ਕਰੋੜ ਰੁਪਏ, ਰਾਜ ਜੀਐਸਟੀ ਸੰਗ੍ਰਹਿ 27,804 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ 57,426 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਤਰ ਕੀਤੇ 27,050 ਕਰੋੜ ਰੁਪਏ) ਅਤੇ ਸੈੱਸ 8,550 ਕਰੋੜ ਰੁਪਏ (ਆਯਾਤ 'ਤੇ ਇਕੱਤਰ ਕੀਤੇ 971 ਕਰੋੜ ਰੁਪਏ) ਰਿਹਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904