ਨਵੀਂ ਦਿੱਲੀ: ਅਮਰੀਕਾ ਦੀ ਆਟੋ ਕੰਪਨੀ ਫ਼ੌਰਡ ਮੋਟਰ ਨੇ ਭਾਰਤ ਦੀ ਮਹਿੰਦਰਾ ਐਂਡ ਮਹਿੰਦਰਾ ਨਾਲ ਆਪਣਾ ਸਾਂਝਾ ਉੱਦਮ ਰੱਦ ਕਰ ਦਿੱਤਾ ਹੈ ਪਰ ਦੋਵੇਂ ਕੰਪਨੀਆਂ ਭਾਰਤ ’ਚ ਆਪੋ-ਆਪਣਾ ਕਾਰੋਬਾਰ ਆਜ਼ਾਦਾਨਾ ਤੌਰ ਉੱਤੇ ਜਾਰੀ ਰੱਖਣਗੀਆਂ। ਫ਼ੌਰਡ ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਦੋਵੇਂ ਕੰਪਨੀਆਂ ਨੇ ਅਕਤੂਬਰ 2019 ’ਚ ਇਸ ਸਬੰਧੀ ਇੱਕ ਸਮਝੌਤਾ ਕੀਤਾ ਸੀ; ਜਿਸ ਦੀ ਮਿਆਦ 31 ਦਸੰਬਰ, 2020 ਨੂੰ ਖ਼ਤਮ ਹੋ ਗਈ ਹੈ। ਹੁਣ ਇਹ ਸਮਝੌਤਾ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ।


ਫ਼ੌਰਡ ਦੇ ਬੁਲਾਰੇ ਟੀਆਰ ਰੀਡ ਮੁਤਾਬਕ ਦੋਵੇਂ ਕੰਪਨੀਆਂ ਵਿਚਾਲੇ ਹੋਏ ਇਸ ਬ੍ਰੇਕਅੱਪ ਦਾ ਕਾਰਨ ਕੋਰੋਨਾ ਮਹਾਮਾਰੀ ਰਹੀ ਹੈ। ਪਿਛਲੇ 15 ਮਹੀਨਿਆਂ ’ਚ ਵਿਸ਼ਵ ਆਰਥਿਕ ਤੇ ਕਾਰੋਬਾਰੀ ਸਥਿਤੀਆਂ ਵਿੱਚ ਹੋਈਆਂ ਬੁਨਿਆਦੀ ਤਬਦੀਲੀਆਂ ਕਾਰਣ ਇਹ ਫ਼ੈਸਲਾ ਕੀਤਾ ਗਿਆ ਹੈ। ਅਕਤੂਬਰ 2019 ’ਚ ਸਮਝੌਤੇ ਤੋਂ ਬਾਅਦ ਫ਼ੌਰਡ ਤੇ ਮਹਿੰਦਰਾ ਨੇ ਕਿਹਾ ਸੀ ਕਿ ਗੱਡੀਆਂ ਤਿਆਰ ਕਰਨ ਦਾ ਖ਼ਰਚਾ ਘਟਾਉਣ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਉਨ੍ਹਾਂ ਨੂੰ ਵੇਚਣ ਲਈ ਸਾਂਝਾ ਉੱਦਮ ਕਾਇਮ ਕੀਤਾ ਜਾਵੇਗਾ। ਤਦ ਉਨ੍ਹਾਂ ਕਿਹਾ ਸੀ ਕਿ ਦਰਮਿਆਨੇ ਆਕਾਰ ਦੀ ਐੱਸਯੂਵੀ ਸਮੇਤ ਤਿੰਨ ਯੂਟੀਲਿਟੀ ਵਾਹਨ ਲਾਂਚ ਕੀਤੇ ਜਾਣਗੇ।

ਰਿਪੋਰਟ ਮੁਤਾਬਕ ਸਾਂਝੇ ਉੱਦਮ ਵਿੱਚ ਦੋਵੇਂ ਕੰਪਨੀਆਂ ਦੀ 51:49 ਫ਼ੀ ਸਦੀ ਹਿੱਸੇਦਾਰੀ ਹੋਣੀ ਸੀ। ਇਸ ਨੂੰ ਭਾਰਤੀ ਮੁਕਾਬਲਾ ਕਮਿਸ਼ਨ ਤੋਂ ਪਹਿਲਾਂ ਹੀ ਹਰੀ ਝੰਡੀ ਮਿਲ ਗਈ ਸੀ; ਜਦ ਕਿ ਗੁਜਰਾਤ ਤੇ ਤਾਮਿਲ ਨਾਡੂ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਸੀ। ਪਰ ਕੋਵਿਡ-19 ਕਾਰਨ ਇਸ ਵਿੱਚ ਦੇਰੀ ਹੋਈ। ਫ਼ੌਰਡ ਮੋਟਰ ਭਾਰਤ ਸਮੇਤ ਸਮੁੱਚੇ ਵਿਸ਼ਵ ਵਿੱਚ ਆਪਣੇ ਕਾਰੋਬਾਰ ਦੀ ਸਮੀਖਿਆ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI