ਭੁਪਾਲ: ਅਕਸ਼ੇ ਕੁਮਾਰ ਦੀ ਫ਼ਿਲਮ ‘ਐਂਟਰਟੇਨਮੈਂਟ’ ’ਚ ਵੱਡਾ ਕਾਰੋਬਾਰੀ ਆਪਣੀ ਜਾਇਦਾਦ ਆਪਣੇ ਵਫ਼ਾਦਾਰ ਕੁੱਤੇ ਦੇ ਨਾਂ ਕਰ ਦਿੰਦਾ ਹੈ। ਕੁਝ ਅਜਿਹਾ ਅਸਲ ਜ਼ਿੰਦਗੀ ਵਿੱਚ ਵੀ ਵਾਪਰ ਗਿਆ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ ਇੱਕ ਪਾਲਤੂ ਕੁੱਤੇ ਨਾਮ ਉਸ ਦੇ ਮਾਲਕ ਨੇ ਆਪਣੀ ਜਾਇਦਾਦ ਕਰਨ ਦਾ ਫ਼ੈਸਲਾ ਲਿਆ ਹੈ। ਪਿੰਡ ਬਡਿਆਰਾ ਦੇ 50 ਸਾਲਾ ਕਿਸਾਨ ਓਮ ਨਾਰਾਇਣ ਵਰਮਾ ਨੇ ਪਰਿਵਾਰਕ ਮੈਂਬਰਾਂ ਦੇ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ।


ਦੁਖੀ ਕਿਸਾਨ ਨੇ ਆਪਣੀ ਮੌਤ ਤੋਂ ਬਾਅਦ ਦੂਜੀ ਪਤਨੀ ਚੰਪਾ ਬਾਈ ਤੇ ਪਾਲਤੂ ਕੁੱਤੇ ਜੈਕੀ ਨੂੰ ਆਪਣੇ ਵਾਰਸ ਤੇ ਪੁਸ਼ਤੈਨੀ ਜਾਇਦਾਦ ਦੇ ਕਾਨੂੰਨੀ ਉੱਤਰਅਧਿਕਾਰੀ ਬਣਾਇਆ ਹੈ। ਉਨ੍ਹਾਂ ਆਪਣੀ ਵਸੀਅਤ ’ਚ ਲਿਖਿਆ ਹੈ ਕਿ ਜੋ ਕੋਈ ਵੀ ਜੈਕੀ ਦੀ ਦੇਖਭਾਲ ਕਰੇਗਾ, ਉਸ ਦੇ ਦੇਹਾਂਤ ਤੋਂ ਬਾਅਦ ਸੰਪਤੀ ਦਾ ਹਿੱਸਾ ਉਸ ਨੂੰ ਮਿਲੇਗਾ।



ਲਗਭਗ 21 ਏਕੜ ਜ਼ਮੀਨ ਦੇ ਮਾਲਕ ਵਰਮਾ ਦੀਆਂ ਦੋ ਪਤਨੀਆਂ ਹਨ। ਪਹਿਲੇ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਤੇ ਦੂਜੀ ਪਤਨੀ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904