ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਨੌਕਰੀ ਕਰਨ ਵਾਲਿਆਂ ਨੂੰ ਰਾਹਤ ਦੇਣ ਲਈ ਵੱਡਾ ਫੈਸਲਾ ਲਿਆ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਪ੍ਰਾਈਵੇਟ ਨੌਕਰੀਆਂ ਵਾਲਿਆਂ ਨੂੰ ਮਿਲੇਗਾ।


EPFO ਬਣੇਗਾ ਐਡਵਾਂਸ


ਈਪੀਐਫਓ ਨੇ ਇੱਕ ਕੇਂਦਰੀਕ੍ਰਿਤ ਆਈਟੀ ਪ੍ਰਣਾਲੀ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਕਾਰਨ ਕਿਸੇ ਕਰਮਚਾਰੀ ਨੂੰ ਨੌਕਰੀ ਬਦਲਣ ਦੀ ਸਥਿਤੀ ਵਿੱਚ ਆਪਣੀ ਪੁਰਾਣੀ ਕੰਪਨੀ ਦੇ ਈਪੀਐਫ ਖਾਤੇ ਦੀ ਰਕਮ ਨੂੰ ਨਵੀਂ ਕੰਪਨੀ ਦੇ ਈਪੀਐਫ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਥਾਂ, ਪੈਸਾ ਆਪਣੇ ਆਪ ਉਸ ਕਰਮਚਾਰੀ ਦੀ ਨਵੀਂ ਕੰਪਨੀ ਦੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਵੇਗਾ। ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (C-DAC) ਇਸ ਅਤਿ-ਆਧੁਨਿਕ ਪ੍ਰਣਾਲੀ ਨੂੰ ਤਿਆਰ ਕਰ ਰਿਹਾ ਹੈ।


ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ ਲਾਭ


ਇਹ ਫੈਸਲਾ ਈਪੀਐਫਓ ਲਈ ਅੰਤਿਮ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ 229ਵੀਂ ਮੀਟਿੰਗ ਵਿੱਚ ਲਿਆ ਗਿਆ, ਜਿਸ ਨਾਲ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਕਿਉਂਕਿ ਇਸ ਸੈਕਟਰ ਵਿੱਚ ਕਰਮਚਾਰੀ ਅਕਸਰ ਇੱਕ ਕੰਪਨੀ ਤੋਂ ਦੂਜੀ ਕੰਪਨੀ ਵਿੱਚ ਜਾਂਦੇ ਹਨ।


ਮੌਜੂਦਾ ਨਿਯਮ ਮੁਤਾਬਕ, ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਪੀਐਫ ਦੇ ਪੈਸੇ ਟ੍ਰਾਂਸਫਰ ਕਰਨ ਲਈ ਲੰਮੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ। ਇਸ ਮਾਮਲੇ 'ਚ ਕਈ ਵਾਰ ਕਈ ਕਰਮਚਾਰੀ ਆਪਣੇ ਪੀਐੱਫ ਦੇ ਪੈਸੇ ਟਰਾਂਸਫਰ ਨਹੀਂ ਪਾਉਂਦੇ।


ਡਾਟਾ ਡੁਪਲੀਕੇਸ਼ਨ ਹੋਵੇਗਾ ਬੰਦ


EPFO ਦੇ ਇਸ ਫੈਸਲੇ ਨਾਲ ਨਾ ਸਿਰਫ ਕਰਮਚਾਰੀਆਂ ਨੂੰ ਉਨ੍ਹਾਂ ਦੇ ਪੱਖ ਤੋਂ ਬਿਹਤਰ ਅਤੇ ਆਸਾਨ ਸੇਵਾਵਾਂ ਮਿਲਣਗੀਆਂ। ਸਗੋਂ, EPFO ​​ਦੇ ਕੰਮਕਾਜ ਵਿੱਚ ਡਿਜੀਟਾਈਜੇਸ਼ਨ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।


ਇਸ ਸਿਸਟਮ ਵਿੱਚ ਇੱਕ ਕੇਂਦਰੀਕ੍ਰਿਤ ਡੇਟਾਬੇਸ ਹੋਵੇਗਾ ਜੋ ਸੰਚਾਲਨ ਨੂੰ ਆਸਾਨ ਬਣਾ ਦੇਵੇਗਾ। ਇਸ ਦੇ ਨਾਲ ਹੀ, ਇੱਕ ਮੈਂਬਰ ਦੇ ਸਾਰੇ ਈਪੀਐਫ ਖਾਤਿਆਂ ਨੂੰ ਇੱਕ ਥਾਂ 'ਤੇ ਮਿਲਾ ਦਿੱਤਾ ਜਾਵੇਗਾ, ਜਿਸ ਨਾਲ ਡੁਪਲੀਕੇਸ਼ਨ ਨੂੰ ਵੀ ਰੋਕਿਆ ਜਾਵੇਗਾ।


ਇਹ ਵੀ ਪੜ੍ਹੋ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904