HDFC Flexi Cap Fund SIP: ਨਿਵੇਸ਼ ਦੀ ਦੁਨੀਆ ਵਿੱਚ ਜਦੋਂ ਵੀ ਭਰੋਸੇਯੋਗ, ਸਥਿਰ ਅਤੇ ਲੰਬੇ ਸਮੇਂ ਦੇ ਰਿਟਰਨ ਦੇਣ ਵਾਲੇ ਮਿਊਚੁਅਲ ਫੰਡ ਦੀ ਗੱਲ ਹੁੰਦੀ ਹੈ ਤਾਂ HDFC Flexi Cap Fund ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਜਨਵਰੀ 1995 ਵਿੱਚ ਸ਼ੁਰੂ ਹੋਇਆ ਇਹ ਫੰਡ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਬਜ਼ਾਰ ਦੀ ਹਾਲਤ ਨੂੰ ਸਮਝਦਿਆਂ ਆਪਣੀ ਨਿਵੇਸ਼ ਰਣਨੀਤੀ ਵਿੱਚ ਲਚੀਲਾਪਣ ਬਣਾਈ ਰੱਖਦਾ ਆ ਰਿਹਾ ਹੈ।

ਇਹੀ ਖਾਸੀਅਤ ਇਸਨੂੰ ਬਜ਼ਾਰ ਵਿੱਚ ਲੰਬੇ ਸਮੇਂ ਤੱਕ ਕਾਇਮ ਰੱਖਣ ਵਿੱਚ ਮਦਦ ਕਰਦੀ ਹੈ। ਅੱਜ ਜਦੋਂ ਨਿਵੇਸ਼ਕ ਸਥਿਰਤਾ, ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਅਤੇ ਚੰਗੇ ਰਿਟਰਨ ਦੀ ਭਾਲ ਕਰਦੇ ਹਨ, ਤਾਂ ਇਹ ਫੰਡ ਇੱਕ ਮਜ਼ਬੂਤ ਵਿਕਲਪ ਵਜੋਂ ਸਾਹਮਣੇ ਆ ਰਿਹਾ ਹੈ।

ਰੋਲਿੰਗ ਰਿਟਰਨ ਨਾਲ ਨਿਵੇਸ਼ਕਾਂ ਦਾ ਭਰੋਸਾ ਬਣਿਆ

ਇਸ ਫੰਡ ਦੀ ਹੋਰ ਇੱਕ ਖਾਸ ਗੱਲ ਇਹ ਹੈ ਕਿ ਇਸਦੀ ਮਜ਼ਬੂਤ ਰੋਲਿੰਗ ਰਿਟਰਨ ਪ੍ਰੋਫ਼ਾਈਲ ਨੇ ਨਿਵੇਸ਼ਕਾਂ ਵਿੱਚ ਭਰੋਸਾ ਪੈਦਾ ਕੀਤਾ ਹੈ। ਪੰਜ ਸਾਲਾਂ ਦੇ ਹਰ ਰੋਲਿੰਗ ਪੀਰੀਅਡ ਵਿੱਚ ਇਸ ਨੇ ਸਕਾਰਾਤਮਕ ਰਿਟਰਨ ਦਿੱਤਾ ਹੈ, ਜਿਨ੍ਹਾਂ ਵਿੱਚੋਂ ਲਗਭਗ 86% ਮਾਮਲਿਆਂ ਵਿੱਚ ਨਿਵੇਸ਼ਕਾਂ ਨੂੰ 10% ਤੋਂ ਵੱਧ ਸਾਲਾਨਾ ਰਿਟਰਨ (CAGR) ਮਿਲਿਆ।

ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਇਹ ਫੰਡ ਬਾਜ਼ਾਰ ਦੀ ਗ਼ੈਰ-ਇਸਥਿਰਤਾ ਦੇ ਬਾਵਜੂਦ ਲਗਾਤਾਰ ਵਧੀਆ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਅਤੇ ਸਮੇਂ ਦੇ ਨਾਲ ਨਿਵੇਸ਼ਕਾਂ ਦਾ ਭਰੋਸਾ ਵੀ ਹੋਰ ਵਧਦਾ ਗਿਆ ਹੈ।

ਲਚਕਦਾਰ ਨਿਵੇਸ਼ ਰਣਨੀਤੀ – HDFC Flexi Cap Fund ਦੀ ਵੱਡੀ ਤਾਕਤ

HDFC Flexi Cap Fund ਦੀ ਸਭ ਤੋਂ ਵਧੀਆ ਖਾਸੀਅਤ ਇਸ ਦੀ ਲਚਕਦਾਰ ਨਿਵੇਸ਼ ਰਣਨੀਤੀ ਹੈ। ਇਹ ਫੰਡ ਵੱਡੀਆਂ (Large), ਦਰਮਿਆਨ (Mid) ਅਤੇ ਛੋਟੀਆਂ (Small) ਕੰਪਨੀਆਂ ਵਿੱਚ ਨਿਵੇਸ਼ ਦਾ ਅਨੁਪਾਤ ਬਾਜ਼ਾਰ ਦੀ ਸਥਿਤੀ ਅਨੁਸਾਰ ਬਦਲ ਸਕਦਾ ਹੈ।

ਫੰਡ ਮੈਨੇਜਰਾਂ ਨੂੰ ਇਹ ਆਜ਼ਾਦੀ ਹੁੰਦੀ ਹੈ ਕਿ ਉਹ ਸਮੇਂ ਦੇ ਹਿਸਾਬ ਨਾਲ ਉਹਨਾਂ ਸ਼ੇਅਰਾਂ 'ਤੇ ਧਿਆਨ ਦੇਣ ਜੋ ਵਧੀਆ ਪ੍ਰਦਰਸ਼ਨ ਕਰ ਸਕਣ। ਇਸ ਨਾਲ ਜੋਖਿਮ ਨੂੰ ਸੰਤੁਲਤ ਰੱਖ ਕੇ ਵਧ ਤੋਂ ਵਧ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੀ ਲਚਕਤਾ ਇਸ ਫੰਡ ਨੂੰ ਹੋਰਾਂ ਨਾਲੋਂ ਵੱਖਰਾ ਬਣਾਉਂਦੀ ਹੈ ਅਤੇ ਇਸ ਦੀ ਲੰਬੇ ਸਮੇਂ ਦੀ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ।

ਜੋਖਿਮ ਦਾ ਧਿਆਨ ਰੱਖਣਾ ਜਰੂਰੀ

ਇਸ ਫੰਡ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਸਿਰਫ਼ 100 ਰੁਪਏ ਦੀ ਘੱਟੋ-ਘੱਟ ਰਕਮ ਨਾਲ ਨਿਵੇਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਚਾਹੇ SIP ਰਾਹੀਂ ਹੋਵੇ ਜਾਂ ਲੰਪਸਮ ਰੂਪ ਵਿੱਚ। ਇਸਦਾ ਮਤਲਬ ਹੈ ਕਿ ਆਮ ਆਦਮੀ ਤੋਂ ਲੈ ਕੇ ਤਜਰਬੇਕਾਰ ਨਿਵੇਸ਼ਕ ਤੱਕ, ਹਰ ਕੋਈ ਇਸ ਫੰਡ ਵਿੱਚ ਨਿਵੇਸ਼ ਕਰ ਸਕਦਾ ਹੈ।

ਹਾਲਾਂਕਿ, ਇਹ ਫੰਡ ‘ਬਹੁਤ ਵੱਧ ਜੋਖਮ’ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸਦਾ ਅਰਥ ਹੈ ਕਿ ਇਹ ਉਹਨਾਂ ਨਿਵੇਸ਼ਕਾਂ ਲਈ ਉਚਿਤ ਹੈ ਜੋ ਲੰਬੇ ਸਮੇਂ ਲਈ ਨਿਵੇਸ਼ ਕਰਨ ਲਈ ਤਿਆਰ ਹਨ ਅਤੇ ਵੱਧ ਰਿਟਰਨ ਦੀ ਉਮੀਦ ਵਿੱਚ ਉੱਚ ਜੋਖਮ ਝੱਲਣ ਦੀ ਸੋਚ ਰੱਖਦੇ ਹਨ।

ਸਮਝਦਾਰੀ ਨਾਲ ਕਰੋ ਨਿਵੇਸ਼

HDFC Flexi Cap Fund ਨੇ ਸਮੇਂ ਦੇ ਨਾਲ ਇਹ ਸਾਬਤ ਕੀਤਾ ਹੈ ਕਿ ਜੇ ਨਿਵੇਸ਼ ਨੂੰ ਸਹੀ ਰਣਨੀਤੀ ਅਤੇ ਧੀਰਜ ਨਾਲ ਕੀਤਾ ਜਾਵੇ, ਤਾਂ ਵੱਡੇ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ। ਪਰ, ਹਰ ਨਿਵੇਸ਼ਕ ਨੂੰ ਆਪਣੇ ਜੋਖਮ ਝੱਲਣ ਦੀ ਸਮਰੱਥਾ, ਵਿੱਤੀ ਟੀਚਿਆਂ ਅਤੇ ਨਿਵੇਸ਼ ਅਵਧੀ ਨੂੰ ਧਿਆਨ ਵਿੱਚ ਰੱਖ ਕੇ ਹੀ ਫੈਸਲਾ ਕਰਨਾ ਚਾਹੀਦਾ ਹੈ।

ਕਿਸੇ ਵੀ ਨਿਵੇਸ਼ ਨੂੰ ਕਰਨ ਤੋਂ ਪਹਿਲਾਂ ਫੰਡ ਦੀ ਯੋਜਨਾ ਦੀ ਜਾਣਕਾਰੀ ਅਤੇ ਸੰਬੰਧਿਤ ਨਿਯਮਾਂ ਨੂੰ ਠੀਕ ਤਰੀਕੇ ਨਾਲ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਫੰਡ ਭਾਵੇਂ ਇੱਕ ਮਜ਼ਬੂਤ ਵਿਕਲਪ ਹੋ ਸਕਦਾ ਹੈ, ਪਰ ਸਮਝਦਾਰੀ ਨਾਲ ਲਿਆ ਗਿਆ ਫੈਸਲਾ ਹੀ ਤੁਹਾਡੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।