ਆਰਬੀਆਈ ਨੇ ਰੀਅਲ ਅਸਟੇਟ ਅਤੇ ਰਿਟੇਲ ਸੈਗਮੇਂਟ ਨੂੰ ਮੁੜ ਸੁਰਜੀਤ ਕਰਨ ਲਈ ਰਿਸਕ ਵੇਟ ਵਿੱਚ ਢਿੱਲ ਦਿੱਤੀ ਹੈ। ਇਹ ਇਕ ਗ੍ਰਾਹਕ ਨੂੰ ਦਿੱਤੇ ਗਏ ਕਰਜ਼ੇ ਦੇ ਏਵਜ਼ 'ਚ ਵੱਖਰੀ ਰੱਖ ਦਿੱਤੀ ਪੂੰਜੀ ਹੈ। ਇਸ ਦੇ ਨਾਲ ਹੀ ਰਿਟੇਲ ਅਤੇ ਛੋਟੇ ਕਾਰੋਬਾਰੀ ਕਰਜ਼ਿਆਂ ਦੀ ਸੀਮਾ ਵਧਾ ਦਿੱਤੀ ਗਈ ਹੈ, ਆਰਬੀਆਈ ਦੇ ਇਸ ਫੈਸਲੇ ਕਾਰਨ ਹੋਮ ਲੋਨ ਸਸਤੇ ਹੋ ਸਕਦੇ ਹਨ।

ਮੌਜੂਦਾ ਨਿਯਮਾਂ ਅਨੁਸਾਰ ਵੱਖਰੇ ਹੋਮ ਲੋਨ ਦਾ ਵੱਖਰਾ ਰਿਸਕ ਵੇਟ ਹੁੰਦਾ ਹੈ। ਇਸ ਦੇ ਜੋਖਮਾਂ ਦੇ ਮੱਦੇਨਜ਼ਰ, ਬੈਂਕ ਨੂੰ ਵਧੇਰੇ ਵਿਵਸਥਾ ਕਰਨੀ ਪਵੇਗੀ। ਇਹ ਬੈਂਕਾਂ ਦੀ ਕਰਜ਼ਾ ਦੇਣ ਦੀ ਯੋਗਤਾ ਨੂੰ ਸੀਮਤ ਕਰਦਾ ਹੈ। ਇਹ ਕਦਮ ਗਾਹਕਾਂ ਲਈ ਕਰਜ਼ਿਆਂ ਦੀ ਉਪਲਬਧਤਾ ਨੂੰ ਵਧਾਏਗਾ ਅਤੇ ਉਨ੍ਹਾਂ ਲਈ ਕਰਜ਼ਿਆਂ ਨੂੰ ਸਸਤਾ ਬਣਾ ਦੇਵੇਗਾ।


ਇਹ ਐਲਾਨ ਬੈਂਕਾਂ ਨੂੰ ਘਰੇਲੂ ਖਰੀਦਦਾਰਾਂ ਨੂੰ ਵਧੇਰੇ ਕਰਜ਼ੇ ਦੇਣ ਲਈ ਉਤਸ਼ਾਹਤ ਕਰੇਗਾ। ਇਸ ਲਈ ਉਨ੍ਹਾਂ ਨੂੰ ਆਪਣੀ ਬੈਲੇਂਸ ਸ਼ੀਟ 'ਤੇ ਦਬਾਅ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਨੀ ਪਏਗੀ। ਮੌਜੂਦਾ ਚੁਣੌਤੀਪੂਰਨ ਸਮੇਂ ਵਿੱਚ, ਬੈਂਕ ਜੋਖਮ ਦੇ ਕਾਰਨ ਉਧਾਰ ਦੇਣ ਤੋਂ ਝਿਜਕ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਮਹਾਂਮਾਰੀ ਦੇ ਵਿਚਕਾਰ ਖਰੀਦਦਾਰਾਂ 'ਤੇ ਆਰਥਿਕ ਦਬਾਅ ਹੈ।


ਰੀਅਲ ਅਸਟੇਟ ਸੈਕਟਰ ਪਿਛਲੇ ਕਈ ਸਾਲਾਂ ਤੋਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਪਰ ਕੋਰੋਨਾ ਦੀ ਕਾਰਨ ਹੋਈ ਆਰਥਿਕ ਪਰੇਸ਼ਾਨੀ ਨੇ ਇਸ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਕਿਉਕਿ ਰੀਅਲ ਅਸਟੇਟ ਸੈਕਟਰ ਵੱਡੇ ਪੱਧਰ 'ਤੇ ਰੁਜ਼ਗਾਰ ਪ੍ਰਦਾਨ ਕਰਦਾ ਹੈ, ਰਿਜ਼ਰਵ ਬੈਂਕ ਨੇ ਕਰਜ਼ਿਆਂ ਨੂੰ ਸਸਤਾ ਬਣਾਉਣ ਲਈ ਇਕ ਕਦਮ ਵੀ ਚੁੱਕਿਆ ਹੈ।