Old Currency of India: ਪੈਸਾ ਕਮਾਉਣ ਲਈ ਮਨੁੱਖ ਹਰ ਰੋਜ਼ ਸਖ਼ਤ ਮਿਹਨਤ ਕਰਦਾ ਹੈ। ਇਸ ਰਾਹੀਂ ਲੈਣ-ਦੇਣ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦਾ ਇਤਿਹਾਸ ਕੀ ਹੈ? ਦੱਸ ਦੇਈਏ ਕਿ ਭਾਰਤੀ ਰੁਪਏ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤੀ ਕਰੰਸੀ ਦੀਆਂ ਅਜਿਹੀਆਂ ਕਈ ਇਕਾਈਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ।
ਪਿੰਡਾਂ ਵਿੱਚ ਤੁਸੀਂ ਕੌਡੀ, ਦਮੜੀ, ਧੇਲਾ, ਪਾਈ ਵਰਗੇ ਸ਼ਬਦ ਸੁਣੇ ਹੋਣਗੇ। ਪੁਰਾਣੇ ਸਮਿਆਂ ਵਿੱਚ ਜੇਕਰ ਅਸੀਂ ਰੁਪਏ ਦੀ ਸ਼੍ਰੇਣੀ ਨੂੰ ਵੇਖੀਏ ਤਾਂ ਇਹ ਫੁੱਟੀ ਕੌਡੀ ਤੋਂ ਸ਼ੁਰੂ ਹੁੰਦਾ ਸੀ। ਫੁੱਟੀ ਕੌਡੀ ਤੋਂ ਸਿੱਕਾ ਕੌਡੀ ਤੇ ਕੌਡੀ ਨੂੰ ਦਮੜੀ ਬਣਦੀ ਸੀ। ਦਮੜੀ ਤੋਂ ਬਾਅਦ ਧੇਲਾ ਤੇ ਧੇਲੇ ਤੋਂ ਪਾਈ/ਪੈਸਾ ਬਣਦਾ ਸੀ।
ਇਸ ਤੋਂ ਬਾਅਦ ਪੈਸੇ ਦੀ ਵੱਡੀ ਰਕਮ ਆਨਾ ਸੀ। ਐਨਾ ਫਿਰ ਰੁਪਈਆਂ ਵਿੱਚ ਬਦਲ ਗਿਆ। ਅੱਜ ਵੀ ਤੁਸੀਂ ਚਵਾਨੀ ਤੇ ਅਠਾਨੀ ਦੇ ਨਾਂ ਸੁਣੇ ਹੋਣਗੇ। ਇਸ ਦਾ ਮਤਲਬ ਹੈ 4 ਆਨੇ ਤੇ 8 ਆਨੇ। ਜਦੋਂਕਿ 16 ਆਨਿਆ ਦਾ ਇੱਕ ਰੁਪਏ ਬਣਦਾ ਹੈ।
3 ਫੁਟੀ ਕੌਡੀ = 1 ਕੌਡੀ
10 ਕੌਡੀ = 1 ਧਮੜੀ
2 ਦਮੜੀ = 1.5 ਪਾਈ
1.5 ਪਾਈ = 1 ਧੇਲਾ
2 ਧੇਲਾ = 1 ਪੈਸਾ
3 ਪੈਸੇ = 1 ਟਕਾ
2 ਟਕਾ = 1 ਆਨਾ
2 ਆਨਾ = ਦੁਆਨੀ
4 ਆਨਾ = ਚੁਆਨੀ
8 ਆਨਾ = ਅਠਾਨੀ
16 ਆਨੇ = 1 ਰੁਪਿਆ