TATA : ਤੁਸੀਂ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਸੜਕ 'ਤੇ ਤੁਹਾਡੇ ਸਾਹਮਣੇ ਚੱਲ ਰਹੇ ਟਰੱਕ ਜਾਂ ਪਿਕਅੱਪ ਦੇ ਪਿਛਲੇ ਪਾਸੇ ਕਈ ਹਦਾਇਤਾਂ ਤੇ ਸਬਕ ਲਿਖੇ ਹੁੰਦੇ ਹਨ। ਕਈ ਵਾਰ ਕਵਿਤਾ ਲਿਖੀ ਵੀ ਵੇਖੀ ਜਾ ਸਕਦੀ ਹੈ। ਇਹਨਾਂ ਵਿੱਚੋਂ ਇੱਕ ਹੈ 'Use Dipper at Night'। ਹੁਣ ਜ਼ਿਆਦਾਤਰ ਡਰਾਈਵਰਾਂ ਨੂੰ ਇਸ ਦਾ ਮਤਲਬ ਪਤਾ ਹੋਵੇਗਾ। ਜੋ ਲੋਕ ਨਹੀਂ ਜਾਣਦੇ, ਅਸੀਂ ਤੁਹਾਨੂੰ ਦੱਸ ਦੇਈਏ ਕਿ ਡਿਪਰ ਕਾਫੀ ਤੇਜ਼ ਰੋਸ਼ਨੀ ਵਾਲੀ ਲਾਈਟ ਹੁੰਦੀ ਹੈ, ਜਿਸ ਦਾ ਇਸਤੇਮਾਲ ਰਾਤ, ਕੋਹਰੇ ਜਾਂ ਤੂਫਾਨ ਵਿੱਚ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਲਾਈਨ ਦਾ ਇਸਤੇਮਾਲ ਟਾਟਾ ਮੋਟਰਜ਼ ਨੇ ਇੱਕ ਕਮਾਲ ਦੇ ਐਡ ਕੈਂਪੇਨ ਲਈ ਕੀਤਾ ਸੀ।


ਇਸ ਕਾਰਨ ਚਲਾਈ ਗਈ ਸੀ ਮੁਹਿੰਮ


ਇਹ ਇਸ਼ਤਿਹਾਰ ਕੰਡੋਮ ਦਾ ਸੀ। ਇਹ ਕੰਡੋਮ ਐਚਐਲਐਲ ਲਾਈਫਕੇਅਰ ਦੁਆਰਾ ਨਿਰਮਿਤ ਕੀਤਾ ਗਿਆ ਸੀ ਪਰ ਇਸਨੂੰ ਇੱਕ ਚੈਰੀਟੇਬਲ ਕੰਮ ਵਜੋਂ ਟਾਟਾ ਅਤੇ Rediffusion Y&R ਦੁਆਰਾ ਪ੍ਰਮੋਟ ਕੀਤਾ ਗਿਆ ਸੀ। ਟਾਟਾ ਮੋਟਰਜ਼ ਨੇ ਟਰੱਕ ਡਰਾਈਵਰਾਂ ਵਿੱਚ ਏਡਜ਼ ਅਤੇ ਸੁਰੱਖਿਅਤ ਸੈਕਸ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਸੀ। ਟਰੱਕ ਡਰਾਈਵਰ ਬਹੁਤ ਸਾਰਾ ਸਮਾਂ ਘਰ ਤੋਂ ਦੂਰ ਹੀ ਬਿਤਾਉਂਦੇ ਹਨ। ਉਹ ਲੰਬੀ ਦੂਰੀ ਦੀਆਂ ਯਾਤਰਾਵਾਂ 'ਤੇ ਜਾਂਦੇ ਹਨ। ਇਨ੍ਹਾਂ ਰਸਤਿਆਂ 'ਤੇ ਅਸੁਰੱਖਿਅਤ ਸੈਕਸ ਕਰਨ ਕਾਰਨ ਉਹ ਐੱਚ.ਆਈ.ਵੀ. ਦਾ ਸ਼ਿਕਾਰ ਹੋ ਜਾਂਦੇ ਹਨ। ਇੱਕ ਖਬਰ ਮੁਤਾਬਕ ਆਮ ਆਬਾਦੀ ਦਾ 0.26 ਫੀਸਦੀ ਐਚਆਈਵੀ ਤੋਂ ਪੀੜਤ ਹੈ ਜਦਕਿ ਟਰੱਕ ਡਰਾਈਵਰਾਂ ਵਿੱਚ ਇਹ ਵਧ ਕੇ 2.59 ਫੀਸਦੀ ਹੋ ਜਾਂਦਾ ਹੈ।


ਡਿਪਰ ਕੰਡੋਮ


ਇਹ ਕੰਡੋਮ ਖਾਸ ਤੌਰ 'ਤੇ ਟਰੱਕ ਡਰਾਈਵਰਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਸੀ। ਇਹ ਇੱਕ ਪੀਸ 3-4 ਰੁਪਏ ਵਿੱਚ ਮਿਲਦਾ ਸੀ। ਇਸਨੂੰ 2016 ਵਿੱਚ ਪੇਸ਼ ਕੀਤਾ ਗਿਆ ਸੀ। ਟਰੱਕ ਡਰਾਈਵਰਾਂ ਨੇ ਵੀ ਇਸ ਨੂੰ ਹੱਥੋਂ-ਹੱਥੀਂ ਲਿਆ। 15 ਦਿਨਾਂ ਦੇ ਅੰਦਰ 45,000 ਡਿਪਰ ਕੰਡੋਮ ਵੇਚੇ ਗਏ। ਇਸ ਦੀ ਪੈਕਿੰਗ ਟਰੱਕਾਂ 'ਤੇ ਪੇਂਟਿੰਗਾਂ ਤੋਂ ਵੀ ਪ੍ਰਭਾਵਿਤ ਸੀ। ਦੱਸ ਦੇਈਏ ਕਿ ਇਸ ਕੰਡੋਮ ਲਈ ਮੀਡੀਆ ਜਾਂ ਕਿਸੇ ਹੋਰ ਰਵਾਇਤੀ ਕਿਸਮ ਦੇ ਇਸ਼ਤਿਹਾਰ 'ਤੇ ਕੁਝ ਵੀ ਖ਼ਰਚ ਨਹੀਂ ਕੀਤਾ ਗਿਆ ਸੀ।


ਟਰੱਕ ਡਰਾਈਵਰਾਂ ਵਿੱਚ ਫੈਲਾਈ ਜਾਗਰੂਕਤਾ 


ਆਊਟਰੀਚ ਵਰਕਰਾਂ ਵੱਲੋਂ ਲੋਕਾਂ ਵਿੱਚ ਡਿਪਰ ਕੰਡੋਮ ਵੰਡੇ ਗਏ। ਇਨ੍ਹਾਂ ਲੋਕਾਂ ਨੇ ਨਾ ਸਿਰਫ਼ ਟਰੱਕ ਡਰਾਈਵਰਾਂ ਨੂੰ ਕੰਡੋਮ ਡਿਲੀਵਰ ਕੀਤੇ ਸਗੋਂ ਇਨ੍ਹਾਂ ਦੀ ਵਰਤੋਂ ਦੇ ਫ਼ਾਇਦਿਆਂ ਬਾਰੇ ਵੀ ਜਾਗਰੂਕ ਕੀਤਾ। ਟਰੱਕ ਡਰਾਈਵਰਾਂ ਨੂੰ ਸੁਰੱਖਿਅਤ ਸੈਕਸ ਦੀ ਮਹੱਤਤਾ ਵੀ ਸਮਝਾਈ ਗਈ। ਹਾਲਾਂਕਿ, ਸ਼ੁਰੂਆਤੀ ਸਫਲਤਾ ਦੇ ਬਾਵਜੂਦ, ਇਹ ਕੰਡੋਮ ਬ੍ਰਾਂਡ ਬਹੁਤਾ ਸਮਾਂ ਨਹੀਂ ਚੱਲ ਸਕਿਆ ਅਤੇ ਇਹ ਕੁਝ ਸਾਲਾਂ ਵਿੱਚ ਹੀ ਖ਼ਤਮ ਹੋ ਗਿਆ।