Punjab Weather: ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ ਹੋ ਗਈ ਹੈ ਪਰ ਅਗਲੇ ਦਿਨੀਂ ਬਾਰਸ਼ ਦੀ ਕੋਈ ਉਮੀਦ ਨਹੀਂ। ਇਸ ਕਰਕੇ ਹਵਾ ਪ੍ਰਦੂਸ਼ਣ ਦਾ ਸੰਕਟ ਹੋਰ ਗਹਿਰਾ ਸਕਦਾ ਹੈ। ਹਵਾ ਦਾ ਪੱਧਰ ਇਸ ਹੱਦ ਤੱਕ ਖਰਾਬ ਹੋ ਗਿਆ ਹੈ ਕਿ ਬੁੱਧਵਾਰ ਨੂੰ AQI ਫਿਰ 300 ਨੂੰ ਪਾਰ ਕਰ ਗਿਆ।
ਉਧਰ, ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਪੰਜ-ਛੇ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਪਰ ਤਾਪਮਾਨ ਵਿਚ ਉਤਰਾਅ-ਚੜ੍ਹਾਅ ਜ਼ਰੂਰ ਦੇਖਿਆ ਜਾ ਸਕਦਾ ਹੈ। ਬੁੱਧਵਾਰ ਨੂੰ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੱਧ ਤੋਂ ਵੱਧ ਤਾਪਮਾਨ 26.9 ਤੇ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸ ਦਈਏ ਕਿ ਮੰਗਲਵਾਰ ਨੂੰ ਜਿੱਥੇ AQI ਦੁਪਹਿਰ 12 ਵਜੇ ਤੋਂ ਬਾਅਦ 76 ਤੱਕ ਸੀ, ਉੱਥੇ ਹੀ ਬੁੱਧਵਾਰ ਨੂੰ AQI ਫਿਰ 300 ਨੂੰ ਪਾਰ ਕਰ ਗਿਆ। ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਹੀ ਕਾਰਨ ਹੈ ਕਿ ਵੱਧ ਤੋਂ ਵੱਧ AQI 303 ਦਰਜ ਕੀਤਾ ਗਿਆ, ਜਦੋਂਕਿ ਨਿਊਨਤਮ 175 ਤੇ ਔਸਤ 243 'ਤੇ ਪਹੁੰਚ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ AQI 200 ਤੋਂ 285 ਦੇ ਵਿਚਕਾਰ ਰਿਹਾ, ਜਦੋਂਕਿ ਸ਼ਾਮ 5 ਵਜੇ ਤੋਂ ਬਾਅਦ ਇਹ 303 ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਰਾਤ ਤੱਕ ਇਹ 285 ਤੋਂ 303 ਦੇ ਵਿਚਕਾਰ ਰਿਹਾ। ਇਸ ਅਨੁਸਾਰ, ਦਿਨ ਭਰ ਦਾ ਸਭ ਤੋਂ ਘੱਟ AQI 175 ਸੀ, ਜਦੋਂ ਕਿ AQI 50 ਤੋਂ ਘੱਟ ਹੋਣ 'ਤੇ ਹੀ ਹਵਾ ਸ਼ੁੱਧ ਹੁੰਦੀ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ