RBI Repo Rate Hike : ਨਵੇਂ ਸਾਲ ਵਿੱਚ ਇੱਕ ਵਾਰ ਤੁਹਾਡੇ ਹੋਮ ਲੋਨ ਦੀ EMI ਮਹਿੰਗੀ ਹੋ ਗਈ ਹੈ। 2023 ਦੀ ਪਹਿਲੀ monetary policy ਦਾ ਐਲਾਨ ਕਰਦੇ ਹੋਏ ਆਰਬੀਆਈ ਨੇ ਨੀਤੀਗਤ ਦਰਾਂ ਵਿੱਚ ਬਦਲਾਅ ਕਰਦੇ ਹੋਏ ਰੈਪੋ ਦਰ ਵਿੱਚ ਇੱਕ ਚੌਥਾਈ ਫ਼ੀਸਦੀ ਦਾ ਵਾਧਾ ਕੀਤਾ ਹੈ। ਰੈਪੋ ਰੇਟ 6.25 ਫੀਸਦੀ ਤੋਂ ਵਧਾ ਕੇ 6.50 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਆਰਬੀਆਈ ਨੇ 2022 ਵਿੱਚ ਪੰਜ monetary policy ਮੀਟਿੰਗਾਂ ਵਿੱਚ 2.25 ਫੀਸਦੀ  ਰੈਪੋ ਰੇਟ ਵਧਾ ਚੁੱਕੀ ਹੈ।


 

RBI ਦੇ ਰੇਪੋ ਰੇਟ ਵੱਧਣ ਦਾ ਅਸਰ


ਆਰਬੀਆਈ ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਜਨਤਕ-ਨਿੱਜੀ ਬੈਂਕਾਂ ਤੋਂ ਲੈ ਕੇ ਹਾਊਸਿੰਗ ਫਾਈਨਾਂਸ ਕੰਪਨੀਆਂ ਤੱਕ ਹੋਮ ਲੋਨ ( Home Loan) ਦੀਆਂ ਵਿਆਜ ਦਰਾਂ ਵਧਣਗੀਆਂ, ਜਿਸ ਤੋਂ ਬਾਅਦ ਤੁਹਾਡੀ EMI ਮਹਿੰਗੀ ਹੋ ਜਾਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੀ EMI ਕਿੰਨੀ ਮਹਿੰਗੀ ਹੋ ਜਾਵੇਗੀ।

 



25 ਲੱਖ ਰੁਪਏ ਦੇ ਹੋਮ ਲੋਨ 'ਤੇ ਕਿੰਨੀ ਵੱਧੇਗੀ EMI  ?


ਮੰਨ ਲਓ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੂੰ 20 ਸਾਲਾਂ ਲਈ 25 ਲੱਖ ਰੁਪਏ ਦੇ ਹੋਮ ਲੋਨ ਲਈ 8.60 ਪ੍ਰਤੀਸ਼ਤ ਦੀ ਵਿਆਜ ਦਰ 'ਤੇ 21,854 ਰੁਪਏ ਦੀ ਈਐਮਆਈ ਅਦਾ ਕਰਨੀ ਪੈ ਰਹੀ ਸੀ ਪਰ ਰੇਪੋ ਰੇਟ 'ਚ 25 ਬੇਸਿਸ ਪੁਆਇੰਟ ਦੇ ਵਾਧੇ ਤੋਂ ਬਾਅਦ ਵਿਆਜ ਦਰ 8.85 ਫੀਸਦੀ ਹੋ ਜਾਵੇਗੀ, ਜਿਸ 'ਤੇ EMI 22,253 ਰੁਪਏ ਦੇਣੀ ਪਵੇਗੀ। ਭਾਵ ਤੁਹਾਡੀ EMI ਲਗਭਗ 400 ਰੁਪਏ ਮਹਿੰਗੀ ਹੋ ਜਾਵੇਗੀ।

40 ਲੱਖ ਰੁਪਏ ਦੇ ਹੋਮ ਲੋਨ 'ਤੇ ਕਿੰਨੀ ਵਧੀ EMI 


ਮੌਜੂਦਾ ਸਮੇਂ 'ਚ 8.60 ਫੀਸਦੀ ਦੀ ਵਿਆਜ ਦਰ 'ਤੇ 20 ਸਾਲਾਂ ਲਈ 40 ਲੱਖ ਰੁਪਏ ਦੇ ਹੋਮ ਲੋਨ ਲਈ EMI 34,967 ਰੁਪਏ ਸੀ ਪਰ ਰੇਪੋ ਰੇਟ 'ਚ 0.25 ਫੀਸਦੀ ਦੇ ਵਾਧੇ ਤੋਂ ਬਾਅਦ 8.85 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ, ਜਿਸ 'ਤੇ 35,604 ਰੁਪਏ ਦੀ ਈ.ਐੱਮ.ਆਈ. ਯਾਨੀ ਹਰ ਮਹੀਨੇ 637 ਰੁਪਏ ਹੋਰ EMI ਅਦਾ ਕਰਨੀ ਪਵੇਗੀ।

 



15 ਸਾਲਾਂ ਲਈ 50 ਲੱਖ ਰੁਪਏ ਦੇ ਹੋਮ ਲੋਨ ਲਈ EMI 8.60 ਪ੍ਰਤੀਸ਼ਤ ਦੀ ਦਰ ਨਾਲ 49,531 ਰੁਪਏ ਸੀ ਪਰ ਰੇਪੋ ਰੇਟ 'ਚ ਵਾਧੇ ਤੋਂ ਬਾਅਦ ਹੁਣ 50,268 ਰੁਪਏ ਦੀ EMI ਅਦਾ ਕਰਨੀ ਪਵੇਗੀ। ਮਤਲਬ 737 ਰੁਪਏ ਹਰ ਮਹੀਨੇ ਮਹਿੰਗਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।