IDBI Bank: ਸਰਕਾਰ IDBI ਬੈਂਕ ਲਿਮਟਿਡ ਵਿੱਚ ਆਪਣੀ 7.1 ਬਿਲੀਅਨ ਡਾਲਰ ਦੀ ਹਿੱਸੇਦਾਰੀ, ਜੋ ਕਿ 60.72% ਦੇ ਬਰਾਬਰ ਹੈ, ਵੇਚਣ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਈ ਹੈ। ਬੋਲੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਇਹ ਪਹਿਲਾਂ ਤੋਂ ਹੀ ਮੁਸ਼ਕਲਾਂ ਵਿੱਚ ਘਿਰੇ ਬੈਂਕ ਦੇ ਨਿੱਜੀਕਰਨ ਅਤੇ ਇਸਦੇ ਵਿਨਿਵੇਸ਼ ਦੇ ਯਤਨਾਂ ਨੂੰ ਤੇਜ਼ ਕਰਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

Continues below advertisement

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਮੁਤਾਬਕ ਸੰਭਾਵੀ ਖਰੀਦਦਾਰਾਂ ਨਾਲ ਗੱਲਬਾਤ ਐਡਵਾਂਸਡ ਸਟੇਜ 'ਤੇ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੋਲੀ ਪ੍ਰਕਿਰਿਆ ਇਸ ਮਹੀਨੇ ਸ਼ੁਰੂ ਹੋ ਸਕਦੀ ਹੈ। ਜੇਕਰ ਸਭ ਕੁਝ ਠੀਕ ਰਿਹਾ, ਤਾਂ ਇਹ ਦਹਾਕਿਆਂ ਵਿੱਚ ਕਿਸੇ ਜਨਤਕ ਖੇਤਰ ਦੇ ਬੈਂਕ ਦਾ ਪਹਿਲਾ ਨਿੱਜੀਕਰਨ ਹੋਵੇਗਾ।

Continues below advertisement

ਹਾਲ ਦੇ ਸਾਲਾਂ ਵਿੱਚ ਸੁਧਰੇ ਬੈਂਕ ਦੇ ਹਾਲਾਤ

ਸਰਕਾਰ ਦਾ ਟੀਚਾ ਮੁੰਬਈ ਸਥਿਤ ਬੈਂਕ ਵਿੱਚ ਆਪਣੀ 60.72% ਹਿੱਸੇਦਾਰੀ ਵੇਚਣ ਦਾ ਹੈ, ਜਿਸ ਦੀ ਕੀਮਤ IDBI ਬੈਂਕ ਦੇ ਮੌਜੂਦਾ ਬਾਜ਼ਾਰ ਮੁੱਲ 'ਤੇ ਲਗਭਗ $7.1 ਬਿਲੀਅਨ ਹੈ। ਜ਼ਿਆਦਾ ਕਰਜ਼ੇ ਥੱਲ੍ਹੇ ਦੱਬਿਆ ਹੋਇਆ ਆਹ ਬੈਂਕ ਹਾਲ ਹੀ ਦੇ ਸਾਲਾਂ ਵਿੱਚ ਇੱਕ ਕਨੀਨਅੱਪ ਤੋਂ ਉਭਰਿਆ ਹੈ। ਪੂੰਜੀ ਸਹਾਇਤਾ ਅਤੇ ਤੇਜ਼ੀ ਨਾਲ ਹੋਈ ਰਿਕਵਰੀ ਨੇ ਇਸਨੂੰ ਗੈਰ-ਕਾਰਗੁਜ਼ਾਰੀ ਸੰਪਤੀਆਂ ਨੂੰ ਤੇਜ਼ੀ ਨਾਲ ਘਟਾਉਣ ਅਤੇ ਮੁਨਾਫੇ ਵਿੱਚ ਵਾਪਸ ਆਉਣ ਵਿੱਚ ਸਹਾਇਤਾ ਕੀਤੀ।

ਕਦੋਂ ਤੱਕ ਹੋਵੇਗਾ ਨਿੱਜੀਕਰਨ?

ਕਿਉਂਕਿ ਬੈਂਕ ਮੁਨਾਫ਼ੇ ਵਿੱਚ ਹੈ, ਬਕਾਇਆ ਕਰਜ਼ਿਆਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਅਤੇ ਇਸਦੀ ਬੈਲੇਂਸ ਸ਼ੀਟ ਚੰਗੀ ਹਾਲਤ ਵਿੱਚ ਹੈ, ਸਰਕਾਰ ਹੁਣ ਇਸਦਾ ਨਿੱਜੀਕਰਨ ਕਰਨ ਲਈ ਤਿਆਰ ਹੈ। ਹਾਲਾਂਕਿ, ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਵਿੱਚ ਦੇਰੀ ਅਤੇ ਹੋਰ ਮੁਸ਼ਕਲਾਂ ਦੇ ਕਾਰਨ, ਸਰਕਾਰ ਵਿਕਰੀ ਨੂੰ ਪੂਰਾ ਕਰਨ ਲਈ ਪਿਛਲੀ ਸਮਾਂ ਸੀਮਾ ਤੋਂ ਖੁੰਝ ਗਈ। ਸਰਕਾਰ ਦਾ ਕਹਿਣਾ ਹੈ ਕਿ ਨਿੱਜੀਕਰਨ ਮਾਰਚ 2026 ਤੱਕ ਪੂਰਾ ਹੋ ਜਾਵੇਗਾ।

ਬੋਲੀ ਲਾਉਣ ਦੀ ਦੌੜ 'ਚ ਕੌਣ-ਕੌਣ ਸ਼ਾਮਲ

ਸ਼ਾਰਟਲਿਸਟ ਕੀਤੇ ਗਏ ਬੀਡਰਸ ਇਸ ਵੇਲੇ ਬੈਂਕ ਦੀ ਪੂਰੀ ਜਾਂਚ ਕਰ ਰਹੇ ਹਨ, ਯਾਨੀ ਕਿ ਬੈਂਕ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਕੋਟਕ ਮਹਿੰਦਰਾ ਬੈਂਕ ਲਿਮਟਿਡ, ਐਮੀਰੇਟਸ NBD PJSC, ਅਤੇ ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਜ਼ ਲਿਮਟਿਡ ਨੇ ਬੈਂਕ ਨੂੰ ਲੈਣ ਵਿੱਚ ਦਿਲਚਸਪੀ ਦਿਖਾਈ ਹੈ।

ਕੇਂਦਰ ਸਰਕਾਰ ਅਤੇ ਸਰਕਾਰੀ ਮਾਲਕੀ ਵਾਲੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਮਿਲ ਕੇ ਆਈਡੀਬੀਆਈ ਬੈਂਕ ਵਿੱਚ ਲਗਭਗ 95% ਹਿੱਸੇਦਾਰੀ ਰੱਖਦੀ ਹੈ। ਸਰਕਾਰ ਬੈਂਕ ਵਿੱਚ ਆਪਣੀ 30.48% ਹਿੱਸੇਦਾਰੀ ਵੇਚ ਦੇਵੇਗੀ, ਜਦੋਂ ਕਿ ਐਲਆਈਸੀ ਪ੍ਰਬੰਧਨ ਨਿਯੰਤਰਣ ਦੇ ਤਬਾਦਲੇ ਦੇ ਨਾਲ ਆਪਣੀ 30.24% ਹਿੱਸੇਦਾਰੀ ਵੇਚ ਦੇਵੇਗੀ।