Fixed Deposits: ਨਿੱਜੀ ਖੇਤਰ ਦੇ ਬੈਂਕ IDFC ਫਸਟ ਬੈਂਕ  (IDFC First Bank) ਨੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਵਧਾ ਦਿੱਤੀ ਹੈ। ਨਵੀਂ ਵਿਆਜ ਦਰ 23 ਮਈ ਤੋਂ ਲਾਗੂ ਹੋ ਗਈ ਹੈ। ਬੈਂਕ ਨੇ ਵੱਖ-ਵੱਖ ਸਮੇਂ ਲਈ ਵਿਆਜ ਦਰ ਵਿੱਚ 1 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਬੈਂਕ ਹੁਣ ਫਿਕਸਡ ਡਿਪਾਜ਼ਿਟ 'ਤੇ ਘੱਟੋ-ਘੱਟ 3.5 ਫੀਸਦੀ ਤੇ ਵੱਧ ਤੋਂ ਵੱਧ 6.25 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।

ਸੀਨੀਅਰ ਨਾਗਰਿਕਾਂ ਲਈ ਵਿਆਜ ਦਰ ਸਾਰੇ ਕਾਰਜਕਾਲਾਂ ਵਿੱਚ 0.50 ਪ੍ਰਤੀਸ਼ਤ ਵੱਧ ਹੈ। ਫਿਕਸਡ ਡਿਪਾਜ਼ਿਟ ਸਾਡੇ ਦੇਸ਼ ਵਿੱਚ ਨਿਵੇਸ਼ ਦਾ ਰਵਾਇਤੀ ਸਾਧਨ ਹਨ। ਇਹ ਬਹੁਤ ਮਸ਼ਹੂਰ ਹੈ ਕਿਉਂਕਿ ਇਹ ਮਾਰਕੀਟ ਦੀ ਅਸਥਿਰਤਾ ਤੋਂ ਪ੍ਰਭਾਵਿਤ ਨਹੀਂ ਹੁੰਦਾ। FD ਦਾ ਰਿਟਰਨ ਸਟਾਕ ਮਾਰਕੀਟ ਦੇ ਪ੍ਰਦਰਸ਼ਨ 'ਤੇ ਨਿਰਭਰ ਨਹੀਂ ਕਰਦਾ ਹੈ। ਇਸ 'ਚ ਰਿਟਰਨ ਤੈਅ ਹੁੰਦੀ ਹੈ।
 
ਬੈਂਕ ਦੀ ਵੈੱਬਸਾਈਟ 'ਤੇ ਮੌਜੂਦ ਅੰਕੜਿਆਂ ਮੁਤਾਬਕ 7-29 ਦਿਨਾਂ ਲਈ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 3.50 ਫੀਸਦੀ ਹੈ। ਪਹਿਲਾਂ ਇਸ ਮਿਆਦ ਲਈ ਵਿਆਜ ਦਰ 2.5 ਫੀਸਦੀ ਸੀ। 30-90 ਦਿਨਾਂ ਲਈ ਵਿਆਜ ਦਰ 4 ਫੀਸਦੀ ਹੋ ਗਈ ਹੈ, ਜੋ ਪਹਿਲਾਂ 3 ਫੀਸਦੀ ਸੀ। 91-180 ਦਿਨਾਂ ਲਈ ਵਿਆਜ ਦਰ 4.5 ਫੀਸਦੀ ਹੋ ਗਈ ਹੈ, ਜੋ ਪਹਿਲਾਂ 3.5 ਫੀਸਦੀ ਸੀ।

181 ਦਿਨਾਂ ਤੋਂ 1 ਸਾਲ ਤੋਂ ਘੱਟ ਸਮੇਂ ਲਈ ਵਿਆਜ ਦਰ 5.75 ਫੀਸਦੀ ਹੋ ਗਈ ਹੈ, ਜੋ ਪਹਿਲਾਂ 4.75 ਫੀਸਦੀ ਸੀ। 1-2 ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 6 ਫੀਸਦੀ ਹੋ ਗਈ ਹੈ, ਜੋ ਪਹਿਲਾਂ 5.75 ਫੀਸਦੀ ਸੀ। ਇਸ ਮਿਆਦ ਲਈ ਵਿਆਜ ਦਰ 'ਚ 0.25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। 2 ਸਾਲ 1 ਦਿਨ ਤੋਂ 3 ਸਾਲ ਤੱਕ ਦੀ ਵਿਆਜ ਦਰ 6 ਫੀਸਦੀ ਹੈ। 3 ਸਾਲ 1 ਦਿਨ ਤੋਂ ਪੰਜ ਸਾਲ ਦੀ ਮਿਆਦ ਲਈ ਵਿਆਜ ਦਰ 6.25 ਫੀਸਦੀ ਹੈ।

ਟੈਕਸ ਬਚਤ ਫਿਕਸਡ ਡਿਪਾਜ਼ਿਟ ਦਰਾਂ
5 ਸਾਲ 1 ਦਿਨ ਤੋਂ 10 ਸਾਲ ਤੱਕ ਦੇ ਕਾਰਜਕਾਲ ਲਈ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 6 ਫੀਸਦੀ ਹੈ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤੇ ਇਸ ਫਿਕਸਡ ਡਿਪਾਜ਼ਿਟ ਨੂੰ ਟੈਕਸ ਸੇਵਰ ਐਫਡੀ ਵੀ ਕਿਹਾ ਜਾਂਦਾ ਹੈ। ਸੀਨੀਅਰ ਨਾਗਰਿਕਾਂ ਲਈ ਸਾਰੇ ਕਾਰਜਕਾਲ ਲਈ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 0.50 ਫੀਸਦੀ ਵੱਧ ਹੋਵੇਗੀ। ਉਪਰੋਕਤ ਸਾਰੀਆਂ ਵਿਆਜ ਦਰਾਂ 2 ਕਰੋੜ ਰੁਪਏ ਤੱਕ ਦੀ ਜਮ੍ਹਾਂ ਰਾਸ਼ੀ 'ਤੇ ਲਾਗੂ ਹੁੰਦੀਆਂ ਹਨ।

ਬਚਤ ਖਾਤਿਆਂ 'ਤੇ ਵਿਆਜ ਦਰ ਵੀ ਵਧੀ  
1 ਮਈ ਤੋਂ ਬੈਂਕ ਬਚਤ ਖਾਤਿਆਂ 'ਤੇ ਵਿਆਜ ਦਰ ਵਧਾ ਦਿੱਤੀ ਗਈ ਸੀ। ਬੈਂਕ ਹੁਣ 1 ਲੱਖ ਰੁਪਏ ਤੋਂ ਘੱਟ ਜਾਂ ਇਸ ਦੇ ਬਰਾਬਰ ਬਚਤ ਖਾਤੇ ਦੇ ਬੈਲੇਂਸ 'ਤੇ 4 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। 1 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਬਕਾਏ 'ਤੇ ਵਿਆਜ ਦਰ 4 ਫੀਸਦੀ ਹੈ। IDFC ਫਸਟ ਬੈਂਕ 10 ਲੱਖ ਤੋਂ 5 ਕਰੋੜ ਰੁਪਏ ਦੇ ਬਚਤ ਖਾਤੇ ਦੇ ਬਕਾਏ 'ਤੇ 6% ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ ਬੈਂਕ ਦੁਆਰਾ ਪੇਸ਼ ਕੀਤੀ ਗਈ ਸਭ ਤੋਂ ਉੱਚੀ ਦਰ ਹੈ। ਨਿਜੀ ਰਿਣਦਾਤਾ ਇਸ ਸਮੇਂ 5 ਕਰੋੜ ਤੋਂ 100 ਕਰੋੜ ਰੁਪਏ ਦੀ ਬਚਤ ਬੈਂਕ ਡਿਪਾਜ਼ਿਟ 'ਤੇ 5 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।

ਫੈਡਰਲ ਬੈਂਕ ਨੇ ਵਿਆਜ ਦਰਾਂ ਵਿੱਚ ਕੀਤਾ ਵਾਧਾ
ਜਦੋਂ ਤੋਂ ਰਿਜ਼ਰਵ ਬੈਂਕ ਨੇ ਰੇਪੋ ਦਰ ਵਿੱਚ ਵਾਧਾ ਕੀਤਾ ਹੈ, ਕਈ ਬੈਂਕਾਂ ਨੇ ਫਿਕਸਡ ਡਿਪਾਜ਼ਿਟ ਦੀ ਵਿਆਜ ਦਰ ਵਿੱਚ ਵਾਧਾ ਕੀਤਾ ਹੈ। ਫੈਡਰਲ ਬੈਂਕ 7 ਦਿਨਾਂ ਤੋਂ 2223 ਦਿਨਾਂ ਤੋਂ ਵੱਧ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾ 'ਤੇ 2.65 ਫੀਸਦੀ ਤੋਂ 5.75 ਫੀਸਦੀ ਦੀ ਵਿਆਜ ਦਰ ਹੋਵੇਗੀ। ਜਦਕਿ ਸੀਨੀਅਰ ਨਾਗਰਿਕਾਂ ਨੂੰ ਇਨ੍ਹਾਂ 'ਤੇ 3.15 ਫੀਸਦੀ ਤੋਂ 6.40 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸ ਤੋਂ ਪਹਿਲਾਂ ਬੈਂਕ ਕੋਲ 7 ਤੋਂ 29 ਦਿਨਾਂ ਵਿੱਚ ਮਿਆਦ ਪੂਰੀ ਹੋਣ ਵਾਲੀ ਜਮ੍ਹਾਂ ਰਕਮ 'ਤੇ 2.50 ਪ੍ਰਤੀਸ਼ਤ ਦੀ ਵਿਆਜ ਦਰ ਸੀ ਪਰ ਹੁਣ ਇਸ ਨੂੰ ਘਟਾ ਕੇ 2.65 ਫੀਸਦੀ ਕਰ ਦਿੱਤਾ ਗਿਆ ਹੈ। ਯਾਨੀ ਇਸ 'ਚ 15 ਆਧਾਰ ਅੰਕਾਂ ਦਾ ਵਾਧਾ ਹੋਇਆ ਹੈ।