if Aadhaar is not there yet, then be alert : ਹੁਣ ਤੱਕ ਜੇਕਰ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੈ ਜਾਂ ਅਜੇ ਤੱਕ ਆਧਾਰ ਲਈ ਰਜਿਸਟ੍ਰੇਸ਼ਨ ਨਹੀਂ ਹੋਇਆ ਹੈ ਤਾਂ ਸਾਵਧਾਨ ਹੋ ਜਾਓ। ਕਿਉਂਕਿ ਜੇਕਰ ਤੁਹਾਡੇ ਕੋਲ ਆਧਾਰ ਨਹੀਂ ਹੈ ਤਾਂ ਹੁਣ ਤੁਹਾਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਜਾਣਕਾਰੀ ਮੁਤਾਬਕ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਸਾਰੇ ਮੰਤਰਾਲਿਆਂ ਨੂੰ ਇੱਕ ਸਰਕੂਲਰ ਜਾਰੀ ਕਰਕੇ ਸਾਰੀਆਂ ਸਰਕਾਰੀ ਸਬਸਿਡੀਆਂ ਅਤੇ ਲਾਭਾਂ ਲਈ ਆਧਾਰ ਨੰਬਰ ਨੂੰ ਲਾਜ਼ਮੀ ਬਣਾਉਣ ਲਈ ਕਿਹਾ ਹੈ।
UIDAI ਵੱਲੋਂ 11 ਅਗਸਤ ਨੂੰ ਜਾਰੀ ਕੀਤਾ ਗਿਆ ਇੱਕ ਸਰਕੂਲਰ ਵਾਇਰਲ ਹੋ ਰਿਹਾ ਹੈ ਜੋ ਆਧਾਰ ਨਿਯਮਾਂ ਨੂੰ ਹੋਰ ਸਖ਼ਤ ਕਰਦਾ ਹੈ। ਆਧਾਰ ਐਕਟ ਦੇ ਸੈਕਸ਼ਨ-7 'ਚ ਆਧਾਰ ਤੋਂ ਬਗੈਰ ਕਿਸੇ ਵਿਅਕਤੀ ਨੂੰ ਸਹੂਲਤਾਂ ਪ੍ਰਦਾਨ ਕਰਨ ਦਾ ਮੌਜੂਦਾ ਪ੍ਰਬੰਧ ਹੈ। ਅਜਿਹੇ ਵਿਅਕਤੀਆਂ ਲਈ ਪਛਾਣ ਦੇ ਆਪਸ਼ਨਲ ਅਤੇ ਵਿਹਾਰਕ ਸਾਧਨਾਂ ਰਾਹੀਂ ਸਰਕਾਰੀ ਲਾਭ, ਸਬਸਿਡੀਆਂ ਅਤੇ ਸੇਵਾਵਾਂ ਪ੍ਰਾਪਤ ਕਰਨ ਦਾ ਪ੍ਰਬੰਧ ਹੈ। ਹਾਲਾਂਕਿ ਸਰਕੂਲਰ 'ਚ ਕਿਹਾ ਗਿਆ ਹੈ ਕਿ ਦੇਸ਼ 'ਚ 90 ਫ਼ੀਸਦੀ ਬਾਲਗਾਂ ਕੋਲ ਆਧਾਰ ਨੰਬਰ ਹੈ।
Toll Tax: ਕਾਰ ਸਵਾਰਾਂ ਲਈ ਅਹਿਮ ਖਬਰ, ਸਫਰ ਦੌਰਾਨ 12 ਘੰਟੇ 'ਚ ਹੋਈ ਵਾਪਸੀ ਤਾਂ ਨਹੀਂ ਦੇਣਾ ਪਵੇਗਾ ਟੋਲ ਟੈਕਸ!
ਸਰਕੂਲਰ 'ਚ ਕਿਹਾ ਗਿਆ ਹੈ ਕਿ ਉਪਰੋਕਤ ਨਤੀਜਿਆਂ ਦੇ ਆਧਾਰ 'ਤੇ ਆਧਾਰ ਐਕਟ ਦੀ ਧਾਰਾ-7 ਦੇ ਤਹਿਤ ਜੇਕਰ ਕਿਸੇ ਵਿਅਕਤੀ ਕੋਲ ਅਜੇ ਤੱਕ ਆਧਾਰ ਨੰਬਰ ਨਹੀਂ ਹੈ ਤਾਂ ਉਹ ਇਸ ਲਈ ਅਪਲਾਈ ਕਰੇਗਾ। ਜਦੋਂ ਤੱਕ ਅਜਿਹੇ ਵਿਅਕਤੀ ਨੂੰ ਆਧਾਰ ਨੰਬਰ ਅਲਾਟ ਨਹੀਂ ਕੀਤਾ ਜਾਂਦਾ, ਉਹ ਆਧਾਰ ਰਜਿਸਟ੍ਰੇਸ਼ਨ ਪਛਾਣ (EID) ਨੰਬਰ/ਸਲਿੱਪ ਨਾਲ ਪਛਾਣ ਦੇ ਆਪਸ਼ਨਲ ਅਤੇ ਵਿਹਾਰਕ ਸਾਧਨਾਂ ਰਾਹੀਂ ਸਰਕਾਰੀ ਲਾਭ, ਸਬਸਿਡੀਆਂ ਅਤੇ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।
ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ ਅਜੇ ਤੱਕ ਆਧਾਰ ਨੰਬਰ ਨਹੀਂ ਹੈ ਤਾਂ ਉਸ ਨੂੰ ਸਰਕਾਰੀ ਸੇਵਾ, ਲਾਭ ਜਾਂ ਸਬਸਿਡੀ ਲਈ ਤੁਰੰਤ ਆਧਾਰ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਜਦੋਂ ਤੱਕ ਆਧਾਰ ਨੰਬਰ ਨਹੀਂ ਆਉਂਦਾ, ਉਦੋਂ ਤੱਕ ਰਜਿਸਟ੍ਰੇਸ਼ਨ ਸਲਿੱਪ ਵਿਖਾ ਕੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।
Aadhaar Card: UIDAI ਨੇ 'ਬਾਲ ਆਧਾਰ' ਬਾਰੇ ਦਿੱਤੀ ਵੱਡੀ ਜਾਣਕਾਰੀ, ਰਜਿਸਟ੍ਰੇਸ਼ਨ ਬਾਰੇ ਦਿੱਤੀ ਇਹ ਅਪਡੇਟ