Air India Offer for Flight Passengers: ਜੀ-20 ਸਿਖਰ ਸੰਮੇਲਨ 9 ਤੇ 10 ਸਤੰਬਰ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ, ਜਿਸ ਦੀ ਪ੍ਰਧਾਨਗੀ ਭਾਰਤ ਕਰ ਰਿਹਾ ਹੈ। ਇਸ ਸਮੇਂ ਦੌਰਾਨ, ਵੱਖ-ਵੱਖ ਸਰਕਾਰੀ ਸੰਸਥਾਵਾਂ ਨੇ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ ਅਤੇ ਯਾਤਰਾ ਪਾਬੰਦੀਆਂ ਵੀ ਲਾਗੂ ਰਹਿਣਗੀਆਂ। ਇਸ ਨਾਲ ਕਈ ਫਲਾਈਟਾਂ ਦੇ ਸੰਚਾਲਨ 'ਤੇ ਅਸਰ ਪਵੇਗਾ ਕਿਉਂਕਿ ਕੁਝ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ ਤੇ ਕੁਝ ਫਲਾਈਟਾਂ ਦਾ ਸਮਾਂ ਵੀ ਬਦਲਿਆ ਜਾ ਰਿਹਾ ਹੈ। ਅਜਿਹੇ 'ਚ ਹਵਾਈ ਯਾਤਰੀਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਇਨ੍ਹਾਂ ਸਾਰੇ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਏਅਰ ਇੰਡੀਆ ਅਤੇ ਵਿਸਤਾਰਾ ਨੇ ਆਪਣੇ ਯਾਤਰੀਆਂ ਲਈ ਕੁਝ ਖਾਸ ਐਲਾਨ ਕੀਤੇ ਹਨ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਜੇ ਜੀ-20 ਸੰਮੇਲਨ ਕਾਰਨ ਦਿੱਲੀ 'ਚ ਯਾਤਰਾ ਪਾਬੰਦੀਆਂ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ 7 ਤੋਂ 11 ਸਤੰਬਰ 2023 ਤੱਕ ਆਪਣੀਆਂ ਉਡਾਣਾਂ ਦੇ ਸਮੇਂ ਅਤੇ ਤਾਰੀਖਾਂ ਨੂੰ ਬਦਲ ਸਕਦੇ ਹਨ।


X 'ਤੇ ਏਅਰ ਇੰਡੀਆ ਨੇ ਕੀਤੀ ਇਹ ਪੋਸਟ


ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਦਿੱਲੀ ਤੋਂ ਉਡਾਣ ਭਰਨ ਲਈ ਕਨਫਰਮ ਟਿਕਟਾਂ ਰੱਖਣ ਵਾਲੇ ਹਵਾਈ ਯਾਤਰੀਆਂ ਨੂੰ ਆਪਣੀ ਯਾਤਰਾ ਦੀਆਂ ਤਰੀਕਾਂ ਬਦਲਣ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਸਦਭਾਵਨਾ ਦੇ ਉਪਾਅ ਵਜੋਂ, ਇਨ੍ਹਾਂ ਤਰੀਕਾਂ 'ਤੇ ਦਿੱਲੀ ਤੋਂ ਉਡਾਣ ਭਰਨ ਲਈ ਪੱਕੀ ਟਿਕਟਾਂ ਰੱਖਣ ਵਾਲੇ ਯਾਤਰੀਆਂ ਨੂੰ ਲਾਗੂ ਖਰਚਿਆਂ ਵਿੱਚ ਇੱਕ ਵਾਰ ਦੀ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੇ ਉਹ ਯਾਤਰਾ ਜਾਂ ਆਪਣੀਆਂ ਉਡਾਣਾਂ ਦੀ ਮਿਤੀ ਨੂੰ ਬਦਲਣਾ ਚਾਹੁੰਦੇ ਹਨ, ਤਾਂ ਸਿਰਫ ਮੁੜ-ਨਿਰਧਾਰਤ ਉਡਾਣ ਦੇ ਕਿਰਾਏ ਵਿੱਚ ਅੰਤਰ, ਜੇ ਕੋਈ ਹੈ, ਲਾਗੂ ਹੋਵੇਗਾ। ਇਸ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਤੁਸੀਂ +91 124-2641407 / +91 20-26231407 ਨੰਬਰਾਂ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ।


 




 


ਕੀ ਹੈ ਇਹ ਰਾਹਤ?


ਇਸ ਦਾ ਮਤਲਬ ਹੈ ਕਿ ਜੇ ਤੁਸੀਂ ਏਅਰ ਇੰਡੀਆ ਜਾਂ ਵਿਸਤਾਰਾ ਦੀਆਂ ਉਡਾਣਾਂ ਰਾਹੀਂ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਆਪਣੀ ਉਡਾਣ ਜਾਂ ਇਸ ਦੀ ਯਾਤਰਾ ਦੀ ਮਿਤੀ ਬਦਲਣ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਪਵੇਗੀ। ਹਾਲਾਂਕਿ, ਜੇ ਤੁਹਾਡੀ ਮੁੜ ਨਿਰਧਾਰਿਤ ਉਡਾਣ ਦੇ ਟਿਕਟ ਕਿਰਾਏ ਵਿੱਚ ਕੋਈ ਅੰਤਰ ਹੈ, ਤਾਂ ਤੁਹਾਨੂੰ ਸਿਰਫ ਉਸ ਦਾ ਭੁਗਤਾਨ ਕਰਨਾ ਹੋਵੇਗਾ। ਭਾਵ, ਜੇ ਨਵੀਂ ਤੇ ਪੁਰਾਣੀ ਟਿਕਟ ਦੇ ਕਿਰਾਏ ਵਿੱਚ ਕੋਈ ਅੰਤਰ ਹੈ, ਤਾਂ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਹੋਵੇਗਾ।


ਸੰਮੇਲਨ ਦੌਰਾਨ 8 ਸਤੰਬਰ ਤੋਂ 10 ਸਤੰਬਰ 2023 ਤੱਕ ਪੂਰੇ ਰਿੰਗ ਰੋਡ (ਮਹਾਤਮਾ ਗਾਂਧੀ ਮਾਰਗ) ਨੂੰ 'ਰੈਗੂਲੇਟਿਡ ਜ਼ੋਨ' ਐਲਾਨ ਕੀਤਾ ਗਿਆ ਹੈ। ਨਵੀਂ ਦਿੱਲੀ ਖੇਤਰ ਦੀਆਂ ਸੜਕਾਂ 'ਤੇ ਸਿਰਫ਼ ਹਵਾਈ ਅੱਡੇ, ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀਆਂ ਨੂੰ ਚੱਲਣ ਦੀ ਇਜਾਜ਼ਤ ਹੋਵੇਗੀ।