ਮੁੰਬਈ: ਬਜਟ ਤੋਂ ਬਾਅਦ ਬਾਜ਼ਾਰ 'ਚ ਤੇਜ਼ੀ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ ਅਤੇ ਬੀਐਸਸੀ ਸੈਂਸੈਕਸ 1200 ਅੰਕਾਂ ਦੀ ਤੇਜ਼ੀ ਨਾਲ ਵਧਿਆ। ਉਸੇ ਸਮੇਂ ਐਨਐਸਈ ਨਿਫਟੀ ਨੇ 14,600 ਦੇ ਪੱਧਰ ਨੂੰ ਮੁੜ ਪ੍ਰਾਪਤ ਕੀਤਾ। ਬੈਂਕਾਂ, ਵਿੱਤ ਅਤੇ ਬੁਨਿਆਦੀ ਢਾਂਚਾ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਖਰੀਦ ਕਾਰਨ ਬਾਜ਼ਾਰ 'ਚ ਤੇਜ਼ੀ ਆਈ। ਵਪਾਰੀਆਂ ਦੇ ਅਨੁਸਾਰ ਅਨੁਕੂਲ ਗਲੋਬਲ ਸੰਕੇਤ ਅਤੇ ਤਾਜ਼ਾ ਪੂੰਜੀ ਪ੍ਰਵਾਹ ਨੇ ਗਤੀ ਬਣਾਈ ਰੱਖੀ।


ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 1,197.11 ਅੰਕ ਭਾਵ 2.46 ਪ੍ਰਤੀਸ਼ਤ ਦੀ ਤੇਜ਼ੀ ਨਾਲ 49,797.72 ਅੰਕ ਦੇ ਪੱਧਰ 'ਤੇ ਬੰਦ ਹੋਇਆ। ਬੀਐਸਸੀ ਸੈਂਸੈਕਸ ਇਕ ਵਾਰ ਚੜ੍ਹ ਕੇ 50,000 ਦੇ ਪੱਧਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 366.65 ਅੰਕ ਯਾਨੀ 2.57 ਫੀਸਦੀ ਦੀ ਤੇਜ਼ੀ ਨਾਲ 14,647.85 ਦੇ ਪੱਧਰ 'ਤੇ ਬੰਦ ਹੋਇਆ ਹੈ।

CBSE Board 2021 Date Sheet Released: ਸੀਬੀਐਸਈ ਨੇ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਕੀਤੀ ਜਾਰੀ, ਇਥੇ ਦੇਖੋ

ਸੈਂਸੈਕਸ ਦੋ ਸੈਸ਼ਨਾਂ 'ਚ 3,511 ਅੰਕ ਜਾਂ 7.58 ਪ੍ਰਤੀਸ਼ਤ ਮਜਬੂਤ ਹੋਇਆ ਹੈ, ਜਿਸ 'ਚ ਬਜਟ ਦੇ ਦਿਨ ਦੀ ਤੇਜ਼ੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਨਿਫਟੀ 'ਚ 1,007.25 ਅੰਕ ਯਾਨੀ 7.38 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਸੈਂਸੈਕਸ ਦੇ ਸ਼ੇਅਰਾਂ 'ਚ ਸਭ ਤੋਂ ਵੱਡਾ ਲਾਭ ਰਿਹਾ। ਇਸ 'ਚ 7.10 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਅਲਟਰਾਟੈਕ ਸੀਮੈਂਟ, ਐਚਡੀਐਫਸੀ ਬੈਂਕ, ਐਲ ਐਂਡ ਟੀ, ਭਾਰਤੀ ਏਅਰਟੈਲ, ਮਾਰੂਤੀ ਸੁਜ਼ੂਕੀ ਅਤੇ ਕੋਟਕ ਬੈਂਕ 'ਚ ਵੀ ਵਧੀਆ ਤੇਜ਼ੀ ਰਹੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਲਾਭ ਦੇ ਨਾਲ ਬੰਦ ਹੋਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ