Home Business - ਕੰਮ ਕਰਨਾ ਸਭ ਲਈ ਅਹਿਮ ਹੈ, ਇਹ ਜਿੰਦਗੀ ਦਾ ਜ਼ਰੂਰੀ ਹਿੱਸਾ ਹੈ। ਇੱਕ ਅਜਿਹਾ ਕਾਰੋਬਾਰ ਹੈ ਜੋ ਤੁਸੀਂ ਆਸਾਨੀ ਨਾਲ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ, ਗੱਲ ਕਰਦੇ ਹਾਂ ਸਟਿੱਕ ਮੈਨੂਫੈਕਚਰਿੰਗ ਅਗਰਬੱਤੀ ਬਣਾਉਣ ਦੇ ਕਾਰੋਬਾਰ ਦੀ। ਬਜ਼ਾਰ ਵਿਚ ਅਗਰਬੱਤੀ ਦੀ ਮੰਗ ਹਮੇਸ਼ਾ ਜ਼ਿਆਦਾ ਰਹਿੰਦੀ ਹੈ। ਅਜਿਹੇ 'ਚ ਇਹ ਕਾਰੋਬਾਰ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਦੱਸ ਦਈਏ ਅਗਰਬੱਤੀ ਬਾਂਸ ਦੀ ਪਤਲੀ ਸੋਟੀ ਤੋਂ ਬਣਾਈ ਜਾਂਦੀ ਹੈ। ਇਸ ਧੂਪ ਸਟਿਕ 'ਤੇ ਕੁਦਰਤੀ ਤੌਰ 'ਤੇ ਖੁਸ਼ਬੂਦਾਰ ਫੁੱਲ ਜਾਂ ਚੰਦਨ ਦੀ ਲੱਕੜ ਵਰਗੇ ਹੋਰ ਖੁਸ਼ਬੂਦਾਰ ਪੇਸਟ ਲਗਾਏ ਜਾਂਦੇ ਹਨ। ਅਗਰਬੱਤੀ ਭਾਰਤ ਦੇ ਲਗਭਗ ਹਰ ਘਰ ਵਿੱਚ ਰੋਜ਼ਾਨਾ ਵਰਤੀ ਜਾਣ ਵਾਲੀ ਚੀਜ਼ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਸ ਦਾ ਕਾਰੋਬਾਰ ਕਿਵੇਂ ਸ਼ੁਰੂ ਕਰ ਸਕਦੇ ਹੋ।
ਨਾਲ ਹੀ ਤੁਸੀਂ ਇਸ ਕਾਰੋਬਾਰ ਨੂੰ ਆਸਾਨੀ ਨਾਲ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਬਾਹਰ ਕੋਈ ਜਗ੍ਹਾ ਲੈਣ ਦੀ ਜ਼ਰੂਰਤ ਨਹੀਂ ਹੈ। ਤਿਉਹਾਰਾਂ ਦੌਰਾਨ ਅਗਰਬੱਤੀ ਦੀ ਮੰਗ ਬਹੁਤ ਵਧ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ 90 ਤੋਂ ਵੱਧ ਦੇਸ਼ ਅਗਰਬੱਤੀ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ, ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜੋ ਇਨ੍ਹਾਂ ਅਗਰਬੱਤੀਆਂ ਦਾ ਨਿਰਮਾਣ ਕਰਦਾ ਹੈ ਅਤੇ ਅੰਤਰਰਾਸ਼ਟਰੀ ਮੰਗ ਨੂੰ ਪੂਰਾ ਕਰਦਾ ਹੈ।
ਅੱਜ ਕੱਲ੍ਹ ਬਜ਼ਾਰ ਵਿੱਚ ਅਗਰਬੱਤੀ ਬਣਾਉਣ ਵਾਲੀਆਂ ਕਈ ਕੰਪਨੀਆਂ ਹਨ। ਪਰ ਜੇਕਰ ਤੁਸੀਂ ਅਗਰਬੱਤੀ ਦੇ ਕਾਰੋਬਾਰ ਵਿਚ ਕੋਈ ਨਵਾਂ ਪ੍ਰਯੋਗ ਕਰਕੇ ਇੱਕ ਅਜਿਹਾ ਪ੍ਰੋਡਕਟ ਤਿਆਰ ਕਰ ਸਕਦੇ ਹੋ, ਜੋ ਬਾਜ਼ਾਰ ਵਿਚ ਮੌਜੂਦ ਬਾਕੀ ਪ੍ਰੋਡਕਟਾਂ ਨੂੰ ਟੱਕਰ ਦੇ ਸਕਦਾ ਸਕਦਾ ਹੈ, ਇਸਦੇ ਲਈ ਤੁਸੀਂ ਵਿਸ਼ੇਸ਼ ਫੁੱਲਾਂ ਦੀ ਖੁਸ਼ਬੂ ਦੀ ਵਰਤੋਂ ਕਰ ਸਕਦੇ ਹੋ। ਜੇਕਰ ਲੋਕ ਤੁਹਾਡੇ ਦੁਆਰਾ ਬਣਾਏ ਪ੍ਰੋਡਕੱਟ ਦੀ ਕੁਆਲਿਟੀ ਨੂੰ ਪਸੰਦ ਕਰਦੇ ਹਨ, ਤਾਂ ਜਲਦੀ ਹੀ ਮਾਰਕੀਟ ਵਿੱਚ ਇਸਦੀ ਮੰਗ ਵਧਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਡਾ ਕਾਰੋਬਾਰ ਤੇਜ਼ੀ ਨਾਲ ਵਧੇਗਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial