LIC - ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਦੇ ਸ਼ੇਅਰਾਂ 'ਚ ਕਾਰੋਬਾਰੀ ਸੈਸ਼ਨ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਸਮੇਂ ਸਟਾਕ 4.52 ਫੀਸਦੀ ਦੇ ਵਾਧੇ ਨਾਲ NSE 'ਤੇ 691 ਦੇ ਪੱਧਰ ਨੂੰ ਵੀ ਛੂਹ ਗਿਆ।


 


ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ LIC ਦੇ ਸ਼ੇਅਰ 661.85 'ਤੇ ਖੁੱਲ੍ਹੇ। ਸਟਾਕ ਨੇ ਕਾਰੋਬਾਰੀ ਸੈਸ਼ਨ 'ਚ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ 691 ਰੁਪਏ ਨੂੰ ਛੂਹ ਲਿਆ ਹੈ। ਦੁਪਹਿਰ 12 ਵਜੇ ਸਟਾਕ 3.36 ਫੀਸਦੀ ਦੇ ਵਾਧੇ ਨਾਲ 682.15 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਤਿੰਨ ਮਹੀਨਿਆਂ 'ਚ LIC ਦੇ ਸ਼ੇਅਰਾਂ 'ਚ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ YTD ਦੇ ਆਧਾਰ 'ਤੇ ਫਲੈਟ ਰਿਹਾ ਹੈ।


 


LIC ਦੀ ਮੌਜੂਦਾ ਸ਼ੇਅਰ ਕੀਮਤ ਅਨੁਸਾਰ, ਕੰਪਨੀ ਦਾ ਮਾਰਕੀਟ ਕੈਪ 4.32 ਲੱਖ ਕਰੋੜ ਰੁਪਏ ਹੈ ਅਤੇ ਸਟਾਕ PE ਅਨੁਪਾਤ 9.60 ਹੈ ਜਦੋਂ ਕਿ, LIC ਦਾ ਡਿਵੀਡੈਂਡ ਯੀਲਡ 0.44 ਪ੍ਰਤੀਸ਼ਤ ਹੈ।


 


LIC ਵੱਲੋਂ ਇੱਕ ਐਕਸਚੇਂਜ ਫਾਈਲਿੰਗ ਵਿੱਚ ਇਹ ਸੂਚਿਤ ਕੀਤਾ ਗਿਆ ਸੀ ਕਿ ਕੰਪਨੀ ਨੇ LIC ਮਿਉਚੁਅਲ ਫੰਡ ਐਸੇਟ ਮੈਨੇਜਮੈਂਟ ਲਿਮਟਿਡ ਦੇ ਨਾਲ IDBI ਮਿਉਚੁਅਲ ਫੰਡ ਦੇ ਰਲੇਵੇਂ ਦੇ ਲੈਣ-ਦੇਣ ਦੀ ਯੋਜਨਾ ਦੇ ਅਨੁਸਾਰ ਰਾਈਟਸ ਇਸ਼ੂ ਵਿੱਚ ਪੂੰਜੀ ਨਿਵੇਸ਼ ਕੀਤੀ ਹੈ।


 


LIC ਮਿਉਚੁਅਲ ਫੰਡ ਐਸੇਟ ਮੈਨੇਜਮੈਂਟ ਲਿਮਟਿਡ ਦੇ 956 ਰਾਈਟਸ ਇਸ਼ੂ ਨੂੰ LIC ਵੱਲੋਂ 2,58,851 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ ਤੇ ਕੰਪਨੀ ਵੱਲੋਂ ਕੁੱਲ 24.75 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।


 


ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। NSE ਨਿਫਟੀ 23.9 ਅੰਕਾਂ ਦੀ ਗਿਰਾਵਟ ਨਾਲ 19,551.00 'ਤੇ ਕਾਰੋਬਾਰ ਕਰ ਰਿਹਾ ਹੈ ਅਤੇ BSE ਸੈਂਸੈਕਸ 81.08 ਅੰਕ ਡਿੱਗ ਕੇ 65,699.18 'ਤੇ ਕਾਰੋਬਾਰ ਕਰ ਰਿਹਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial