Pay Hike in 2022 Corporate sector reverting to pre-Covid levels of increment 9 percent average salary hike likely
Pay Hike in 2022: ਜੇਕਰ ਤੁਸੀਂ ਕਾਰਪੋਰੇਟ ਜਗਤ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। 2022 ਵਿੱਚ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਸ਼ਾਨਦਾਰ ਵਾਧਾ ਦੇ ਸਕਦੀਆਂ ਹਨ। ਮਰਸਰ ਦੇ ਇੱਕ ਸਰਵੇਖਣ ਮੁਤਾਬਕ ਕੰਪਨੀਆਂ 2022 ਵਿਚ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ ਔਸਤਨ 9 ਫੀਸਦੀ ਦਾ ਵਾਧਾ ਕਰ ਸਕਦੀਆਂ ਹਨ।
ਦੱਸ ਦੇਈਏ ਕਿ 2020 ਵਿੱਚ ਕੰਪਨੀਆਂ ਨੇ ਔਸਤ ਤਨਖਾਹ ਵਿੱਚ 7.7 ਫੀਸਦੀ ਦਾ ਵਾਧਾ ਕੀਤਾ ਸੀ, ਜੋ ਕਿ 2022 ਵਿੱਚ 9 ਫੀਸਦੀ ਰਹਿਣ ਦੀ ਉਮੀਦ ਹੈ। ਦੂਜੇ ਪਾਸੇ, ਖਪਤਕਾਰ, ਜੀਵਨ ਵਿਗਿਆਨ, ਟੈਕਨਾਲੋਜੀ ਅਤੇ ਜੀਆਈਸੀ ਵਰਗੇ ਖੇਤਰਾਂ ਵਿੱਚ 9 ਫੀਸਦੀ ਦੇ ਔਸਤ ਤਨਖਾਹ ਵਾਧੇ ਤੋਂ ਵੱਧ ਵਾਧੇ ਦੀ ਉਮੀਦ ਹੈ।
ਵਾਧੇ ਨਾਲ ਸਬੰਧਤ ਇਹ ਸਰਵੇਖਣ 988 ਕੰਪਨੀਆਂ ਵਿਚਕਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਕੁੱਲ ਕਰਮਚਾਰੀਆਂ ਦੀ ਗਿਣਤੀ 14 ਲੱਖ ਤੋਂ ਵੱਧ ਹੈ। ਇਹ ਕੰਪਨੀਆਂ ਖਪਤਕਾਰ ਵਸਤਾਂ, ਜੀਵਨ ਵਿਗਿਆਨ ਅਤੇ ਤਕਨਾਲੋਜੀ ਵਰਗੇ ਖੇਤਰਾਂ ਨਾਲ ਸਬੰਧਤ ਹਨ।
ਰਿਵਾਰਡਜ਼ ਕੰਸਲਟਿੰਗ ਲੀਡਰ ਇੰਡੀਆ ਦੀ ਸੀਨੀਅਰ ਪ੍ਰਿੰਸੀਪਲ ਮਾਨਸੀ ਸਿੰਘਲ ਨੇ ਕਿਹਾ ਕਿ ਇੱਕ ਮਹੱਤਵਪੂਰਨ ਸਕਾਰਾਤਮਕ ਗੱਲ ਇਹ ਹੈ ਕਿ ਕੰਪਨੀਆਂ ਮਹਾਂਮਾਰੀ ਤੋਂ ਪਹਿਲਾਂ ਵਾਲੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਹੀਆਂ ਹਨ ਅਤੇ 2022 ਵਿੱਚ ਉਦਯੋਗਾਂ ਵਿੱਚ ਔਸਤਨ 9 ਫੀਸਦੀ ਤਨਖਾਹ ਵਾਧੇ ਦੀ ਉਮੀਦ ਹੈ। ਉਸਨੇ ਕਿਹਾ ਇਹ ਸਕਾਰਾਤਮਕ ਆਰਥਿਕ ਅਤੇ ਵਪਾਰਕ ਰੁਝਾਨ ਨੂੰ ਦਰਸਾਉਂਦਾ ਹੈ।
ਇਸ ਰਿਪੋਰਟ ਨੂੰ ਤਿਆਰ ਕਰਨ ਲਈ 40 ਤੋਂ ਵੱਧ ਉਦਯੋਗਾਂ ਦੀਆਂ 1,500 ਕੰਪਨੀਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਹ ਵੀ ਪੜ੍ਹੋ: E-Shram Card: ਖੁਸ਼ਖਬਰੀ! ਤੁਸੀਂ ਵੀ ਕਰਵਾਈ ਹੈ ਰਜਿਸਟ੍ਰੇਸ਼ਨ, ਜਾਣੋ ਕਿਸ ਦਿਨ ਖਾਤੇ 'ਚ ਆਉਣਗੇ 1000 ਰੁਪਏ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin