India's GDP grows 5.4 percent in december quarter Financial year 2022


India's GDP Growth: ਅੱਜ ਚਾਲੂ ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ਲਈ ਜੀਡੀਪੀ ਡੇਟਾ ਜਾਰੀ ਕੀਤਾ ਗਿਆ ਹੈ। ਅਕਤੂਬਰ-ਦਸੰਬਰ ਤਿਮਾਹੀ 'ਚ ਭਾਰਤ ਦੀ ਜੀਡੀਪੀ 5.4 ਫੀਸਦੀ ਵਧੀ ਹੈ। ਦੱਸ ਦੇਈਏ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ (GDP) 8.4 ਫੀਸਦੀ ਸੀ, ਜਦਕਿ ਪਹਿਲੀ ਤਿਮਾਹੀ 'ਚ ਜੀ.ਡੀ.ਪੀ. 20.1 ਫੀਸਦੀ ਸੀ।


ਅੰਕੜਾ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜੇ


ਦੱਸ ਦੇਈਏ ਕਿ ਠੀਕ ਇੱਕ ਸਾਲ ਪਹਿਲਾਂ ਦਸੰਬਰ ਤਿਮਾਹੀ ਵਿੱਚ ਭਾਰਤ ਦੀ ਵਿਕਾਸ ਦਰ 0.40 ਫੀਸਦੀ ਸੀ। ਇਸ ਤਿਮਾਹੀ 'ਚ ਵਿਕਾਸ ਦੀ ਰਫਤਾਰ 'ਚ ਕਮੀ ਆਈ ਹੈ। ਅੰਕੜਾ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿੱਤੀ ਸਾਲ 2022 'ਚ ਭਾਰਤ ਦੀ ਜੀਡੀਪੀ 8.9 ਫੀਸਦੀ ਵਧਣ ਦੀ ਸੰਭਾਵਨਾ ਹੈ।




ਤੀਜੀ ਲਹਿਰ ਕਾਰਨ ਆਈ ਸੁਸਤੀ


ਕੋਰੋਨਾ ਦੀ ਤੀਜੀ ਲਹਿਰ ਕਾਰਨ ਅਰਥਵਿਵਸਥਾ ਦੀ ਰਫਤਾਰ 'ਚ ਮੰਦੀ ਆਈ ਹੈ। ਤੀਜੀ ਤਿਮਾਹੀ 'ਚ ਖੇਤੀ ਖੇਤਰ ਦੀ ਵਿਕਾਸ ਦਰ 7.4 ਫੀਸਦੀ ਰਹੀ। ਨਿਰਮਾਣ ਖੇਤਰ ਦੀ ਵਿਕਾਸ ਦਰ 4.7 ਫੀਸਦੀ, ਉਸਾਰੀ ਖੇਤਰ ਦੀ ਵਿਕਾਸ ਦਰ 9.8 ਫੀਸਦੀ ਅਤੇ ਹੋਟਲ ਟਰਾਂਸਪੋਰਟ ਖੇਤਰ ਦੀ ਵਿਕਾਸ ਦਰ 4.2 ਫੀਸਦੀ ਰਹੀ।


ਐਸਬੀਆਈ ਮੁਤਾਬਕ5.8 ਫੀਸਦੀ ਤੋਂ ਹੋ ਸਕਦੀ ਹੈ ਵਿਕਾਸ ਦਰ


ਭਾਰਤੀ ਸਟੇਟ ਬੈਂਕ (SBI) ਦੀ ਇੱਕ ਖੋਜ ਰਿਪੋਰਟ ਮੁਤਾਬਕ, ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ਵਿੱਚ ਦੇਸ਼ ਦਾ ਕੁੱਲ ਘਰੇਲੂ ਉਤਪਾਦ (GDP) 5.8 ਪ੍ਰਤੀਸ਼ਤ ਦੀ ਦਰ ਨਾਲ ਵਧ ਸਕਦਾ ਹੈ। ਐਸਬੀਆਈ ਵਲੋਂ ਜਾਰੀ ਰਿਪੋਰਟ ਮੁਤਾਬਕ, "SBI ਨੌਕਾਸਟਿੰਗ ਮਾਡਲ ਮੁਤਾਬਕ, ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ਲਈ ਅਨੁਮਾਨਿਤ ਜੀਡੀਪੀ ਵਿਕਾਸ ਦਰ 5.8 ਪ੍ਰਤੀਸ਼ਤ ਰਹੇਗੀ। ਪੂਰੇ ਸਾਲ ਲਈ ਜੀਡੀਪੀ ਵਿਕਾਸ ਦਰ 8.8 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।"


ਬਾਰਕਲੇਜ਼ ਨੇ 6.6 ਪ੍ਰਤੀਸ਼ਤ ਦਾ ਅਨੁਮਾਨ


ਦੱਸ ਦੇਈਏ ਕਿ ਬਾਰਕਲੇਜ਼ ਨੇ ਇਸ ਤਿਮਾਹੀ ਲਈ ਵਿਕਾਸ ਦਰ 6.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਬਾਰਕਲੇਜ਼ ਮੁਤਾਬਕ ਮੌਜੂਦਾ ਵਿੱਤੀ ਸਾਲ 'ਚ ਵਿਕਾਸ ਦਰ 10 ਫੀਸਦੀ ਰਹਿ ਸਕਦੀ ਹੈ।


ਇਹ ਵੀ ਪੜ੍ਹੋ: Ammy Virk ਦੇ ਹੱਥ ਲੱਗੀ ਇੱਕ ਹੋਰ ਬਾਲੀਵੁੱਡ ਫਿਲਮ, ਹੁਣ Vicky Kaushal ਨਾਲ ਸ਼ੇਅਰ ਕਰਨਗੇ ਸਕ੍ਰੀਨ, ਜਾਣੋ ਵਧੇਰੇ ਜਾਣਕਾਰੀ