ਨਵੀਂ ਦਿੱਲੀ: ਦੁਨੀਆਂ ਦੀਆਂ ਕਈਆਂ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤੀ ਅਰਥ-ਵਿਸਥਾ 'ਚ ਵੱਡੀ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ। ਅਮਰੀਕਾ ਦੀ ਬ੍ਰੋਕਰੇਜ਼ ਕੰਪਨੀ ਗੋਲਡਮੈਨ ਸਾਕਸ ਨੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤ ਦੇ ਸਕਲ ਘਰੇਲੂ ਉਤਪਾਦ 'ਚ ਸਭ ਤੋਂ ਜ਼ਿਆਦਾ 14.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ।


ਫਿਚ ਨੇ 10.5 ਪ੍ਰਤੀਸ਼ਤ ਤੇ ਇੰਡੀਆ ਰੇਟਿੰਗ ਏਜੰਸੀ ਨੇ ਸਾਲ ਦੌਰਾਨ ਜੀਡੀਪੀ 11.8 ਪ੍ਰਤੀਸ਼ਤ ਘਟਣ ਦਾ ਅਨੁਮਾਨ ਲਾਇਆ ਹੈ। ਫਿਚ ਰੇਟਿੰਗਜ਼ ਨੇ ਸਾਲ 2020 'ਚ ਵਿਸ਼ਵ ਅਰਥਵਿਵਸਥਾ 'ਚ 4.4 ਪ੍ਰਤੀਸ਼ਤ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ। ਇਸ ਏਜੰਸੀ ਦੇ ਮੁਤਾਬਕ ਚੀਨ ਦੀ ਜੀਡੀਪੀ ਇਸ ਸਾਲ ਵਧੇਗੀ ਤੇ ਉਸ ਦੀ ਆਰਥਿਕ ਵਾਧਾ ਦਰ 2.7 ਤਕ ਰਹਿ ਸਕਦੀ ਹੈ।


ਗੋਲਡਮੈਨ ਸਾਕਸ ਦਾ ਅੰਦਾਜ਼ਾ-ਜੀਡੀਪੀ 'ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ:


ਗੋਲਡਮੈਨ ਸਾਕਸ ਨੇ ਭਾਰਤ ਦੀ ਆਰਥਿਕ ਵਾਧੇ ਦੇ ਬਾਰੇ ਆਪਣੇ ਪਹਿਲੇ ਅੰਦਾਜ਼ੇ 'ਚ ਵੱਡੀ ਕਟੌਤੀ ਕਰਦਿਆਂ ਹੋਇਆ ਕਿਹਾ ਕਿ 2020-21 'ਚ ਭਾਰਤ ਦੀ ਜੀਡੀਪੀ 'ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ। ਉਸ ਨੇ ਇਸ ਤੋਂ ਪਹਿਲਾਂ 11.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਬ੍ਰੋਕਰੇਜ਼ ਕੰਪਨੀ ਦਾ ਤਾਜ਼ਾ ਅੰਦਾਜ਼ਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਸਕਲ ਘਰੇਲੂ ਉਤਪਾਦ ਦੇ ਅੰਕੜੇ ਜਾਰੀ ਹੋਣ ਦੇ ਕੁਝ ਹੀ ਦਿਨ ਬਾਅਦ ਸਾਹਮਣੇ ਆਇਆ ਹੈ।


ਜੀਡੀਪੀ ਦੇ ਅਗਸਤ ਅੰਤ 'ਚ ਜਾਰੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਅਪ੍ਰੈਲ ਤੋਂ ਜੂਨ 2020 ਤਿਮਾਹੀ 'ਚ ਭਾਰਤ ਦਾ ਸਕਲ ਘਰੇਲੂ ਉਤਪਾਦ 23.9 ਪ੍ਰਤੀਸ਼ਤ ਘਟਿਆ। ਇਸ ਦੌਰਾਨ ਲੌਕਡਾਊਨ ਦੇ ਕਾਰਨ ਖੇਤੀ ਖੇਤਰ ਨੂੰ ਛੱਡ ਕੇ ਜ਼ਿਆਦਾਤਰ ਗਤੀਵਿਧੀਆਂ ਹੇਠਾਂ ਆ ਗਈਆਂ।


ਫਿਚ ਨੇ ਕਿਹਾ-ਅਰਥਵਿਵਸਥਾ 'ਚ 10.5 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਕੌਮਾਂਤਰੀ ਰੇਟਿੰਗ ਏਜੰਸੀ ਫਿਚ ਨੇ ਕਿਹਾ ਕਿ ਅਗਲੇ ਸਾਲ ਵਿੱਤੀ ਵਰ੍ਹੇ 'ਚ ਵਾਧੇ ਦੀ ਰਾਹ 'ਤੇ ਪਰਤਣ ਤੋਂ ਪਹਿਲਾਂ ਭਾਰਤੀ ਅਰਥਵਿਵਸਥਾ 'ਚ ਇਸ ਵਿੱਤੀ ਵਰ੍ਹੇ 'ਚ 10.5 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆ ਸਕਦੀ ਹੈ।


ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ


ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ