Indian Railways Changed Ticket Booking Rules: ਜੇਕਰ ਤੁਸੀਂ ਆਮ ਤੌਰ 'ਤੇ ਰੇਲਗੱਡੀ ਰਾਹੀਂ ਸਫ਼ਰ ਕਰਦੇ ਹੋ ਅਤੇ ਇਸ ਦੇ ਲਈ ਆਨਲਾਈਨ ਟਿਕਟ ਬੁਕਿੰਗ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਤੁਸੀਂ ਇਸ ਖ਼ਬਰ ਨੂੰ ਬਗੈਰ ਰੁਕੇ ਅੰਤ ਤੱਕ ਪੜ੍ਹੋ, ਕਿਉਂਕਿ ਇਸ 'ਚ ਤੁਹਾਡੇ ਕੰਮ ਦੀ ਸਿਰਫ਼ ਇੱਕ ਗੱਲ ਨਹੀਂ, ਸਗੋਂ ਦੋ ਗੱਲਾਂ ਹਨ।


ਦਰਅਸਲ, ਆਈਆਰਸੀਟੀਸੀ ਨੇ ਐਪ ਅਤੇ ਵੈੱਬਸਾਈਟ ਰਾਹੀਂ ਟਿਕਟ ਬੁੱਕ ਕਰਨ ਦੇ ਨਿਯਮ ਬਦਲ ਦਿੱਤੇ ਗਏ ਹਨ। ਨਵੇਂ ਨਿਯਮ ਦੇ ਅਨੁਸਾਰ ਤੁਹਾਨੂੰ ਟਿਕਟ ਬੁਕਿੰਗ ਲਈ ਆਪਣੇ ਅਕਾਊਂਟ ਨੂੰ ਵੈਰੀਫ਼ਾਈ ਕਰਨਾ ਹੋਵੇਗਾ।


ਬਗੈਰ ਵੈਰੀਫਿਕੇਸ਼ਨ ਨਹੀਂ ਹੋਵੇਗੀ ਟਿਕਟ ਬੁਕਿੰਗ


ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਆਈਆਰਸੀਟੀਸੀ (IRCTC) ਦੇ ਨਿਯਮਾਂ ਮੁਤਾਬਕ ਹੁਣ ਯੂਜ਼ਰਸ ਲਈ ਟਿਕਟ ਬੁੱਕ ਕਰਨ ਤੋਂ ਪਹਿਲਾਂ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਦੀ ਪੁਸ਼ਟੀ ਕਰਨੀ ਜ਼ਰੂਰੀ ਹੈ। ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ਦੀ ਪੁਸ਼ਟੀ ਕੀਤੇ ਬਗੈਰ ਤੁਸੀਂ ਆਨਲਾਈਨ ਟਿਕਟਾਂ ਬੁੱਕ ਨਹੀਂ ਕਰ ਸਕੋਗੇ।


ਇਸ ਲਈ ਲਾਗੂ ਹੋਇਆ ਇਹ ਨਿਯਮ 


ਦਰਅਸਲ, ਆਈਆਰਸੀਟੀਸੀ ਅਕਾਊਂਟ ਦੇ ਬਹੁਤ ਸਾਰੇ ਯੂਜਰਸ ਹਨ, ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਨਲਾਈਨ ਟਿਕਟਾਂ ਬੁੱਕ ਨਹੀਂ ਕੀਤੀਆਂ ਹਨ। ਇਹ ਨਿਯਮ ਅਜਿਹੇ ਲੋਕਾਂ ਲਈ ਹੀ ਲਾਗੂ ਹੈ। ਜੇਕਰ ਤੁਹਾਨੂੰ ਵੀ ਲੰਬੇ ਸਮੇਂ ਤੋਂ ਟਿਕਟ ਨਹੀਂ ਕਰਵਾਈ ਹੈ ਤਾਂ ਪਹਿਲਾਂ ਵੈਰੀਫਿਕੇਸ਼ਨ ਕਰਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਦੀ ਪ੍ਰਕਿਰਿਆ...


ਇਸ ਤਰ੍ਹਾਂ ਕਰਵਾਓ ਮੋਬਾਈਲ ਅਤੇ ਈ-ਮੇਲ ਵੈਰੀਫਿਕੇਸ਼ਨ


ਆਈਆਰਸੀਟੀਸੀ (IRCTC) ਐਪ ਜਾਂ ਵੈੱਬਸਾਈਟ 'ਤੇ ਜਾਓ ਅਤੇ ਵੈਰੀਫਿਕੇਸ਼ਨ ਵਿੰਡੋ 'ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਦਰਜ ਕਰਨਾ ਹੋਵੇਗਾ।
ਦੋਵੇਂ ਜਾਣਕਾਰੀ ਦਰਜ ਕਰਨ ਤੋਂ ਬਾਅਦ ਵੈਰੀਫਾਈ ਬਟਨ 'ਤੇ ਕਲਿੱਕ ਕਰੋ।
ਵੈਰੀਫਾਈ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ OTP ਆਵੇਗਾ। ਇਸ ਨੂੰ ਦਰਜ ਕਰੋ ਅਤੇ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ।
ਇਸੇ ਤਰ੍ਹਾਂ ਈ-ਮੇਲ ਆਈਡੀ 'ਤੇ ਪ੍ਰਾਪਤ ਕੋਡ ਨੂੰ ਦਾਖਲ ਕਰਨ ਤੋਂ ਬਾਅਦ ਤੁਹਾਡੀ ਮੇਲ ਆਈਡੀ ਦੀ ਪੁਸ਼ਟੀ ਹੋ ਜਾਵੇਗੀ।
ਹੁਣ ਤੁਸੀਂ ਆਪਣੇ ਅਕਾਊਂਟ ਤੋਂ ਕਿਸੇ ਵੀ ਟ੍ਰੇਨ ਲਈ ਆਨਲਾਈਨ ਟਿਕਟ ਬੁੱਕ ਕਰ ਸਕਦੇ ਹੋ।
ਹੁਣ ਤੁਸੀਂ 24 ਟਿਕਟਾਂ ਕਰ ਸਕਦੇ ਹੋ ਬੁੱਕ
ਰੇਲਵੇ ਯਾਤਰੀਆਂ ਲਈ ਇੱਕ ਹੋਰ ਵੱਡੀ ਖ਼ਬਰ ਇਹ ਹੈ ਕਿ ਇੱਕ ਆਈਆਰਸੀਟੀਸੀ ਯੂਜ਼ਰ ਆਈਡੀ 'ਤੇ ਇੱਕ ਮਹੀਨੇ 'ਚ ਵੱਧ ਤੋਂ ਵੱਧ ਟਿਕਟਾਂ ਬੁੱਕ ਕਰਨ ਦੀ ਸੀਮਾ 12 ਤੋਂ ਵਧਾ ਕੇ 24 ਕਰ ਦਿੱਤੀ ਗਈ ਹੈ। ਜੀ ਹਾਂ, ਹੁਣ ਤੁਸੀਂ ਆਧਾਰ ਲਿੰਕਡ ਯੂਜ਼ਰ ਆਈਡੀ ਨਾਲ ਇੱਕ ਮਹੀਨੇ 'ਚ 24 ਟਿਕਟਾਂ ਬੁੱਕ ਕਰ ਸਕਦੇ ਹੋ। ਪਹਿਲਾਂ ਇਹ ਗਿਣਤੀ 12 ਸੀ। ਇਸੇ ਤਰ੍ਹਾਂ ਆਧਾਰ ਨਾਲ ਲਿੰਕ ਨਾ ਹੋਣ ਵਾਲੇ ਅਕਾਊਂਟ ਤੋਂ 6 ਦੀ ਬਜਾਏ 12 ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।