ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ 'ਚ 5 ਨਵੇਂ ਮੰਤਰੀ ਸ਼ਾਮਲ ਹੋ ਗਏ ਹਨ।ਬੀਤੇ ਕੱਲ੍ਹ ਪੰਜਾਬ ਦੇ ਰਾਜਪਾਲ (Punjab Governor) ਅਤੇ ਚੰਡੀਗੜ੍ਹ ਯੂ.ਟੀ. ਦੇ ਪ੍ਰਸ਼ਾਸਕ (Chandigarh Administrator) ਬਨਵਾਰੀ ਲਾਲ ਪੁਰੋਹਿਤ (Banwarilal Purohit) ਨੇ ਇੱਥੇ ਪੰਜਾਬ ਰਾਜ ਭਵਨ (Punjab Raj Bhawan) ਵਿਖੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਮੌਜੂਦਗੀ ਵਿੱਚ ਸੂਬੇ ਦੇ ਪੰਜ ਨਵੇਂ ਕੈਬਨਿਟ ਮੰਤਰੀਆਂ (Cabinet Ministers) ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦਾ ਹਲਫ਼ ਦਿਵਾਇਆ।
ਮਾਨ ਸਰਕਾਰ ਦੇ ਨਵੇਂ ਮੰਤਰੀ ਅੱਜ ਆਪਣੇ ਅਹੁਦੇ ਸੰਭਾਲਣਗੇ।ਇਨ੍ਹਾਂ ਨਵੇਂ ਮੰਤਰੀ ਨੂੰ ਅੱਜ ਮੰਤਰਾਲੇ ਵੀ ਵੰਡੇ ਜਾ ਸਕਦੇ ਹਨ। ਮਾਨ ਸਾਰਕਰ ਵੱਲੋਂ ਪਹਿਲਾਂ ਤੈਅ ਕੀਤੀ ਅੱਜ ਦੀ ਕੈਬਨਿਟ ਮੀਟਿੰਗ ਕੱਲ੍ਹ ਯਾਨੀ ਬੁੱਧਵਾਰ ਨੂੰ ਸਵੇਰੇ 10:30 ਵਜੇ ਹੋਏਗੀ।
ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੇ ਹਲਫ਼ ਲਿਆ।ਇਸ ਦੇ ਨਾਲ ਹੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਸਹੁੰ ਚੁੱਕੀ। ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਂ, ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮਾਨ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਜਾਣੋ ਪੰਜ ਨਵੇਂ ਮੰਤਰੀਆਂ ਦਾ ਪਿਛੋਕੜਅਮਨ ਅਰੋੜਾ (Aman Arora)ਸੁਨਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ2022 ਅਤੇ 2017 'ਚ ਸੁਨਾਮ ਤੋਂ ਵਿਧਾਨ ਸਭਾ ਚੋਣ ਜਿੱਤੇ2022-ਵਿਧਾਨ ਸਭਾ ਚੋਣ 'ਚ ਸੁਨਾਮ ਤੋਂ 94794 ਵੋਟ ਮਿਲੇ2022-ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ 75277 ਵੋਟਾਂ ਨਾਲ ਹਰਾਇਆ2017-ਵਿਧਾਨ ਸਭਾ ਚੋਣ 'ਚ ਸੁਨਾਮ ਤੋਂ 72815 ਵੋਟ ਮਿਲੇ2017-ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਨੂੰ 30307 ਵੋਟਾਂ ਨਾਲ ਹਰਾਇਆ
ਇੰਦਰਬੀਰ ਸਿੰਘ ਨਿੱਝਰ (Inderbir Singh Nijjer)2022-ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਅੰਮ੍ਰਿਤਸਰ ਦੱਖਣੀ ਤੋਂ 53053 ਵੋਟ ਮਿਲੇ2022-ਅਕਾਲੀ ਦਲ ਦੇ ਤਲਬੀਰ ਗਿੱਲ ਨੂੰ 27503 ਵੋਟਾਂ ਨਾਲ ਹਰਾਇਆ2017-ਵਿਧਾਨ ਸਭਾ ਚੋਣ 'ਚ ਅੰਮ੍ਰਿਤਸਰ ਦੱਖਣੀ ਤੋਂ ਹਾਰੇ, AAP ਵੱਲੋਂ ਚੋਣ ਲੜੀ ਸੀ2017-ਵਿਧਾਨ ਸਭਾ ਚੋਣ ਅੰਮ੍ਰਿਤਸਰ ਦੱਖਣੀ ਤੋਂ 22658 ਵੋਟਾਂ ਨਾਲ ਹਾਰ ਗਏ ਸਨਚੀਫ਼ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਨਿਯੁਕਤ ਹੋਏ ਸੀਸ੍ਰੀਨਗਰ ਤੋਂ MBBS ਕੀਤੀ, ਅੰਮ੍ਰਿਤਸਰ ਮੈਡੀਕਲ ਕਾਲਜ ਤੋਂ MD ਕੀਤੀ ਅਤੇ ਰੇਡਿਓਲੋਜਿਸਟ ਹਨਅੰਮ੍ਰਿਤਸਰ 'ਚ ਇੱਕ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ
ਅਨਮੋਲ ਗਗਨ ਮਾਨ (Anmol Gagan Mann)2022-ਖਰੜ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਖਰੜ ਤੋਂ 78273 ਵੋਟ ਮਿਲੇ2022-ਅਕਾਲੀ ਦਲ ਦੇ ਰਣਜੀਤ ਗਿੱਲ ਨੂੰ 37885 ਵੋਟਾਂ ਨਾਲ ਹਰਾਇਆਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਰਹਿ ਚੁੱਕੇ2020-ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ
ਚੇਤਨ ਸਿੰਘ ਜੌੜਾਮਾਜਰਾ (Chetan Singh Joramajra)2022-ਸਮਾਣਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਸਮਾਣਾ ਤੋਂ 74375 ਵੋਟ ਮਿਲੇ2022-ਅਕਾਲੀ ਦਲ ਦੇ ਸੁਰਜੀਤ ਰੱਖੜਾ ਨੂੰ 39713 ਵੋਟਾਂ ਨਾਲ ਹਰਾਇਆਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਰਹੇ
ਫੌਜਾ ਸਿੰਘ ਸਰਾਰੀ (Fauja Singh Srari)2022-ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ2022-ਵਿਧਾਨ ਸਭਾ ਚੋਣ 'ਚ ਗੁਰੂ ਹਰਸਹਾਏ ਤੋਂ 68343 ਵੋਟ ਮਿਲੇ2022-ਅਕਾਲੀ ਦਲ ਦੇ ਵਰਦੇਵ ਸਿੰਘ ਨੂੰ 10574 ਵੋਟਾਂ ਨਾਲ ਹਰਾਇਆ2020-ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਪੰਜਾਬ ਪੁਲਿਸ 'ਚੋਂ ਬਤੌਰ ਇੰਸਪੈਕਟਰ ਰਿਟਾਇਰ ਹੋਏ
ਭਗਵੰਤ ਮਾਨ ਇਸ 'ਤੇ ਬੋਲਦੇ ਹੋਏ ਕਿਹਾ, "ਪੰਜਾਬ ਦੀ ਕੈਬਿਨਟ ਵਿੱਚ ਵਿਸਥਾਰ ਹੋਇਆ ਹੈ। ਗਵਰਨਰ ਨੇ ਸਹੁੰ ਚੁਕਾਈ ਹੈ। ਪੰਜਾਬ ਦੇ ਲੋਕਾਂ ਨੇ ਜੋ ਸਾਡੇ ਤੋਂ ਉਮੀਦ ਜਤਾਈ ਉਸ 'ਤੇ ਖਰਾ ਉੱਤਰਾਂਗੇ। ਸਾਰੇ ਮੰਤਰੀ ਚੰਗਾ ਕੰਮ ਕਰਨਗੇ। ਮੇਰੇ 'ਤੇ ਕੰਮ ਦਾ ਕਾਫੀ ਬੋਝ ਸੀ । 75 ਸਾਲਾਂ ਵਿਚ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ। ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।"
ਪੰਜਾਬ ਸਰਕਾਰ ਦੇ ਇਸ ਵਿਸਥਾਰ ਨਾਲ ਭਗਵੰਤ ਮਾਨ ਸਰਕਾਰ ਵਿੱਚ ਕੁੱਲ 15 ਮੰਤਰੀ ਹੋ ਗਏ ਹਨ। ਇਸ ਸਮੇਂ ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਨੌਂ ਮੰਤਰੀ ਹਨ। ਜਿਨ੍ਹਾਂ ਵਿੱਚੋਂ ਇੱਕ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ।